ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋਵੇਗਾ Xiaomi Redmi 3 ਦਾ ਨਵਾਂ ਵੇਰੀਅੰਟ
Friday, Jun 03, 2016 - 05:44 PM (IST)
ਜਲੰਧਰ— ਸ਼ਾਓਮੀ ਰੈੱਡਮੀ 3 ਸਮਾਰਟਫੋਨ ਜਨਵਰੀ ''ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਰਚ ''ਚ ਸ਼ਾਓਮੀ ਨੇ ਰੈੱਡਮੀ 3 ਪ੍ਰੋ ਸਮਾਰਟਫੋਨ ਪੇਸ਼ ਕੀਤਾ। ਹੁਣ ਸ਼ਾਓਮੀ ਰੈੱਡਮੀ 3 ਦੇ ਤਿੰਨ ਨਵੇਂ ਵੇਰੀਅੰਟ ਬਾਰੇ ਪਤਾ ਲੱਗਾ ਹੈ। ਰੈੱਡਮੀ ਦੇ ਨਵੇਂ ਵੇਰੀਅੰਟ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ ''ਤੇ ਲਿਸਟ ਕਰ ਦਿੱਤੇ ਗਏ ਹਨ।
ਟੀਨਾ ''ਤੇ ਰੈੱਡਮੀ 3 ਫੋਨ ਦੇ 32ਜੀ.ਬੀ. ਸਟੋਰੇਜ਼ ਵਾਲੇ ਤਿੰਨ ਫੋਨ ਲਿਸਟ ਕੀਤੇ ਗਏ ਹਨ। ਇਨ੍ਹਾਂ ਗ੍ਰੇ, ਸਿਲਵਰ ਅਤੇ ਗੋਲਡ ਕਲਰ ਵੇਰੀਅੰਟ ਨੂੰ ਰੈੱਡਮੀ 3ਏ ਜਾਂ ਰੈੱਡਮੀ 3ਐੱਸ ਕਿਹਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਓਮੀ ਆਉਣ ਵਾਲੇ ਕੁਝ ਹਫਤਿਆਂ ''ਚ ਇਨ੍ਹਾਂ ਸਮਾਰਟਫੋਨਸ ਦਾ ਐਲਾਨ ਕਰ ਸਕਦੀ ਹੈ। ਇਨ੍ਹਾਂ ਸਮਾਰਟਫੋਨਸ ਨੂੰ ਰੈੱਡਮੀ 3 ਨਾਲੋਂ ਘੱਟ ਕੀਮਤ ''ਤੇ ਪੇਸ਼ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ''ਚ ਟੀਨਾ ''ਤੇ ਗੋਲਡ ਕਲਰ ਵੇਰੀਅੰਟ ''ਚ ਇਸੇ ਵੇਰੀਅੰਟ ਦਾ 16ਜੀ.ਬੀ. ਸਟੋਰੇਜ਼ ਲਿਸਟ ਕੀਤਾ ਗਿਆ ਸੀ। ਇਨ੍ਹਾਂ ਸਾਰੇ ਨਵੇਂ ਲਿਸਟਿਡ ਸਮਾਰਟਫੋਨ ''ਚ ਰੈੱਡਮੀ 3 ਵਾਲੇ ਸਪੈਸੀਫਿਕੇਸ਼ਨ ਹੀ ਹਨ ਅਤੇ ਇਨ੍ਹਾਂ ਦੇ ਰਿਅਰ ''ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਨਵੇਂ ਵੇਰੀਅੰਟ ''ਚ 1.4 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਵਾਲਕਾਮ ਸਨੈਪਡ੍ਰੈਗਨ 415 ਹੋ ਸਕਦਾ ਹੈ। ਇਸ ਤੋਂ ਇਲਾਵਾ 1080 ਪਿਕਸਲ ਵੇਰੀਅੰਟ ਨੂੰ ਵੀ ਲਿਸਟ ਕੀਤਾ ਗਿਆ ਹੈ।
ਸ਼ਾਓਮੀ ਰੈੱਡਮੀ 3ਏ/ਐੱਸ ''ਚ (1280x720 ਪਿਕਸਲ) ਰੈਜ਼ੋਲਿਊਸ਼ਨ ਵਾਲੀ 5-ਇੰਚ ਆਈ.ਪੀ.ਐੱਸ. ਡਿਸਪਲੇ ਹੋ ਸਕਦੀ ਹੈ। ਇਸ ਫੋਨ ''ਚ 2ਜੀ.ਬੀ. ਰੈਮ, 16/32ਜੀ.ਬੀ. ਇੰਟਰਨਲ ਸਟੋਰੇਜ਼ ਹੋ ਸਕਦੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ਆਧਾਰਿਤ ਐੱਮ.ਆਈ.ਯੂ.ਆਈ. ''ਤੇ ਚੱਲੇਗਾ। ਨਵੇਂ ਰੈੱਡਮੀ 3 ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਹੋਵੇਗਾ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੋ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4000/4100 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤਾ ਜਾ ਸਕਦਾ ਹੈ।
