ਸ਼ਾਓਮੀ ਨੇ ਲਾਂਚ ਕੀਤਾ ਬਲੂਟੂਥ ਰਿਮੋਟ ਵਾਲਾ Mi Selfie Stick Tripod, ਇੰਨੀ ਹੈ ਕੀਮਤ
Friday, Jun 19, 2020 - 10:49 AM (IST)
ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਂਦੇ ਹੋਏ ਭਾਰਤ ’ਚ Mi Selfie Stick Tripod ਲਾਂਚ ਕਰ ਦਿੱਤਾ ਹੈ। ਇਹ ਸੈਲਫ਼ੀ ਸਟਿੱਕ ਦੇ ਨਾਲ ਹੀ ਇਕ ਟ੍ਰਾਈਪੌਡ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਕੰਪਨੀ ਨੇ ਇਸ ਦੀ ਕੀਮਤ 1,099 ਰੁਪਏ ਰੱਖੀ ਹੈ। ਕਾਲੇ ਰੰਗ ’ਚ ਆਉਣ ਵਾਲੀ ਇਸ ਸੈਲਫ਼ੀ ਸਟਿੱਕ ਟ੍ਰਾਈਪੌਡ ’ਚ ਬਲੂਟੂਥ ਵੀ ਦਿੱਤਾ ਗਿਆ ਹੈ ਤਾਂ ਜੋ ਇਸ ਨੂੰ ਬਿਨ੍ਹਾਂ ਛੂਹੇ ਕੀਤੇ ਵੀ ਕੰਟਰੋਲ ਕੀਤਾ ਜਾ ਸਕੇ। ਸ਼ਾਓਮੀ ਦੇ ਇਸ ਨਵੇਂ ਪ੍ਰੋਡਕਟ ਨੂੰ ਮੀ ਡਾਟ ਕਾਮ ਤੋਂ ਖਰੀਦਿਆ ਜਾ ਸਕਦਾ ਹੈ।
Mi Selfie Stick Tripod ਦੀਆਂ ਖੂਬੀਆਂ
ਮੀ ਸੈਲਫ਼ੀ ਸਟਿੱਕ ਟ੍ਰਾਈਪੌਡ ਬਲੂਟੂਥ ਮਾਡਲ 3.0 ਦੀ ਮਦਦ ਨਾਲ ਫੋਨ ਨਾਲ ਕੁਨੈਕਟ ਹੋ ਜਾਂਦਾ ਹੈ। ਇਹ ਐਂਡਰਾਇਡ 4.3 ਜਾਂ ਉਸ ਤੋਂ ਉਪਰ ਦੇ ਆਪਰੇਟਿੰਗ ਸਿਸਟਮ ਨਾਲ ਕੰਮ ਕਰ ਸਕਦਾ ਹੈ। ਆਈਫੋਨ ਦੀ ਗੱਲ ਕਰੀਏ ਤਾਂ ਇਹ iOS 5.0 ਅਤੇ ਉਸ ਤੋਂ ਬਾਅਦ ਆਏ ਆਪਰੇਟਿੰਗ ਸਿਸਟਮ ਨੂੰ ਸੁਪੋਰਟ ਕਰਦਾ ਹੈ। ਮੀ ਸੈਲਫ਼ੀ ਸਟਿੱਕ ਟ੍ਰਾਈਪੌਡ ’ਚ ਚਾਰਜਿੰਗ ਲਈ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। 190x45x40 mm ਸਾਈਜ਼ ਵਾਲੇ ਇਸ ਡਿਵਾਈਸ ਦਾ ਭਾਰ ਸਿਰਫ਼ 155 ਗ੍ਰਾਮ ਹੈ। ਐਕਸਟੈਂਡ ਕਰਨ ’ਤੇ ਇਸ ਦੀ ਲੰਬਾਈ ਵਧ ਕੇ 510mm ਹੋ ਜਾਂਦੀ ਹੈ। ਇਸ ਨੂੰ ਬਣਾਉਣ ’ਚ ਐਲੂਮੀਨੀਅਮ ਅਲੌਏ ਦੀ ਵਰਤੋਂ ਕੀਤੀ ਗਈ ਹੈ ਜੋ ਇਸ ਦੀ ਲੁੱਕ ਨੂੰ ਕਾਫੀ ਪ੍ਰੀਮੀਅਮ ਬਣਾਉਂਦਾ ਹੈ।
ਸੈਲਫ਼ੀ ਸਟਿੱਕ ਹੱਥ ’ਚੋਂ ਫਿਸਲੇ ਨਾ ਇਸ ਲਈ ਕੰਪਨੀ ਨੇ ਇਸ ਦੇ ਹੈਂਡਲ ’ਤੇ ਖ਼ਾਸ ਨਾਨ-ਸਲਿੱਪ ਗਰਿੱਪ ਦੀ ਵਰਤੋਂ ਕੀਤੀ ਹੈ। ਜਿਸ ਥਾਂ ’ਤੇ ਫੋਨ ਨੂੰ ਅਟੈਚ ਕੀਤਾ ਜਾਂਦਾ ਹੈ ਉਥੇ ਕੰਪਨੀ ਨੇ ਨਾਨ-ਸਲਿੱਪ ਕੁਸ਼ਨ ਡਿਜ਼ਾਇਨ ਦਿੱਤਾ ਹੈ। ਕਲੈਂਪ ਦੀ ਗੱਲ ਕਰੀਏ ਤਾਂ ਇਸ ਨੂੰ ਤੁਸੀਂ ਅਜਸਟੇਬਲ ਗਰਿੱਪ ਰਾਹੀਂ 360 ਡਿਗਰੀ ਤਕ ਰੋਟੇਟ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਇਹ ਮੀ ਮੈਕਸ 2 ਵਰਗੇ ਵੱਡੇ ਫੋਨ ਨੂੰ ਵੀ ਆਸਾਨੀ ਨਾਲ ਹੋਲਡ ਕਰ ਸਕਦਾ ਹੈ। ਮੀ ਸੈਲਫ਼ੀ ਸਟਿੱਕ ਟ੍ਰਾਈਪੌਡ ਦੀ ਖ਼ਾਸ ਗੱਲ ਹੈ ਕਿ ਇਸ ਦੇ ਬਲੂਟੂਥ ਰਿਮੋਟ ਨੂੰ ਸਟਿੱਕ ਤੋਂ ਵੱਖ ਕਰਕੇ ਦੂਰੋਂ ਵੀ ਫੋਟੋ ਕਲਿੱਕ ਕੀਤੀ ਜਾ ਸਕਦੀ ਹੈ।