ਭਾਰਤ ’ਚ ਸ਼ਾਓਮੀ ਲਾਂਚ ਕਰੇਗੀ ਆਪਣੇ ਸਮਾਰਟ ਸ਼ੂਜ਼

Tuesday, Feb 05, 2019 - 05:20 PM (IST)

ਭਾਰਤ ’ਚ ਸ਼ਾਓਮੀ ਲਾਂਚ ਕਰੇਗੀ ਆਪਣੇ ਸਮਾਰਟ ਸ਼ੂਜ਼

ਗੈਜੇਟ ਡੈਸਕ– ਚੀਨੀ ਕੰਪਨੀ ਸ਼ਾਓਮੀ ਭਾਰਤ ’ਚ ਆਪਣੇ ਨਵੇਂ ਸਮਾਰਟ ਸ਼ੂਜ਼ ਲਾਂਚ ਕਰਨ ਵਾਲੀ ਹੈ। ਸ਼ਾਓਮੀ ਨੇ ਟਵੀਟ ਕਰਕੇ ਆਪਣੇ ਆਉਣ ਵਾਲੇ ਪ੍ਰੋਡਕਟ ਦਾ ਅਧਿਕਾਰਤ ਟੀਜ਼ਰ ਜਾਰੀ ਕੀਤਾ ਹੈ। ਜਿਸ ਤੋਂ ਸੰਕੇਤ ਮਿਲਿਆ ਹੈ ਕਿ ਸ਼ਾਓਮੀ ਭਾਰਤ ’ਚ ਸਮਾਰਟ ਸ਼ੂਜ਼ ਲਾਂਚ ਕਰਨ ਵਾਲੀ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਲਾਂਚ ਕੀਤੇ ਗਏ ਮਾਡਲ ਨੂੰ ਸ਼ਾਓਮੀ ਹੁਣ ਭਾਰਤੀ ਬਾਜ਼ਾਰ ’ਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਅਜੇ ਵੀ ਸਮਾਰਟ ਸ਼ੂਜ਼ (Mi Smart Shoes) ਦੀ ਭਾਰਤ ’ਚ ਕੀਮਤ ਅਤੇ ਉਪਲੱਬਧਤਾ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। 

 

ਟਵੀਟ ਤੋਂ ਖੁਲਾਸਾ
ਸ਼ਾਓਮੀ ਦੁਆਰਾ ਜਾਰੀ ਤਸਵੀਰ ’ਚ ਆਉਣ ਵਾਲੇ ਸਮਾਰਟ ਸ਼ੂਜ਼ ਦੀ ਰੂਪਰੇਖਾ ਨੂੰ ਦਰਸ਼ਾਇਆ ਗਿਆ ਹੈ। ਟੈਗਲਾਈਨ "Ready to put your best foot forward" ਲਿਖੀ ਨਜ਼ਰ ਆ ਰਹੀ ਹੈ। ਸ਼ਾਓਮੀ ਨੇ ਟਵੀਟ ’ਚ ਹੈਸ਼ਟੈਗ #BFF ਦਾ ਵੀ ਇਸਤੇਮਾਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਪ੍ਰੋਡਕਟ ਨੂੰ ਲਾਂਚ ਕਰਨ ਵਾਲੀ ਹੈ। 

PunjabKesari

ਦੱਸ ਦੇਈਏ ਕਿ 2017 ’ਚ ਸ਼ਾਓਮੀ ਨੇ ਚੀਨੀ ਬਾਜ਼ਾਰ ’ਚ ਆਪਣੇ Mijia ਬ੍ਰਾਂਡ ਅਧੀਨ Mi Smart Sneakers ਨੂੰ ਲਾਂਚ ਕੀਤਾ ਸੀ। ਉਥੇ ਹੀ ਪਿਛਲੇ ਸਾਲ ਸ਼ਾਓਮੀ Mijia Sneakers 2 ਨੂੰ ਵੀ ਬਾਜ਼ਾਰ ’ਚ ਉਤਾਰਿਆ ਸੀ। ਅਜਿਹੇ ’ਚ ਇਸ ਨਵੇਂ ਪ੍ਰੋਡਕਟ ਦੀ ਪੂਰੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਏਗੀ। 


Related News