ਸੈਮਸੰਗ ਤੇ ਹੁਵਾਵੇਈ ਨੂੰ ਟੱਕਰ ਦੇਣ ਲਈ ਸ਼ਾਓਮੀ ਲਾਂਚ ਕਰੇਗੀ ਸਸਤਾ ਫੋਲਡੇਬਲ ਸਮਾਰਟਫੋਨ
Sunday, Jun 14, 2020 - 08:16 PM (IST)

ਗੈਜੇਟ ਡੈਸਕ—ਬੀਤੇ ਕੁਝ ਸਮੇਂ 'ਚ ਫੋਲਡੇਬਲ ਫੋਨ ਦਾ ਟ੍ਰੈਂਡ ਦਾ ਕਾਫੀ ਮਸ਼ਹੂਰ ਹੋਇਆ ਹੈ। ਸਭ ਤੋਂ ਪਹਿਲਾਂ ਚਾਈਨੀਜ਼ ਕੰਪਨੀ Royole ਨੇ ਸਾਲ 2018 'ਚ ਫੋਲਡੇਬਲ ਫੋਨ ਲਾਂਚ ਕੀਤਾ ਸੀ। ਇਸ ਤੋਂ ਬਾਅਦ ਸਾਲ 2019 'ਚ ਸੈਮਸੰਗ ਫੋਲਡੇਬਲ ਫੋਨ ਲੈ ਕੇ ਆਇਆ। ਹੁਵਾਵੇਈ ਨੇ ਵੀ ਮੇਟ ਐਕਸ ਫੋਲਡੇਬਲ ਫੋਨ ਲਾਂਚ ਕੀਤਾ। ਹੁਣ ਖਬਰ ਹੈ ਕਿ ਸ਼ਾਓਮੀ ਵੀ ਫੋਲਡੇਬਲ ਫੋਨ ਦੀ ਰੇਸ 'ਚ ਸ਼ਾਮਲ ਹੋਣ ਜਾ ਰਹੀ ਹੈ। ਕੰਪਨੀ ਨੇ ਅਜੇ ਤੱਕ ਫੋਲਡੇਬਲ ਫੋਨ ਸੈਗਮੈਂਟ 'ਚ ਇਕ ਵੀ ਮਾਡਲ ਲਾਂਚ ਨਹੀਂ ਕੀਤਾ ਹੈ।
ਸ਼ਾਓਮੀ ਨੇ ਪੇਟੈਂਟ ਕਰਵਾਇਆ ਫੋਲਡੇਬਲ ਫੋਨ ਦਾ ਡਿਵਾਈਸ
ਸ਼ਾਓਮੀ ਨੇ ਫੋਲਡੇਬਲ ਫੋਨ ਲਈ ਕਈ ਪੇਟੈਂਟ ਫਾਈਲ ਕੀਤੇ ਹਨ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਕ ਵੀ ਫੋਲਡੇਬਲ ਫੋਨ ਮਾਰਕੀਟ 'ਚ ਨਹੀਂ ਪੇਸ਼ ਕੀਤਾ ਹੈ। ਜਦਕਿ ਚੀਨ ਦੇ ਕਈ ਬ੍ਰੈਂਡਸ ਫੋਲਡੇਬਲ ਫੋਨ ਮਾਰਕੀਟ 'ਚ ਲਿਆ ਚੁੱਕੇ ਹਨ।
ਸਸਤਾ ਹੋ ਸਕਦਾ ਹੈ ਸ਼ਾਓਮੀ ਦਾ ਫੋਲਡੇਬਲ ਫੋਨ
ਸ਼ਾਓਮੀ ਕੰਪਨੀ ਘੱਟ ਕੀਮਤ 'ਚ ਹਾਈ ਐਂਡ ਸਮਾਰਟਫੋਨਸ ਫੀਚਰ ਦੇਣ ਲਈ ਜਾਣੀ ਜਾਂਦੀ ਹੈ। ਇਸ ਲਈ ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀ ਫੋਲਡੇਬਲ ਫੋਨ ਸੈਗਮੈਂਟ 'ਚ ਵੀ ਇਕ ਨਵਾਂ ਪ੍ਰਾਈਸ ਸਟੈਂਡਰਡ ਸੈੱਟ ਕਰ ਸਕਦੀ ਹੈ।
ਸ਼ਾਓਮੀ ਦਾ ਫਲੈਕਸੀਬਲ ਡਿਸਪਲੇਅ ਵਾਲਾ ਫੋਨ
ਸ਼ਾਓਮੀ ਨੇ ਪਿਛਲੇ ਸਾਲ ਆਪਣਾ ਕਾਨਸੈਪਟ ਫੋਨ Mi Mix Alpha ਲਾਂਚ ਕੀਤਾ ਸੀ। ਕੰਪਨੀ ਦੇ ਇਸ ਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ ਡਿਸਪਲੇਅ ਹੈ ਜੋ ਬਾਕੀ ਸਾਰੇ ਸਮਾਰਟਫੋਨਸ ਤੋਂ ਵੱਖ ਹੈ। ਸੈਮਸੰਗ ਅਤੇ ਹੁਵਾਵੇਈ ਦੀ ਤਰ੍ਹਾਂ ਸ਼ਾਓਮੀ ਨੇ ਫੋਲਡੇਬਲ ਡਿਸਪਲੇਅ ਦਾ ਇਸਤੇਮਾਲ ਨਾ ਕਰਕੇ ਫਲੈਕਸੀਬਲ ਡਿਸਪਲੇਅ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ ਇਹ ਫੋਨ ਅਜੇ ਤੱਕ ਮਾਰਕੀਟ 'ਚ ਸੇਲ ਲਈ ਉਪਲੱਬਧ ਨਹੀਂ ਹੋਇਆ ਹੈ।