ਸ਼ਿਓਮੀ ਜਲਦ ਹੀ ਬਿਹਤਰੀਨ ਫੀਚਰਸਜ਼ ਵਾਲਾ ਮੀ.ਐੱਸ. ਸਮਾਰਟਫੋਨ ਕਰੇਗੀ ਲਾਂਚ
Friday, Dec 23, 2016 - 12:17 PM (IST)

ਜਲੰਧਰ- ਲਗਭਗ ਹਰ ਕੰਪਨੀ ਵੱਡੇ ਡਿਸਪਲੇ ਵਾਲਾ ਸਮਾਰਟਫੋਨ ਲਾਂਚ ਕਰ ਰਹੀ ਹੈ। ਅਜਿਹੇ ''ਚ 5 ਇੰਚ ਤੋਂ ਛੋਟੇ ਸਕਰੀਨ ਨਾਲ ਦਮਦਾਰ ਸਪੈਸੀਫਿਕੇਸ਼ਨ ਵਾਲਾ ਸਮਾਰਟਫੋਨ ਮਿਲ ਪਾਉਣਾ ਮੁਸ਼ਕਿਲ ਹੈ। ਇਸ ਵਿਚਕਾਰ ਖਬਰਾਂ ਆ ਰਹੀਆਂ ਹਨ ਕਿ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਜਲਦ ਹੀ ਆਪਣਾ ਨਵਾਂ ਹੈੱਡਸੈੱਟ ਲਾਂਚ ਕਰ ਸਕਦੀ ਹੈ। ਐਂਰਾਇਡਪਿਓਰ ਦੀ ਰਿਪੋਰਟ ਦੇ ਮੁਤਾਬਕ ਸ਼ਿਓਮੀ ਮੀ. ਐੱਸ. ਸਮਾਰਟਫੋਨ ''ਤੇ ਕੰਮ ਕਰ ਰਹੀ ਹੈ। ਇਹ ਪਾਵਰਫੁੱਲ ਸਪੈਸੀਫਿਕੇਸ਼ਨ ਅਤੇ ਕੰਪੈਕਟ ਡਿਜ਼ਾਈਨ ਨਾਲ ਆਵੇਗਾ।
ਲੀਕ ਹੋਈ ਸਪੈਸੀਫਿਕੇਸ਼ਨਜ਼-
ਚੀਨ ਦੀ ਸੋਸ਼ਲ ਮੀਡੀਆ ਸਾਈਟ ਵੀਬੋ ''ਤੇ ਸ਼ਿਓਮੀ ਮੀ ਐੱਸ ਦੇ ਕੁਝ ਇਮੇਜ਼ ਸ਼ੇਅਰ ਕੀਤੇ ਗਏ ਹਨ, ਜਿਸ ''ਚ ਇਸ ਨੂੰ ਦੋਵੇ ਪਾਸਿਓ ਦਿਖਾਇਆ ਗਿਆ ਹੈ। ਨਾਲ ਹੀ ਇਹ ਫੋਨ 4.6 ਇੰਚ ਫੁੱਲ ਐੱਚ. ਡੀ. ਡਿਸਪਲੇ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ, 4ਜੀਬੀ ਰੈਮ ਅਤੇ 128ਜੀਬੀ ਸਟੋਰੇਜ ਨਾਲ ਲੈਸ ਹੋ ਸਕਦਾ ਹੈ। ਇਸ ''ਚ 12 ਮੈਗਾਪਿਕਸਲ ਦਾ ਸੋਨੀ ਆਈ. ਐੱਮ, ਐਕਸ378 ਲੈਸ ਵਾਲਾ ਰਿਅਰ ਕੈਮਰਾ ਫਰੰਟ ਕੈਮਰਾ 4ਮੈਗਾਪਿਕਸਲ ਹੋਣ ਦੀ ਉਮੀਦ ਲਾਈ ਜਾ ਰਹੀ ਹੈ। ਨਾਲ ਹੀ ਇਸ ''ਚ 2600 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ, ਜੋ ਕਵਿੱਕ ਚਾਰਜਿੰਗ ਨੂੰ ਸਪੋਰਟ ਕਰੇਗੀ। ਕਨੈਕਟੀਵਿਟੀ ਲਈ ਐੱਨ. ਐੱਫ. ਸੀ. ਯੂ. ਐੱਸ. ਬੀ. ਟਾਈਪ ਸੀ ਪੋਰਟ ਅਤੇ 3.5 ਐੱਮ. ਐੱਮ. ਆਡਿਓ ਜ਼ੈੱਕ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਫਰੰਟ ਪੈਨਲ ''ਚ ਫਿੰਗਰਪ੍ਰਿੰਟ ਸੈਂਸਰ ਵੀ ਹੋ ਸਕਦਾ ਹੈ। ਇਸ ਸਪੈਸੀਫਿਕੇਸ਼ਨਜ਼ ਦਾ ਅਨੁਮਾਨ ਲਾਇਆ ਜਾ ਸਕਦਾ।