Xiaomi ਨੇ ਲਾਂਚ ਕੀਤਾ ਨਵਾਂ AC, ਬਿਹਤਰੀਨ ਕੂਲਿੰਗ ਨਾਲ ਮਿਲੇਗੀ ਸ਼ੁੱਧ ਹਵਾ, ਜਾਣੋ ਕੀਮਤ
Saturday, May 08, 2021 - 01:32 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਮਿਜਿਆ ਬ੍ਰਾਂਡ ਤਹਿਤ ਆਪਣਾ ਨਵਾਂ ਏਅਰ ਕੰਡੀਸ਼ਨਰ (ਏ.ਸੀ.) ਲਾਂਚ ਕਰ ਦਿੱਤ ਹੈ। ਕੰਪਨੀ ਨੇ ਇਸ ਏ.ਸੀ. ਨੂੰ ਚੀਨ ’ਚ ਪੇਸ਼ ਕੀਤਾ ਹੈ ਜਿੱਥੇ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਮਿਜਿਆ ਫ੍ਰੈਸ਼ ਏਅਰ ਏ.ਸੀ. (Mijia Fresh Air Air conditioner) ਦੀ ਕੀਮਤ 3,999 ਯੁਆਨ (ਕਰੀਬ 45,500 ਰੁਪਏ) ਹੈ ਪਰ ਪ੍ਰੀ-ਆਰਡਰ ਕਰਨ ’ਤੇ ਇਸੇ ਏ.ਸੀ. ਨੂੰ 2,499 ਯੁਆਨ (ਕਰੀਬ 28,500 ਰੁਪਏ) ’ਚ ਖ਼ਰੀਦਿਆ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੰਪਨੀ ਨੇ ਇਸ ਦਾ ਪ੍ਰੀਮੀਅਮ ਐਡੀਸ਼ਨ ਲਾਂਚ ਕੀਤਾ ਸੀ ਪਰ ਏ.ਸੀ. ਦੀ ਇਹ ਨਵੀਂ ਸੀਰੀਜ਼ ਇਕ ਐਂਟਰੀ ਲੈਵਲ ਡਿਵਾਈਸ ਦੇ ਰੂਪ ’ਚ ਪੇਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ
ਇਸ ਏ.ਸੀ. ਨੂੰ ਅੰਤਰਰਾਸ਼ਟਰੀ ਬਾਜ਼ਾਰ ਜਾਂ ਇੰਝ ਕਹੀਏ ਕਿ ਭਾਰਤੀ ਬਾਜ਼ਾਰ ’ਚ ਕਦੋਂ ਪੇਸ਼ ਕੀਤਾ ਜਾਵੇਗਾ, ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਇਸ ਏ.ਸੀ. ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਏ.ਸੀ. ਠੰਡੀ ਹਵਾ ਦੇ ਨਾਲ-ਨਾਲ ਸ਼ੁੱਧ ਹਵਾ ਦਿੰਦਾ ਹੈ। ਇਸ ਡਿਵਾਈਸ ’ਚ ਫ੍ਰੈਸ਼ ਏਅਰ ਬਲੋਅਰ ਦਿੱਤਾ ਗਿਆ ਹੈ, ਜਿਸ ਤਹਿਤ ਗਾਹਕ ਨੂੰ ਇਕ ਦੀ ਕੀਮਤ ’ਚ ਟੂ-ਇਨ-ਵਨ ਡਿਵਾਈਸ ਮਿਲਦਾ ਹੈ।
ਇਹ ਵੀ ਪੜ੍ਹੋ– ਕੋਰੋਨਾ ਦੀ ਹਾਹਾਕਾਰ; ਮੌਤਾਂ ਦਾ ਟੁੱਟਿਆ ਰਿਕਾਰਡ, ਇਕ ਦਿਨ 4,187 ਮਰੀਜ਼ਾਂ ਨੇ ਤੋੜਿਆ ਦਮ
ਮਿਲੇਗੀ 3500W ਕੂਲਿੰਗ
ਗਿਜ਼ਮੋਚਾਈਨਾ ਦੀ ਰਿਪੋਰਟ ਮੁਤਾਬਕ, ਨਵੇਂ ਮਿਜਿਆ ਫ੍ਰੈਸ਼ ਏਅਰ ਏ.ਸੀ. ’ਚ ਫ੍ਰੈਸ਼ ਏਅਰ ਵਾਲਿਊਮ 60m3/h ਤੋਂ ਘੱਟ ਕੇ 40m3/h ਹੋ ਗਈ ਹੈ। ਇਸ ਤੋਂ ਇਲਾਵਾ ਇਸ ਏ.ਸੀ. ’ਚ 3500W ਕੂਲਿੰਗ ਸਮਰੱਥਾ ਹੈ, ਜਦਕਿ ਇਸ ਦੀ ਹੀਟਿੰਗ ਸਮਰੱਥਾ 4900W ਦੀ ਹੈ। ਇਸ ਪ੍ਰੋਡਕਟ ’ਚ ਇਕ ਫ੍ਰੀਕਵੈਂਸੀ ਕਨਵਰਜ਼ਨ ਮੋਟਰ ਦਿੱਤੀ ਗਈ ਹੈ, ਇਹ ਇਨਡੋਰ ਯੂਨਿਟ 23dB ਹੀ ਆਵਾਜ਼ ਕਰਦੀ ਹੈ। ਪ੍ਰੀਮੀਅਮ ਮਾਡਲ ਦੇ ਮੁਕਾਬਲੇ ਨਵੇਂ ਮਾਡਲ ’ਚ UV-C ਡੀਪ ਅਲਟਰਾਵਾਇਲੇਟ ਲਾਈਟ ਸਟੇਰੀਲਾਈਜੇਸ਼ਨ ਫੰਕਸ਼ਨ ਅਤੇ 3ਡੀ ਸਟੀਰੀਓ ਏਅਰ ਸਪਲਾਈ ਫੰਕਸ਼ਨ ਨਹੀਂ ਦਿੱਤੇ ਗਏ।
ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ
ਇਹ ਵੀ ਪੜ੍ਹੋ– ‘ਜਿਵੇਂ-ਜਿਵੇਂ ਟੈਸਟ ਦੀ ਗਿਣਤੀ ਵਧਾਈ, ਤਿਵੇਂ-ਤਿਵੇਂ ਕੋਰੋਨਾ ਦੇ ਮਾਮਲੇ ਵਧੇ’
ਨਵੇਂ ਏ.ਸੀ. ’ਚ ਚਾਰ-ਲੇਅਰ ਵਾਲੀ HEPA ਫਿਲਰ ਦਿੱਤੀ ਗਈ ਹੈ ਜੋ ਕਿ ਸ਼ੁੱਧ ਹਵਾ ਲਈ ਮਾਈਕ੍ਰੋ-ਪਾਜ਼ੇਟਿਵ ਪ੍ਰੈਸ਼ਰ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਏ.ਸੀ. ’ਚ ਸਿਹਤਮੰਦ ਸਾਹ ਦੀ ਸਕ੍ਰੀਨ ਦਿੱਤੀ ਗਈ ਹੈ। ਇਹ ਤਾਪਮਾਨ ਅਤੇ ਨਮੀ ਨੂੰ ਇਕੱਠੇ ਕੰਟਰੋਲ ਕਰਦੀ ਹੈ। ਪੂਰੇ ਘਰ ਲਈ ਇਸ ਏ.ਸੀ. ’ਚ ਇੰਟੈਲੀਜੈਂਟ ਇੰਟਰ-ਕੁਨੈਕਸ਼ਨ ਸੁਪੋਰਟ ਵੀ ਮੌਜੂਦ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ’ਚ ਇਸ ਏ.ਸੀ. ਨੂੰ ਲੈ ਕੇ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ।
ਇਹ ਵੀ ਪੜ੍ਹੋ– ਕੋਰੋਨਾ ਪੀੜਤ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ