Xiaomi ਨੇ ਲਾਂਚ ਕੀਤਾ ਫਲੋਰ ਸਟੈਂਡਿੰਗ AC, ਜਾਣੋ ਕੀਮਤ ਤੇ ਖੂਬੀਆਂ

04/25/2019 2:45:18 PM

ਗੈਜੇਟ ਡੈਸਕ– ਸ਼ਾਓਮੀ ਨੇ ਚੀਨ ’ਚ ਆਯੋਜਿਤ ਇਕ ਈਵੈਂ ’ਚ ਨਵੇਂ ਤੀਰੇਕ ਦਾ ਏਅਰ ਕੰਡੀਸ਼ਨਰ ਲਾਂਚ ਕੀਤਾ ਹੈ ਜਿਸ ਦਾ ਨਾਂ Xiaomi Floor Standing AC ਹੈ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਸ਼ਾਓਮੀ ਦਾ ਇਹ ਖਾਸ ਏ.ਸੀ. ਸਲੰਡਰੀਕਲ ਸਟਾਈਲ ਦਾ ਹੈ। ਤਸਵੀਰ ’ਚ ਸਾਫ ਦੇਖ ਸਕਦੇ ਹੋ ਕਿ ਇਹ ਸਪਲਿਟ ਏ.ਸੀ. ਤੋਂ ਬਿਲਕੁਲ ਅਲੱਗ ਹੈ। ਚੀਨ ’ਚ ਇਸ ਦੀ ਕੀਮਤ 3,499 ਯੁਆਨ (ਕਰੀਬ 36,500 ਰੁਪਏ) ਰੱਖੀ ਗਈ ਹੈ। 

ਕੰਪਨੀ ਨੇ ਦੱਸਿਆ ਹੈ ਕਿ ਇਸ ਦੀ ਕੂਲਿੰਗ ਸਮਰੱਥਾ 1100m3/h ਹੈ ਜੋ ਕਿ 20-32 ਸਕੇਅਰ ਮੀਟਰ ਦੇ ਕਮਰੇ ਲਈ ਪਰਫੈਕਟ ਹੈ। ਇਹ ਏ.ਸੀ. ਸਵਿੰਗ ਮੋਸ਼ ਨੂੰ ਵੀ ਸਪੋਰਟ ਕਰਦਾ ਹੈ, ਜਿਸ ਨਾਲ ਇਸ ਦੀ ਹਵਾ 4 ਡਾਇਰੈਕਸ਼ਨ ’ਚ ਫੈਲੇਗੀ। ਜੀ ਹਾਂ, ਇਸ ਏ.ਸੀ. ਦੀ ਹਵਾ ਨੂੰ ਉਪਰ, ਹੇਠਾਂ, ਸੱਜੇ-ਖੱਬੇ ਪਾਸੇ ਡਾਈਵਰਟ ਕੀਤਾ ਜਾ ਸਕਦਾ ਹੈ। ਸ਼ਾਓਮੀ ਦਾ ਇਹ ਫਲੋਰ ਸਟੈਂਡਿੰਗ ਏ.ਸੀ. ਥ੍ਰੀ-ਡਾਈਮੈਂਸ਼ਨਲ ਏਅਰ ਸਪਲਾਈ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਹਵਾ ਆਸਾਨੀ ਨਾਲ ਸਾਰੇ ਕੌਨਿਆਂ ’ਚ ਪਹੁੰਚੇਗੀ। 

ਸ਼ਾਓਮੀ ਦੀ ਨਵਾਂ ਏ.ਸੀ. 5100W ਕੂਲਿੰਗ ਸਰਮੱਥਾ ਅਤੇ 5650W ਹੀਟਿੰਗ ਸਮਰੱਥਾ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 8 ਮੀਟਰ ਦੂਰ ਤਕ ਹਵਾ ਪਹੁੰਚਾਏਗਾ। ਇਸ ਏ.ਸੀ. ’ਚ ਇਕ IoT ਚਿੱਪ ਦਿੱਤੀ ਗਈ ਹੈ ਜਿਸ ਰਾਹੀਂ Mi ਐਪ ਨਾਲ ਵੀ ਸਟੈਂਡਿੰਗ ਏ.ਸੀ. ਨੂੰ ਕੰਟਰੋਲ ਕੀਤਾ ਜਾ ਸਕੇਗਾ। ਰੂਸ ਦੇ ਤਾਪਮਾਨ ਦੇ ਹਿਸਾਬ ਨਾਲ ਇਸ ਦੇ ਕਈ ਫੰਕਸ਼ਨ ਆਟੋਮੈਟਿਕ ਸੈੱਟ ਹੋ ਜਾਣਗੇ। 

ਏ.ਸੀ. ਦੇ ਨਾਲ ਇਕ ਨਵੇਂ ਤਰੀਕੇ ਦਾ ਰਿਮੋਟ ਦਿੱਤਾ ਗਿਆ ਹੈ ਜਿਸ ਵਿਚ ਤਿੰਨ ਸੈਕਸ਼ਨ- ਸਕਰੀਨ ਏਰੀਆ, ਮੇਨ ਫੰਕਸ਼ਨ ਏਰੀਆ ਅਤੇ ਆਗਜਲਰੀ ਫੰਕਸ਼ਨ ਏਰੀਆ ਹਨ। ਰਿਮੋਟ ’ਤੇ ਕਾਨਕੇਵ ਅਤੇ ਕਾਨਵੈਕਸ ਡਿਜ਼ਾਈਨ ਦੇ ਬਟਨ ਦਿੱਤੇ ਗਏ ਹਨ, ਜਿਸ ਨਾਲ ਨੇਤਰਹੀਣ ਵਿਅਕਤੀ ਵੀ ਆਸਾਨੀ ਨਾਲ ਇਸ ਨੂੰ ਆਪਰੇਟ ਕਰ ਸਕਣਗੇ।  

ਉਂਝ ਤਾਂ ਚੀਨ ’ਚ ਇਸ ਦੀ ਕੀਮਤ 3,499 ਯੁਆਨ (ਕਰੀਬ 36,500 ਰੁਪਏ) ਰੱਖੀ ਗਈ ਹੈ ਪਰ ਪਹਿਲੀ ਸੇਲ ’ਚ ਇਹ 2,999 ਯੁਆਨ (31,200 ਰੁਪਏ) ’ਚ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਚੀਨ ’ਚ ਆਯੋਜਿਤ ਇਸ ਈਵੈਂਟ ’ਚ ਕੰਪਨੀ ਨੇ ਏ.ਸੀ. ਤੋਂ ਇਲਾਵਾ 5 ਅਤੇ ਨਵੇਂ ਪ੍ਰੋਡਕਟ ਲਾਂਚ ਕੀਤੇ ਹਨ, ਜਿਸ ਵਿਚ 2 ਟੀ.ਵੀ., ਮੀ ਵੇਟਿੰਗ ਸਕੇਲ ਅਤੇ ਮੀ ਵਾਕਿੰਗ ਮਸ਼ੀਨ ਸ਼ਾਮਲ ਹਨ। ਭਾਰਤ ’ਚ ਨਵੇਂ ਪ੍ਰੋਡਕਟਸ ਨੂੰ ਲਾਂਚ ਕੀਤਾ ਜਾਵੇਗਾ ਜਾਂ ਨਹੀਂ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 


Related News