ਜ਼ਿਪਰ ਡਿਜ਼ਾਈਨ ਦੇ ਨਾਲ ਲਾਂਚ ਹੋਇਆ mi VR ਪਲੇ ਹੈੱਡਸੈੱਟ
Monday, Dec 12, 2016 - 02:18 PM (IST)

ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਭਾਰਤ ''ਚ ਆਪਣਾ ਮੀ ਵੀ.ਆਰ. ਪਲੇ ਹੈੱਡਸੈੱਟ ਲਾਂਚ ਕਰ ਦਿੱਤਾ ਹੈ। ਭਾਰਤ ''ਚ ਇਸ ਮੀ ਵੀ.ਆਰ. ਪਲੇ ਹੈੱਡਸੈੱਟ ਦੀ ਕੀਮਤ 999 ਰੁਪਏ ਹੈ। ਇਹ ਹੈੱਡਸੈੱਟ 21 ਦਸੰਬਰ ਤੋਂ ਕੰਪਨੀ ਦੇ ਸਟੋਰ ''ਤੇ ਉਪਲੱਬਧ ਹੋਵੇਗਾ। ''ਟੂ-ਵੇ ਜ਼ਿਪਰ ਡਿਜ਼ਾਈਨ'' ਨਾਲ ਲੈਸ ਹੈੱਡਸੈੱਟ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਰਾਹੀਂ ਹੈੱਡਸੈੱਟ ਨੂੰ ਸਮਾਰਟਫੋਨ ਨਾਲ ਕੁਨੈਕਟ ਕਰਨਾ ਅਤੇ ਵੱਖ ਆਸਾਨ ਹੋ ਜਾਂਦਾ ਹੈ।
ਫੀਚਰ ਦੀ ਗੱਲ ਕੀਤੀ ਜਾਵੇ ਤਾਂ ਮੀ ਵੀ.ਆਰ. ਪਲੇ ਹੈੱਡਸੈੱਟ ਗੂਗਲ ਕਾਰਡਬੋਰਡ ਨੂੰ ਸਪੋਰਟ ਕਰਦਾ ਹੈ ਜਿਸ ਰਾਹੀਂ ਯੂਜ਼ਰ ਵੀ.ਆਰ. ਫੋਟੋਜ਼ ਕਲਿੱਕ ਕਰ ਸਕਦੇ ਹੋ। ਇਸ ਨਾਲ ਯੂਜ਼ਰ ਯੂਟਿਊਬ ਵੀਡੀਓ ਨੂੰ 360 ਡਿਗਰੀ ਅਤੇ ਮੀ ਲਾਈਵ ਵੀ.ਆਰ. ਲਾਈਵ ਸਟਰੀਮ ''ਤੇ ਦੇਖ ਸਕਦੇ ਹਨ। ਨਵਾਂ ਹੈੱਡਸੈੱਟ 4.7-ਇੰਚ ਤੋਂ 5.7-ਇੰਚ ਤੱਕ ਵਾਲੇ ਸਮਾਰਟਫੋਨ ਦੇ ਨਾਲ ਕੰਮ ਕਰਦਾ ਹੈ।
ਸ਼ਿਓਮੀ ਦਾ ਦਾਅਵਾ ਹੈ ਕਿ ਮੀ ਵੀ.ਆਰ. ਪਲੇ ਹੈੱਡਸੈੱਟ ਨੂੰ ਆਸਾਨੀ ਨਾਲ ਮੀ ਨੋਟ ਤੋਂ ਇਲਾਵਾ ਆਈਫੋਨ 6, ਆਈਫੋਨ 6 ਪਲੱਸ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਹੈੱਡਸੈੱਟ ''ਚ ਇਮੇਜ ਨੂੰ ਸਾਫ ਦੇਖਣ ਲਈ ਐਂਟੀ-ਰਿਫਲੈਕਟਿਵ ਲੈਂਜ਼ ਦੀ ਵਰਤੋਂ ਕੀਤੀ ਗਈ ਹੈ। ਇਸ ਫੋਨ ''ਚ ਇਕ ਟੈਕਸਚਰ ਮੈਟਲ ਬਟਨ ਹੈ ਜਿਸ ਨੂੰ ਦਬਾਉਣ ''ਤੇ ਇਸ ਦੇ ਅੰਦਰ ਮੌਜੂਦ ਸਿਲੀਕਾਨ ਬਟਨ ਸਮਾਰਟਫੋਨ ਨਾਲ ਸਿੱਧਾ ਕੁਨੈਕਟ ਹੋ ਜਾਂਦਾ ਹੈ। ਮੀ ਵੀ.ਆਰ. ਹੈੱਡਸੈੱਟ ਦਾ ਡਾਈਮੈਂਸਨ 201x107x91 ਮਿਲੀਮੀਟਰ ਅਤੇ ਭਾਰ 208.7 ਗ੍ਰਾਮ ਹੈ। ਸ਼ਿਓਮੀ ਨੇ ਵੀ.ਆਰ. ਹੈੱਡਸੈੱਟ ''ਚ ਨਾਨ-ਸਲਿੱਪ ਪੈਡ ਵੀ ਪੇਸ਼ ਕੀਤੇ ਹਨ।