Xiaomi ਨੇ ਭਾਰਤ ’ਚ ਲਾਂਚ ਕੀਤਾ ਪਹਿਲਾ OLED ਸਮਾਰਟ ਟੀ.ਵੀ.

04/27/2022 5:27:53 PM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੇ ਪਹਿਲੇ OLED TV ਦਾ ਐਲਾਨ ਕਰ ਦਿੱਤਾ ਹੈ। ਕੰਪਨੀ OLED ਟੀ.ਵੀ. ਦੇ ਨਾਲ ਸਲਿਮ ਡਿਜ਼ਾਇਨ, ਬੇਜ਼ਲਲੈੱਸ ਡਿਸਪਲੇਅ ਹੈ। ਕੰਪਨੀ ਨੇ Xiaomi OLED Vision TV IS ਦੀ ਕੀਮਤ 89,999 ਰੁਪਏ ਰੱਖੀ ਹੈ।ਇਸ ਟੀ.ਵੀ. ’ਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਕਾਰਡ ਦੇ ਨਾਲ 6,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ, ਜਿਸਤੋਂ ਬਾਅਦ ਟੀ.ਵੀ. ਦੀ ਕੀਮਤ 83,999 ਰੁਪਏ ਹੋ ਜਾਂਦੀ ਹੈ। Xiaomi OLED Vision TV IS ਦੀ ਵਿਕਰੀ 19 ਮਈ ਨੂੰ ਦੁਪਹਿਰ 12 ਵਜੇ ਤੋਂ ਮੀ ਡਾਟ ਕਾਮ, ਫਲਿਪਕਾਰਟ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋਵੇਗੀ।

Xiaomi OLED Vision TV ਦੀਆਂ ਖੂਬੀਆਂ
ਕੰਪਨੀ ਦੇ ਦਾਅਵੇ ਮੁਤਾਬਕ, Xiaomi OLED Vision TV IS ਭਾਰਤ ਦਾ ਪਹਿਲਾ ਟੀ.ਵੀ. ਹੈ ਜੋ IMAX ਐਨਹਾਂਸਡ ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਇਸਤੋਂ ਇਲਾਵਾ ਡਾਲਬੀ ਵਿਜ਼ਨ ਆਈਕਿਊ ਤਕਨਾਲੋਜੀ ਦੇ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਟੀ.ਵੀ. ਵੀ ਹੈ। ਟੀਵੀ ਦੇ ਸਕਰੀਨ ਦਾ ਸਾਈਜ਼ 55-ਇੰਚ ਹੈ। ਇਸਦਾ ਪੈਨਲ 4ਕੇ ਰੈਜ਼ੋਲਿਊਸ਼ਨ ਵਾਲਾ ਹੈ ਜਿਸਦੇ ਨਾਲ 1.5 ਮਿਲੀਅਨ: 1 ਕੰਟ੍ਰਾਸਟ ਰੇਸ਼ੀਓ ਹੈ।

Xiaomi OLED Vision TV ’ਚ 1.48L ਸਪੀਕਰ ਕੈਵਿਟੀ ਅਤੇ 8 ਸਪੀਕਰ ਡ੍ਰਾਈਵਰ ਹਨ। ਇਸ ਵਿਚ ਡਾਲਬੀ ਐਟਮਾਸ ਦੇ ਸਪੋਰਟ ਦੇ ਨਾਲ 30 ਵਾਟ ਦਾ ਸਪੀਕਰ ਹੈ ਜਿਸਦੇ ਨਾਲ ਟਵਿਟਰ ਵੀ ਹੈ। ਪਰਫਾਰਮੈਂਸ ਲਈ Xiaomi OLED Vision TV IS ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ 6, 3 ਐੱਚ.ਡੀ.ਐੱਮ.ਆਈ. 2.1 ਪੋਰਟ, 2 ਯੂ.ਐੱਸ.ਬੀ. ਪੋਰਟ, 3.5mm ਹੈੱਡਫੋਨ ਜੈੱਕ ਅਤੇ ਇਕ ਆਪਟਿਕਲ ਪੋਰਟ ਸ਼ਾਮਿਲ ਹਨ।


Rakesh

Content Editor

Related News