Xiaomi Pad 5 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

04/27/2022 4:26:15 PM

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਆਪਣੇ ਨਵੇਂ ਟੈਬਲੇਟ Xiaomi Pad 5 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Xiaomi Pad 5 ’ਚ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਸਨੈਪਡ੍ਰੈਗਨ 860 ਪ੍ਰੋਸੈਸਰ ਦਿੱਤਾ ਗਿਆ ਹੈ। Xiaomi Pad 5 ’ਚ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਦੱਸ ਦੇਈਏ ਕਿ Xiaomi Pad 5 ਨੂੰ ਪਿਛਲੇ ਸਾਲ ਸਤੰਬਰ ’ਚ ਗਲੋਬਲੀ ਲਾਂਚ ਕੀਤਾ ਗਿਆ ਸੀ।

Xiaomi Pad 5 ਦੀ ਕੀਮਤ
Xiaomi Pad 5 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 26,999 ਰੁਪਏ ਅਤੇ 6 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 28,999 ਰੁਪਏ ਹੈ। ਟੈਬਲੇਟ ਨੂੰ ਕਾਸਮਿਕ ਗ੍ਰੇਅ ਅਤੇ ਪਰਲ ਵਾਈਟ ਰੰਗ ’ਚ ਖਰੀਦਿਆ ਜਾ ਸਕੇਗਾ। 7 ਮਈ ਤਕ ਇਸ ਟੈਬ ਨੂੰ 24,999 ਰੁਪਏ ਅਤੇ 25,999 ਰੁਪਏ ’ਚ ਖਰੀਦਿਆ ਜਾ ਸਕੇਗਾ। ਪਹਿਲੀ ਸੇਲ 3 ਮਈ ਨੂੰ ਹੋਵੇਗੀ।

Xiaomi Pad 5 ਦੀਆਂ ਖੂਬੀਆਂ
Xiaomi Pad 5 ’ਚ ਐਂਡਰਾਇਡ 11 ਆਧਾਰਿਤ MIUI 12.5 ਦਿੱਤਾ ਗਿਆ ਹੈ। ਇਸ ਵਿਚ 11 ਇੰਚ ਦੀ WQHD+ ਟੂ ਟੋਨ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1600x2560 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120hz ਹੈ। ਇਸਦੇ ਨਾਲ ਡਾਲਬੀ ਵਿਜ਼ਨ ਅਤੇ HDR10 ਦਾ ਵੀ ਸਪੋਰਟ ਹੈ। ਇਸ ਟੈਬ ’ਚ ਸਨੈਪਡ੍ਰੈਗ 860 ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ 6 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਦਿੱਤੀ ਗਈ ਹੈ।

ਕੈਮਰੇ ਦੀ ਗੱਲ ਕਰੀਏ ਤਾਂ Xiaomi Pad 5 ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸਦੇ ਨਾਲ ਫਲੈਸ਼ ਲਾਈਟ ਵੀ ਹੈ। ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਟੈਬ ’ਚ 8720mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਇਸ ਵਿਚ ਚਾਰ ਸਪੀਕਰ ਹਨ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ v5.1, ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ।


Rakesh

Content Editor

Related News