ਐਪਲ, ਸੈਮਸੰਗ ਨੂੰ ਟੱਕਰ ਦੇਵੇਗੀ Xiaomi ਦੀ ਇਹ ਸਰਵਿਸ

Saturday, Sep 03, 2016 - 10:42 AM (IST)

ਐਪਲ, ਸੈਮਸੰਗ ਨੂੰ ਟੱਕਰ ਦੇਵੇਗੀ Xiaomi ਦੀ ਇਹ ਸਰਵਿਸ
ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਐਪ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਲਈ ਨਵੀਂ ਸਰਵਿਸ ਲੈ ਕੇ ਆਈ ਹੈ। ਪਿਛਲੇ ਮਹੀਨੇ ਸ਼ਿਓਮੀ ਨੇ ਮੀ ਪੇ ਸਰਵਿਸ ਪੇਸ਼ ਕੀਤੀ ਸੀ ਜਿਸ ਨੂੰ ਹੁਣ ਚੀਨ ''ਚ ਪੇਸ਼ ਕੀਤਾ ਗਿਆ ਹੈ। ਚਾਈਨਾ ਯੂਨੀਅਨ ਪੇ ਦੇ ਨਾਲ ਹਿੱਸੇਦਾਰੀ ਕਰਕੇ ਇਸ ਸਰਵਿਸ ਨੂੰ ਲਾਂਚ ਕੀਤਾ ਗਿਆ ਹੈ ਅਤੇ ਫਿਲਹਲਾ ਇਹ ਚੀਨ ਤੱਕ ਹੀ ਸੀਮਿਤ ਹੈ। 
ਚਾਈਨੀਜ਼ ਬ੍ਰਾਂਡ ਮੁਤਾਬਕ ਉਹ ਦੁਨੀਆ ਦੀ ਪਹਿਲੀ ਸਮਾਰਟਫੋਨ ਕੰਪਨੀ ਹੈ ਜੋ ਬੈਂਕ ਕਾਰਡ ਅਤੇ ਹੋਰ ਪਬਲਿਕ ਟ੍ਰਾਂਸਪੋਰਟੇਸ਼ਨ ਕਾਰਡ ਰਾਹੀਂ ਕਾਂਟੈੱਕਟਲੈੱਸ ਪੇਮੈਂਟ ਸਪੋਰਟ ਦਿੰਦੀ ਹੈ। ਚੀਨ ''ਚ ਲਾਂਚ ਹੋਈ ਸ਼ਿਓਮੀ ਮੀ ਪੇ ਸਰਵਿਸ ਫਿਲਹਾਲ 6 ਸ਼ਹਿਰਾਂ ''ਚ ਟ੍ਰਾਂਸਪੋਰਟੇਸ਼ਨ ਕਾਰਡ ਸਪੋਰਟ ਕਰਦੀ ਹੈ। ਮੀ ਪੇ ਸਰਵਿਸ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ (20 ਬੈਂਕਾਂ ਦੇ) ਨੂੰ ਸਪੋਰਟ ਕਰੇਗੀ। 
ਚੀਨ ''ਚ ਲਾਂਚ ਹੋਣ ਤੋਂ ਬਾਅਦ ਹੁਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਿਓਮੀ ਹੋਰ ਕੰਪਨੀਆਂ ਦੀ ਤਰ੍ਹਾਂ ਦੂਜੇ ਦੇਸ਼ਾਂ ''ਚ ਵੀ ਮੀ ਪੇ ਦਾ ਵਿਸਤਾਰ ਕਰੇਗੀ। 

Related News