ਬੱਚਿਆਂ ਨੂੰ ਕਹਾਣੀਆਂ ਸੁਣਾਏਗਾ ਸ਼ਾਓਮੀ ਦਾ ਖਾਸ ਰੀਡਿੰਗ ਪੈੱਨ

Saturday, May 25, 2019 - 01:25 PM (IST)

ਬੱਚਿਆਂ ਨੂੰ ਕਹਾਣੀਆਂ ਸੁਣਾਏਗਾ ਸ਼ਾਓਮੀ ਦਾ ਖਾਸ ਰੀਡਿੰਗ ਪੈੱਨ

ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਸ਼ਾਓਮੀ 27 ਮਈ ਨੂੰ ਇੰਟਰਨੈਸ਼ਨਲ ਚਿਲਡਰਨ ਡੇਅ ਮੌਕੇ ਬੱਚਿਆਂ ਲਈ ਖਾਸ ਗੈਜੇਟ ਲਾਂਚ ਕਰਨ ਜਾ ਰਹੀ ਹੈ। Mi Bunny Reading Pen ਨਾਂ ਦੇ ਇਸ ਗੈਜੇਟ  ਬੱਚਿਆਂ ਨੂੰ ਸਿਖਾਉਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਇਸ ਗੈਜੇਟ ਦੀ ਕੀਮਤ 199 ਯੁਆਨ (ਕਰੀਬ 2,000 ਰੁਪਏ) ਰੱਖੀ ਗਈ ਹੈ ਅਤੇ ਇਹ 27 ਮਈ ਨੂੰ ਸਵੇਰੇ 10 ਵਜੇ ਬਾਜ਼ਾਰ ’ਚ ਉਪਲੱਬਧ ਹੋਵੇਗਾ। ਇਸ ਡਿਵਾਈਸ ’ਚ ਸਪੀਕਰ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਬੱਚੇ ਕਹਾਣੀਆਂ ਸੁਣ ਸਕਦੇ ਹਨ ਅਤੇ ਬਾਕੀ ਚੀਜਾਂ ਸੁਣ ਸਕਦੇ ਹਨ।


Related News