ਨਵੇਂ ਸਮਾਰਟਫੋਨ ਨੂੰ ਪ੍ਰਮੋਟ ਕਰਨ ਲਈ ਸ਼ਾਓਮੀ ਨੇ ਇਸਤੇਮਾਲ ਕੀਤੀ Fake ਤਸਵੀਰ

09/04/2018 2:32:56 PM

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਭਾਰਤੀ ਬਾਜ਼ਾਰ 'ਚ ਸਮਾਰਟਫੋਨ ਵੇਚਣ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਜ਼ਮਾ ਰਹੀਆਂ ਹਨ। Xiaomi ਨੇ ਵੇਖਦੇ ਹੀ ਵੇਖਦੇ ਭਾਰਤੀ ਬਾਜ਼ਾਰ 'ਚ ਚੰਗੀ ਫੜ ਬਣਾ ਲਈ ਹੈ ਪਰ ਹੁਣ ਇਹ ਕੰਪਨੀ ਹੋਰ ਚੀਨੀ ਕੰਪਨੀਆਂ ਦੀ ਤਰ੍ਹਾਂ ਹੀ ਗਾਹਕਾਂ ਨੂੰ ਧੋਖਾ ਦੇਣ 'ਤੇ ਉਤਾਰੂ ਹੋ ਗਈਆਂ ਹੈ । Xiaomi ਨੇ ਆਪਣੇ ਨਵੇਂ ਸਮਾਰਟਫੋਨ Poco F1 ਦੀ ਪ੍ਰਮੋਸ਼ਨ ਲਈ Fake ਤਸਵੀਰ ਦਾ ਇਸਤੇਮਾਲ ਕੀਤਾ ਹੈ ਜੋ ਇਸ ਮਾਡਲ ਨਾਲ ਨਹੀਂ ਸਗੋਂ ਇਸ ਤੋਂ ਮਹਿੰਗੇ ਮਾਡਲ Mi Mix 2S ਵਲੋਂ ਖਿੱਚੀ ਗਈ ਹੈ। ਮਤਲਬ ਇਹ ਕੰਪਨੀ ਮਹਿੰਗੇ ਸਮਾਰਟਫੋਨ ਦੀ ਤਸਵੀਰ ਨੂੰ ਵਿਖਾ ਕੇ ਆਪਣੇ ਲੇਟੈਸਟ Poco F1 ਫੋਨ ਨੂੰ ਵੇਚਣ ਲਈ ਯੂਜ਼ਰਸ ਨੂੰ ਧੋਖੇ ਦੇ ਰਹੀ ਹੈ।

ਇੰਝ ਖੁੱਲੀ ਪੋਲ
gadgetsnow ਦੀ ਰਿਪੋਰਟ ਦੇ ਮੁਤਾਬਕ Xiaomi ਦੇ ਪ੍ਰੋਡਕਟ ਮੈਨੇਜਮੈਂਟ ਦੇ ਡਾਇਰੈਕਟਰ ਤੇ ਗਲੋਬਲ ਸਪੋਕਸ ਪਰਸਨ ਡੋਨੋਵਨ ਸਗ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਹਾਲ ਹੀ 'ਚ ਲਾਂਚ ਕੀਤੇ ਗਏ Poco F1 ਤੋਂ ਕਲਿਕ ਕੀਤੀ ਗਈ ਹੈ ਪਰ ਫੋਟੋ ਸ਼ੇਅਰ ਹੋਣ ਦੇ ਕੁਝ ਦੇਰ ਤੋਂ ਬਾਅਦ ਹੀ ਇੱਕ Reddit ਯੂਜ਼ਰ ਨੇ ਇਸ ਤਸਵੀਰ ਦਾ ਸੱਚ ਸਾਹਮਣੇ ਲਿਆ ਦਿੱਤਾ।

Reddit ਯੂਜ਼ਰ Faiso333 ਨੇ ਦੱਸਿਆ ਕਿ ਪਿਛਲੇ ਸਾਲ ਲਾਂਚ ਕੀਤੇ ਗਏ Mi Mix 2S ਦੇ ਸਮੇਂ ਵੀ ਇਸ ਤਸਵੀਰ ਨੂੰ ਸ਼ੇਅਰ ਕੀਤੀ ਗਈ ਸੀ ਤੇ ਇਹ ਹੀ ਕਿਹਾ ਗਿਆ ਸੀ ਕਿ ਇਹ ਇਸ ਦੇ ਕੈਮਰੇ ਤੋਂ ਖਿੱਚੀ ਗਈ ਹੈ ਜਿਸ ਦੇ ਨਾਲ Xiaomi ਦਾ ਝੂੱਠ ਫੜਿਆ ਗਿਆ। ਸੱਚ ਸਾਹਮਣੇ ਆਉਣ 'ਤੇ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਤਸਵੀਰ ਨੂੰ ਡਿਲੀਟ ਕਰ ਦਿੱਤੀ ਗਈ।

PunjabKesari 
ਐਡੀਟ ਕੀਤੀ ਗਈ ਸੀ ਤਸਵੀਰ
ਤੁਹਾਨੂੰ ਦੱਸ ਦੇਈਏ ਕਿ ਇਸ ਤਸਵੀਰ ਨੂੰ ਅਪਲੋਡ ਕਰਨ ਤੋਂ ਪਹਿਲਾਂ ਐਡੀਟ ਕੀਤਾ ਗਿਆ ਸੀ ਤੇ ਇਸ ਦੇ ਹੇਠਾਂ ਖੱਬੇ ਕੰਡੇ 'ਤੇ ਵਾਟਰਮਾਰਕ ਨੂੰ ਵੀ ਰੀਮੂਵ ਕੀਤਾ ਗਿਆ ਸੀ ਜਿਸ 'ਤੇ ਲਿੱਖਿਆ ਸੀ Shot on Mi Mix 2S AI dual camera। ਇਸ ਤੋਂ ਇਲਾਵਾ ਇਸ ਤਸਵੀਰ ਨੂੰ ਹੋਰ ਬਰਾਈਟ ਬਣਾਇਆ ਗਿਆ ਤੇ ਇਸ ਨੂੰ ਪੋਕੋ ਕੈਮਰਾ ਸੈਂਪਲ ਦੱਸਿਆ ਗਿਆ।

 

ਕਿਉਂ ਵਿਖਾਈ ਗਈ ਇਹ ਤਸਵੀਰ
ਰਿਪੋਰਟ ਦੇ ਮੁਤਾਬਕ Mi Mix 2S ਸਮਾਰਟਫੋਨ ਦੇ ਰੀਅਰ 'ਚ ਡਿਊਲ ਕੈਮਰਾ (12 ਮੈਗਾਪਿਕਸਲ +12 ਮੈਗਾਪਿਕਸਲ) ਦਿੱਤਾ ਗਿਆ ਹੈ ਜੋ O9S (ਆਪਟੀਕਲ ਈਮੇਜ ਸਟੇਬਿਲਾਈਜੇਸ਼ਨ) ਨੂੰ ਸਪੋਰਟ ਕਰਦਾ ਹੈ ਉਥੇ ਹੀ PocoF1 'ਚ ਡਿਊਲ ਰੀਅਰ ਕੈਮਰਾ (12 ਮੈਗਾਪਿਕਸਲ + 5 ਮੈਗਾਪਿਕਸਲ) ਦਿੱਤਾ ਗਿਆ ਹੈ ਤੇ ਇਹ ਕੈਮਰਾ IOS ਫੀਚਰ ਨੂੰ ਵੀ ਸਪੋਰਟ ਨਹੀਂ ਕਰਦਾ ਹੈ। ਇਸੇ ਵਜ੍ਹਾ ਕਰਕੇ ਕੰਪਨੀ ਨੇ ਮਹਿੰਗੇ ਸਮਾਰਟਫੋਨ ਦੀ ਤਸਵੀਰ ਨੂੰ ਵਿੱਖਾ ਕੇ ਗਾਹਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ Xiaomi ਨੇ ਇਸ ਖਬਰ ਨੂੰ ਲੈ ਕੇ ਕੋਈ ਪ੍ਰਤੀਕੀਰੀਆ ਨਹੀਂ ਦਿੱਤੀ ਹੈ।  

ਇਸ ਚੀਨੀ ਕੰਪਨੀ ਨੇ ਵੀ ਦਿੱਤਾ ਸੀ ਗਾਹਕਾਂ ਨੂੰ ਧੋਖਾ
ਇਸ ਤੋਂ ਪਹਿਲਾਂ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Huawei ਆਪਣੇ ਪ੍ਰੋਡਕਟਸ ਦੀ ਵਿਕਰੀ ਵਧਾਉਣ ਲਈ ਲੋਕਾਂ ਨਾਲ ਝੂੱਠ ਬੋਲ ਚੁੱਕੀ ਹੈ। ਕੰਪਨੀ ਨੇ ਆਪਣੇ ਲੇਟੈਸਟ ਸਮਾਰਟਫੋਨ Nova 3 ਨੂੰ ਲੈ ਕੇ ਇਕ ਐਡਵਰਟਾਇਜਮੈਂਟ ਤਿਆਰ ਕੀਤੀ ਸੀ। ਇਸ ਐਡ 'ਚ ਇਕ ਮਹਿਲਾ ਮੈਕਅਪ ਕਰਦੇ ਹੋਏ ਵਿਖਾਈ ਦੇ ਰਹੀ ਸੀ ਤੇ ਉਸ ਦੇ ਨਾਲ ਬੈਠਾ ਵਿਅਕਤੀ ਸੈਲਫੀ ਲੈ ਰਿਹਾ ਸੀ।  

ਇਸ ਕਲਿੱਕ ਕੀਤੀ ਗਈ ਸੈਲਫੀ ਨੂੰ ਵਿੱਖਾ ਕੇ ਕੰਪਨੀ ਨੇ ਦੱਸਿਆ ਸੀ ਕਿ ਇਹ ਕੈਮਰੇ 'ਚ ਦਿੱਤੇ ਗਏ ਬਿਊਟੀ AI ਫੀਚਰ ਦਾ ਕਮਾਲ ਹੈ ਪਰ ਅਸਲ 'ਚ ਇਹ ਤਸਵੀਰ ਇਕ DSLR ਕੈਮਰੇ (Canon EOS 5D Mark III) ਤੋਂ ਖਿੱਚੀ ਗਈ ਸੀ। ਆਪਣੇ ਇਸ ਝੂੱਠ ਦੇ ਕਾਰਨ ਕੰਪਨੀ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।


Related News