4000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਵੇਗਾ Redmi 3A

Monday, May 30, 2016 - 04:19 PM (IST)

4000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਵੇਗਾ Redmi 3A
ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਰੈੱਡਮੀ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ 4000ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਵਾਲਾ ਇਕ ਨਵਾਂ ਸਮਾਰਟਫੋਨ ਰੈੱਡਮੀ 3ਏ ਲਾਂਚ ਕਰਨ ਜਾ ਰਹੀ ਹੈ। ਜਿਸ ਨੂੰ ਖਾਸ ਤੌਰ ''ਤੇ ਦਮਦਾਰ ਬੈਟਰੀ ਲਾਇਫ ਦੇ ਨਾਲ ਬਜਟ ਕੈਟੇਗਰੀ ''ਚ ਦੇਣ ਦਾ ਕੰਪਨੀ ਵੱਲੋਂ ਵਾਅਦਾ ਕੀਤਾ ਗਿਆ ਹੈ। 
ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ''ਚ 1920x1080 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ 5-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 1.4 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਆਕਟਾਕੋਰ ਪ੍ਰੋਸੈਸਰ ਸ਼ਾਮਲ ਹੈ, ਨਾਲ ਹੀ ਇਸ ਫੋਨ ''ਚ ਗੇਮਜ਼ ਖੇਡਣ ਲੀ Adreno 505 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। ਐਂਡ੍ਰਾਇਡ 6.0.1 ''ਤੇ ਆਧਾਰਿਤ ਇਸ ਸਮਾਰਟਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਡਿਵਾਈਸ ਸਿਲਵਰ ਅਤੇ ਗੋਲਡ ਕਲਰ ਰੰਗਾਂ ''ਚ ਉਪਲੱਬਧ ਹੋਵੇਗਾ। ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਦੀ ਕੀਮਤ 91 ਡਾਲਰ (ਕਰੀਬ 6,000 ਰੁਪਏ) ਹੋਵੇਗੀ।

Related News