ਭਾਰਤ ''ਚ Xiaomi ਰੈੱਡਮੀ 3ਐੱਸ ਸਮਾਰਟਫੋਨ ਦੀ ਪਹਿਲੀ ਸੇਲ ਅੱਜ
Wednesday, Aug 17, 2016 - 11:45 AM (IST)
ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਸਮਾਰਟਫੋਨ ਰੈੱਡਮੀ 3ਐੱਸ ਨੂੰ ਭਾਰਤ ''ਚ ਇਸੇ ਮਹੀਨੇ ਸ਼ਿਓਮੀ ਰੈੱਡਮੀ 3ਐੱਸ ਪ੍ਰਾਇਮ ਦੇ ਨਾਲ ਲਾਂਚ ਕੀਤਾ ਸੀ। ਸ਼ਿਓਮੀ ਰੈੱਡਮੀ 3ਐੱਸ ਸਮਾਰਟਫੋਨ ਅੱਜ ਭਾਰਤ ''ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ mi.com ਅਤੇ ਰਿਟੇਲ ਵੈੱਬਸਾਈਟ ਫਲਿੱਪਕਾਰਟ ''ਤੇ ਬੁੱਧਵਾਰ ਦੁਪਹਿਰ ਨੂੰ 12 ਵਜੇ ਤੋਂ ਓਪਨ ਸੇਲ ''ਚ ਮਿਲੇਗਾ। 6,999 ਰੁਪਏ ਵਾਲਾ ਰੈੱਡਮੀ 3ਐੱਸ ਕੰਪਨੀ ਦੇ ਰੈੱਡਮੀ 3ਐੱਸ ਪ੍ਰਾਇਮ ਹੈਂਡਸੈੱਟ ਦਾ ਸਭ ਤੋਂ ਸਸਤਾ ਵਰਜ਼ਨ ਹੈ। ਜ਼ਿਕਰਯੋਗ ਹੈ ਕਿ ਰੈੱਡਮੀ 3ਐੱਸ ਪ੍ਰਾਇਮ ਦੀ ਪਹਿਲੀ ਸੇਲ ਪਿਛਲੇ ਹਫਤੇ ਹੀ ਆਯੋਜਿਤ ਕੀਤੀ ਗਈ ਸੀ। ਬੁੱਧਵਾਰ ਦੀ ਸੇਲ ''ਚ ਵੀ ਇਹ ਹੈਂਡਸੈੱਟ 8,999 ਰੁਪਏ ''ਚ ਮਿਲੇਗਾ।
ਰੈੱਡਮੀ 3ਐੱਸ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (720x1280 ਪਿਕਸਲ) ਆਈ.ਪੀ.ਐੱਸ.
ਪ੍ਰੋਸੈਸਰ - ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430
ਰੈਮ - 2ਜੀ.ਬੀ.
ਮੈਮਰੀ - 16 ਜੀ.ਬੀ. ਇੰਟਰਨਲ
ਓ.ਐੱਸ. - ਐਂਡ੍ਰਾਇਡ 6.0.1 ਮਾਰਸ਼ਮੈਲੋ
ਕੈਮਰਾ - 13 MP ਰਿਅਰ, 5 MP ਫਰੰਟ
ਗ੍ਰਾਫਿਕਸ - ਐਡ੍ਰੀਨੋ 505 ਜੀ.ਪੀ.ਯੂ.
ਬੈਟਰੀ - 4100 ਐੱਮ.ਏ.ਐੱਚ.
