Xiaomi ਨੇ ਲਾਂਚ ਕੀਤਾ 50MP ਕੈਮਰੇ ਵਾਲਾ ਸਸਤਾ 5G ਫੋਨ, ਪਾਵਰਫੁਲ ਪ੍ਰੋਸੈਸਰ ਨਾਲ ਮਿਲੇਗੀ ਦਮਦਾਰ ਬੈਟਰੀ
Sunday, Dec 10, 2023 - 04:42 PM (IST)
ਗੈਜੇਟ ਡੈਸਕ- ਸਮਾਰਟਫੋਨ ਦੀ ਲਾਂਚਿੰਗ ਦਾ ਮੌਸਮ ਆ ਚੁੱਕਾ ਹੈ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਈ ਬ੍ਰਾਂਡਸ ਦੇ ਨਵੇਂ ਸਮਾਰਟਫੋਨ ਨਜ਼ਰ ਆਉਣਗੇ। ਇਸ ਲਿਸਟ 'ਚ ਨਵਾਂ ਨਾਂ Redmi 13R 5G ਹੈ। ਸ਼ਾਓਮੀ ਨੇ ਇਸ ਫੋਨ ਨੂੰ ਚੀਨ 'ਚ ਲਾਂਚ ਕੀਤਾ ਹੈ। ਭਾਰਤ 'ਚ ਲਾਂਚ ਹੋਏ Redmi 13C 5G ਨਾਲ ਇਸਦੇ ਫੀਚਰਜ਼ ਕਾਫੀ ਹੱਦ ਤਕ ਮਿਲਦੇ ਹਨ।
ਇਸ ਬਜਟ 5ਜੀ ਫੋਨ 'ਚ ਮੀਡੀਆਟੈੱਕ ਪ੍ਰੋਸੈਸਰ ਅਤੇ 5000mAh ਦੀ ਬੈਟਰੀ ਦਿੱਤੀ ਗਈ ਹੈ। Redmi 13C 5G ਦੀ ਤਰ੍ਹਾਂ ਹੀ ਇਸ ਫੋਨ 'ਚ 6.74 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ। ਫੋਨ 'ਚ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Redmi 13R 5G ਦੀ ਕੀਮਤ
ਸਮਾਰਟਫੋਨ ਨੂੰ ਕੰਪਨੀ ਨੇ ਸਿਰਫ ਇਕ ਕੰਫੀਗ੍ਰੇਸ਼ਨ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ 'ਚ ਲਾਂਚ ਕੀਤਾ ਹੈ। ਫੋਨ ਨੂੰ ਤਿੰਨ ਰੰਗਾਂ- ਸਟਾਰ ਰਾਕ ਬਲੈਕ, ਫੈਂਟੇਸੀ ਪਰਪਲ ਅਤੇ ਵੇਵ ਵਾਟਰ ਗਰੀਨ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸਨੂੰ 999 ਯੁਆਨ (ਕਰੀਬ 11,700 ਰੁਪਏ) ਦੀ ਕੀਮਤ 'ਤੇ ਲਿਸਟ ਕੀਤਾ ਹੈ।
Redmi 13R 5G ਦੇ ਫੀਚਰਜ਼
ਫੋਨ 'ਚ 6.74 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ, ਜੋ 90Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦੀ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ ਦਿੱਤਾ ਗਿਆ ਹੈ। ਸਮਾਰਟਫੋਨ MediaTek Dimensity 6100+ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਿਲਦੀ ਹੈ।
ਹੈਂਡਸੈੱਟ ਐਂਡਰਾਇਡ 13 ਬੇਸਡ MIUI 14 'ਤੇ ਕੰਮ ਕਰਦਾ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿਚ 50 ਮੈਗਾਪਿਕਸਲ ਦੇ ਮੇਨ ਲੈੱਨਜ਼ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਰੰਟ 'ਚ ਕੰਪਨੀ ਨੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 18 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦਾ ਹੈ।