ਸ਼ਾਓਮੀ ਨੇ ਧੁੱਪ ਨਾਲ ਚਾਰਜ ਹੋਣ ਵਾਲਾ ਪਾਵਰ ਬੈਂਕ ਕੀਤਾ ਲਾਂਚ, ਜਾਣੋ ਕੀਮਤ

Thursday, May 28, 2020 - 07:10 PM (IST)

ਸ਼ਾਓਮੀ ਨੇ ਧੁੱਪ ਨਾਲ ਚਾਰਜ ਹੋਣ ਵਾਲਾ ਪਾਵਰ ਬੈਂਕ ਕੀਤਾ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਕੰਪਨੀ ਸ਼ਾਓਮੀ ਨੇ ਆਪਣਾ ਪਹਿਲਾ ਸੋਲਰ ਪਾਵਰ ਬੈਂਕ ਗਲੋਬਲੀ ਲਾਂਚ ਕਰ ਦਿੱਤਾ ਹੈ ਜਿਸ ਦਾ ਨਾਂ YEUX solar mobile power bank ਹੈ। ਯੂਜ਼ਰਸ ਇਸ ਪਾਵਰ ਬੈਂਕ ਦਾ ਇਸਤੇਮਾਲ ਸਾਈਕਲਿੰਗ, ਰਨਿੰਗ ਅਤੇ ਕੈਂਪੇਨਿੰਗ ਦੌਰਾਨ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਸ਼ਾਓਮੀ ਦਾ ਲੇਟੈਸਟ ਪਾਵਰ ਬੈਂਕ ਆਪਣੇ ਆਪ ਧੁੱਪ ਨਾਲ ਚਾਰਜ ਹੋ ਜਾਂਦਾ ਹੈ। ਉੱਥੇ, ਇਸ ਪਾਵਰ ਬੈਂਕ ਦੀ ਕੀਮਤ 349 ਚੀਨੀ ਯੁਆਨ (ਕਰੀਬ 3,500 ਰੁਪਏ) ਹੈ।

PunjabKesari

ਮਿਲਿਆ ਸੋਲਰ ਪੈਨਲ ਦਾ ਸਪੋਰਟ
ਸ਼ਾਓਮੀ ਦੇ ਲੇਟੈਸਟ ਪਾਵਰ ਬੈਂਕ 'ਚ ਹਾਈ ਸੈਂਸਿਟੀਵਿਟੀ ਸੈਂਸਰ ਅਤੇ ਸਿੰਗਲ ਕ੍ਰਿਸਟਲ ਸਿਲਿਕਾਨ ਸੋਲਰ ਪੈਨਲ ਦਿੱਤਾ ਗਿਆ ਹੈ ਜਿਸ ਨਾਲ ਇਹ ਧੁੱਪ ਨਾਲ ਚਾਰਜ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਪਾਵਰ ਬੈਂਕ ਨੂੰ ਬਾਰਿਸ਼ ਦੇ ਦਿਨਾਂ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

PunjabKesari

ਖਾਸ ਤਕਨੀਕ ਦਾ ਹੋਇਆ ਇਸਤੇਮਾਲ
ਇਸ ਪਾਵਰ ਬੈਂਕ 'ਚ ਸੋਲਰ ਚਿੱਪ ਤਕਨੀਕ ਦਿੱਤੀ ਗਈ ਹੈ ਜੋ ਸੂਰਜ ਦੀ ਰੋਸ਼ਨੀ ਦੇ ਹਿਸਾਬ ਨਾਲ ਪਾਵਰ ਸਪਲਾਈ ਕਰਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਪਾਵਰ ਬੈਂਕ 'ਚ ਪੂਰੀ ਰੋਸ਼ਨੀ ਲਈ ਗ੍ਰੀਨ ਲਾਈਟ, ਔਸਤ ਰੋਸ਼ਨੀ ਲਈ ਯੈਲੋ ਲਾਈਟ ਅਤੇ ਘੱਟ ਰੋਸ਼ਨੀ ਲਈ ਰੈੱਡ ਲਾਈਟ ਦਾ ਸਪੋਰਟ ਮਿਲਿਆ ਹੈ।

PunjabKesari

ਸ਼ਾਓਮੀ ਦੇ ਲੇਟੈਸਟ ਪਾਵਰ ਬੈਂਕ ਦੀ ਬੈਟਰੀ
ਕੰਪਨੀ ਨੇ ਇਸ ਪਾਵਰ ਬੈਂਕ 'ਚ 6,400 ਐੱਮ.ਏ.ਐੱਚ. ਦੀ ਲਿਥਿਅਮ ਪਾਲੀਮਰ ਬੈਟਰੀ ਦਿੱਤੀ ਹੈ, ਜੋ ਸੂਰਜ ਦੀ ਰੋਸ਼ਨੀ ਨਾਲ ਚਾਰਜ ਹੁੰਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ 'ਚ ਦੋ ਯੂ.ਐੱਸ.ਬੀ. ਪੋਰਟ ਅਤੇ 10 ਵਾਟ ਦਾ ਮਾਈਕ੍ਰੋ ਯੂ.ਐੱਸ.ਬੀ. ਪੋਰਟ ਮਿਲਿਆ ਹੈ। ਨਾਲ ਹੀ ਇਸ ਪਾਵਰ ਬੈਂਕ ਨਾਲ ਸਮਾਰਟਫੋਨ, ਟੈਬਲੇਟ ਅਤੇ ਡਿਜ਼ੀਟਲ ਕੈਮਰਾ ਵਰਗੇ ਡਿਵਾਈਸ ਨੂੰ ਚਾਰਜ ਕੀਤਾ ਜ ਸਕਦਾ ਹੈ।


author

Karan Kumar

Content Editor

Related News