ਸ਼ਾਓਮੀ ਲਿਆ ਰਹੀ ਹੈ ਡਿਊਲ ਸਕਰੀਨ ਵਾਲਾ ਟੀਵੀ, ਕੱਲ ਹੋ ਸਕਦੈ ਲਾਂਚ

04/22/2019 2:10:44 PM

ਗੈਜੇਟ ਡੈਸਕ– ਸ਼ਾਓਮੀ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਗ੍ਰੋਥ ਕਰਨ ਵਾਲੀ ਕੰਜ਼ਿਊਮਰ ਇਲੈਕਟ੍ਰੋਨਿਕ ਬ੍ਰਾਂਡ ਬਣੀ ਹੋਈ ਹੈ। ਬੀਤੇ ਕੁਝ ਸਮੇਂ ’ਚ ਸ਼ਾਓਮੀ ਨੇ ਆਪਣੇ ਕਈ ਪ੍ਰੋਡਕਟਸ ਜਿਵੇਂ ਵਾਸ਼ਿੰਗ ਮਸ਼ੀਨ, ਸਮਾਰਟ ਟੀਵੀ ਨੂੰ ਲਾਂਚ ਕੀਤਾ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਅੱਗੇ ਵੀ ਇਸ ਨੂੰ ਜਾਰੀ ਰੱਖੇ। ਨਵੇਂ ਪ੍ਰੋਡਕਟਸ ਨੂੰ ਲਾਂਚ ਕਰਨ ਦੀ ਇਸੇ ਕੜੀ ’ਚ ਸ਼ਾਓਮੀ 23 ਅਪ੍ਰੈਲ ਨੂੰ ਚੀਨ ’ਚ ਇਕ ਈਵੈਂਟ ਦਾ ਆਯੋਜਨ ਕਰਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਈਵੈਂਟ ’ਚ ਕਈ ਨਵੇਂ ਹੋਮ ਪ੍ਰੋਡਕਟਸ ਨੂੰ ਲਾਂਚ ਕਰ ਸਕਦੀ ਹੈ।

ਸ਼ਾਓਮੀ ਟੀਵੀ ਡਿਪਾਰਟਮੈਂਟ ਦੇ ਜਨਰਲ ਮੈਨੇਜਰ ਨੇ Weibo ਨੂੰ ਦੱਸਿਆ ਕਿ ਕੰਪਨੀ ਇਸ ਮਹੀਨੇ ਕੁਝ ਨਵੇਂ ਪ੍ਰੋਡਕਟਸ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਸ਼ਾਓਮੀ ਦੇ ਟੀਵੀ ਡਿਪਾਰਟਮੈਂਟ ਨੇ ਇਕ ਟੀਜ਼ਰ ਪੋਸਟਰ ਜਾਰੀ ਕੀਤਾ, ਜਿਸ ਵਿਚ ਸਾਲ 2019 ਦੇ ਸਮਾਰਟ ਟੀਵੀ ਲਾਈਨਅਪ ਦੇ 23 ਅਪ੍ਰੈਲ ਨੂੰ ਪੇਈਚਿੰਗ ’ਚ ਲਾਂਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਾਓਮੀ ਨੇ ਚੀਨ ’ਚ ਕਈ ਹੋਰ ਪੋਸਟਰਸ ਨੂੰ ਜਾਰੀ ਕੀਤਾ ਹੈ ਜੋ ਇਸ ਗੱਲ ਵਲ ਇਸਾਰਾ ਕਰ ਰਹੇ ਹਨ ਕਿ ਸ਼ਾਓਮੀ ਟੀਵੀ ਤੋਂ ਇਲਾਵਾ ਹੋਰ ਵੀ ਕਈ ਹੋਮ ਪ੍ਰੋਡਕਟਸ ਨੂੰ ਲਾਂਚ ਕਰ ਸਕਦੀ ਹੈ। 

ਇਸ ਈਵੈਂਟ ਦਾ ਸਭ ਤੋਂ ਵੱਡਾ ਆਕਰਸ਼ਣ ਹੋ ਸਕਦਾ ਹੈ ਸ਼ਾਓਮੀ ਦਾ ਨਵਾਂ ਡਬਲ-ਸਾਈਡਿਡ ਟੀਵੀ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਓਮੀ ਇਸ ਈਵੈਂਟ ’ਚ ਆਪਣੇ ਮੌਜੂਦਾ ਸਮਾਰਟ ਟੀਵੀ ਲਾਈਨਅਪ ਨੂੰ ਇਕ ਵੱਗਾ ਅਪਡੇਟ ਦੇਣ ਵਾਲੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ਾਓਮੀ ਨੇ ਵੀ ਆਪਣੇ ਪ੍ਰੋਮੋਸ਼ਨਲ ਟੀਜ਼ਰ ’ਚ 'double-sided art' ਦਾ ਐਲਾਨ ਕੀਤਾ ਹੈ। 

ਕੰਪਨੀ ਦੇ ਇਸ ਪ੍ਰੋਮੋਸ਼ਨਲ ਟੀਜ਼ਰ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸ਼ਾਓਮੀ ਡਿਊਲ-ਸਕਰੀਨ ਟੀਵੀ ਲਿਆ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਸੁਣਨ ’ਚ ਆ ਰਿਹਾ ਹੈ ਕਿ ਕੰਪਨੀ ਦਾ ਇਹ ਟੀਜ਼ਰ ਮੌਜੂਦਾ ਸਮਾਰਟ ਟੀਵੀ ਦੇ ਰਿਮੋਟ ਨਾਲ ਜੁੜਿਆ ਹੋਇਆ ਹੈ ਅਤੇ ਹੋ ਸਕਦਾ ਹੈ ਕਿ ਸ਼ਾਓਮੀ ਇਸ ਈਵੈਂਟ ’ਚ Mi Smart LED ਟੀਵੀ ਦੇ ਰਿਮੋਟ ਨੂੰ ਕੋਈ ਵੱਡਾ ਅਪਗ੍ਰੇਡ ਦੇਵੇ। 


Related News