Xiaomi ਨੇ Mi 6 Plus ਸਮਾਰਟਫੋਨ ਦੀ ਬਜਾਏ ਲਾਂਚ ਕੀਤਾ Xiaomi Mi Note ਦਾ ਇਹ ਨਵਾਂ ਵੇਰੀਐਂਟ
Wednesday, Jul 12, 2017 - 11:21 AM (IST)

ਜਲੰਧਰ-Xiaomi ਮੰਗਲਵਾਰ ਨੂੰ ਆਪਣਾ 6GB ਰੈਮ ਅਤੇ ਸਨੈਪਡ੍ਰੈਗਨ 800 ਸੀਰੀਜ਼ ਚਿਪਸੈਟ ਤੋਂ ਇਲਾਵਾ 4,000mAh ਬੈਟਰੀ ਸਮੱਰਥਾ ਨਾਲ ਇਕ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਸੀ। ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ Xiaomi ਨੇ ਕੁਝ ਨਵਾਂ ਹੀ ਕਰ ਵਿਖਾਇਆ ਮਤਲਬ ਕਿ Xiaomi ਨੇ ਆਪਣੇ Xiaomi Mi 6 Plus ਵੇਰੀਐਂਟ ਦੀ ਬਜਾਏ Xiaomi Mi Note 2 ਦਾ 6GB ਰੈਮ ਅਤੇ 64GBਸਟੋਰੇਜ ਵੇਰੀਐਂਟ ਨੂੰ ਪੇਸ਼ ਕਰ ਦਿੱਤਾ ਹੈ। ਇਸ ਲਾਂਚ ਨਾਲ ਸਾਰੀਆਂ ਅਫਵਾਹਾਂ 'ਤੇ ਰੋਕ ਲੱਗ ਗਈ।
Xiaomi Mi Note2 ਸਮਾਰਟਫੋਨ ਦੀ ਚਰਚਾ ਕਰੀਏ ਤਾਂ ਇਸ ਸਮਾਰਟਫੋਨ ਨੂੰ ਪਿਛਲੇ ਸਾਲ ਅਕਤੂਬਰ 'ਚ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ ਡਿਊਲ ਐਜ ਕਰਵ ਗਲਾਸ ਨਾਲ ਪੇਸ਼ ਹੋਇਆ ਸੀ, ਜੋ ਕਿ ਫੋਨ ਦੇ ਫ੍ਰੰਟ ਅਤੇ ਬੈਕ ਦੋਨੋਂ ਪਾਸੇ ਸਥਿਤ ਸੀ। ਇਸ ਤੋਂ ਇਲਾਵਾ ਤਿੰਨ ਅਲੱਗ-ਅਲੱਗ ਵੇਰੀਐਂਟ 4GB ਰੈਮ/ 64GB ਸਟੋਰੇਜ, 6GB/128GB ਸਟੋਰੇਜ ਅਤੇ ਇਸਦੇ ਗਲੋਬਲ ਵੇਰੀਐਂਟ ਨੂੰ 6GB ਰੈਮ ਅਤੇ 128GB ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਦਾ ਗਲੋਬਲ ਵੇਰੀਐਂਟ LTE ਨੂੰ ਵੀ ਸਪੋਰਟ ਕਰਦਾ ਹੈ। ਇਸ ਸਮਾਰਟਫੋਨ ਦੇ ਨਵੇਂ ਪੇਸ਼ ਕੀਤੇ ਗਏ ਵੇਰੀਐਂਟ 6GB ਰੈਮ ਨਾਲ 64GB ਸਟੋਰੇਜ ਮਿਲ ਰਹੀਂ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਕਿ ਇਸ ਨੂੰ ਘੱਟ ਕੀਮਤ ਨਾਲ ਸੇਲ ਕੀਤਾ ਜਾ ਸਕੇ ਅਤੇ ਫੋਨ ਨੂੰ ਚੀਨ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਬਲੈਕ ਕਲਰ ਵੇਰੀਐਂਟ 'ਚ ਉਪਲੱਬਧ ਕੀਤਾ ਗਿਆ ਹੈ।
ਕੀਮਤ-
Xiaomi Mi Note ਸਮਾਰਟਫੋਨ ਦੇ 6GB ਰੈਮ ਅਤੇ 64GB ਸਟੋਰੇਜ ਵੇਰੀਐਂਟ CNY 2,899 ਮਤਲਬ ਲਗਭਗ 27,500 ਰੁਪਏ 'ਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਹੋਰ ਵੇਰੀਐਂਟ ਦੀ ਚਰਚਾ ਕਰੀਏ ਤਾਂ 4GB ਰੈਮ/ 64GB ਸਟੋਰੇਜ ਵਾਲੇ ਵੇਰੀਐਂਟ CNY 2,799 (26,600 ਰੁਪਏ), 6GB ਰੈਮ/ 128GB ਸਟੋਰੇਜ CNY 3,299 (31,300 ਰੁਪਏ) ਅਤੇ ਗਲੋਬਲ ਵੇਰੀਐਂਟ 6GB ਰੈਮ/ 128GB ਵਰਜ਼ਨ ਦੀ ਕੀਮਤ CNY 3,499 (33,200 ਰੁਪਏ) ਹੈ।
ਸਪੈਸੀਫਿਕੇਸ਼ਨ-
ਸ਼ਿਓਮੀ ਮੀ ਨੋਟ 2 ਸਮਾਰਟਫੋਨ 'ਚ 5.7 ਇੰਚ ਡਿਊਲ ਐਜ ਫੁਲ ਐੱਚ.ਡੀ. ਡਿਸਪਲੇਅ Flexible OLED ਕਵਰਡ ਡਿਸਪਲੇਅ ਦਿੱਤਾ ਗਿਆ ਹੈ। ਜੋ ਕਿ ਕਾਰਨਿੰਗ ਗੋਰਿਲਾ ਨਾਲ ਕੋਟੇਡ ਹੈ। ਸ਼ਿਓਮੀ ਨੇ ਇਸ 'ਚ ਸਨਲਾਈਟ ਡਿਸਪਲੇਅ ਦਾ ਇਸਤੇਮਾਲ ਕੀਤਾ ਹੈ। ਜਿਸਦੇ ਮਾਧਿਅਮ ਨਾਲ ਸੂਰਜ ਦੀ ਰੋਸ਼ਨੀ 'ਚ ਵੀ ਸਮਾਰਟਫੋਨ ਆਸਾਨੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ 2.35GHz ਕਵਾਲਕਾਮ ਸਨੈਪਡ੍ਰੈਗਨ 821 ਕਵਾਡਕੋਰ ਚਿਪਸੈਟ 'ਤੇ ਆਧਾਰਿਤ ਹੈ। ਇਸ ਸਮਾਰਟਫੋਨ ਦੋ ਸਟੋਰੇਜ ਵੇਰੀਐਂਟ ਲਾਂਚ ਕੀਤੇ ਗਏ ਹਨ। ਜਿਸ 'ਚ ਇਕ ਵੇਰੀਐਂਟ 4ਜੀ.ਬੀ. ਰੈਮ /64 ਜੀ. ਬੀ. ਇੰਟਰਨਲ ਮੈਮਰੀ ਅਤੇ ਦੂਜਾ ਵੇਰੀਐਂਟ 6ਜੀ. ਬੀ. ਰੈਮ/ 128 ਜੀ. ਬੀ. ਸਟੋਰੇਜ ਨਾਲ ਉਪਲੱਬਧ ਹੋਵੇਗਾ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 22.56 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਜਿਸ 'ਚ ਇਲੈਕਟ੍ਰੋਨਾਥਕ ਇਮੇਜ ਸਟੈਬਲਾਈਜੇਸ਼ਨ, ਆਟੋ ਫੋਕਸ ਅਤੇ ਐੱਲ. ਈ. ਡੀ. ਫਲੈਸ਼ ਉਪਲੱਬਧ ਹੈ। ਈ.ਆਈ.ਐੱਸ. ਬਿਲਕੁਲ ਉਸ ਤਰਾਂ ਕੰਮ ਕਰਦਾ ਹੈ ਜਿਵੇਂ ਪਿਕਸਲ ਅਤੇ ਪਿਕਸਲ ਐਕਸਐੱਲ ਕੈਮਰੇ 'ਚ ਦੇਖਿਆ ਗਿਆ ਸੀ। ਇਸ ਸਮਾਰਟਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਦੀ ਸੁਵਿਧਾ ਲਈ 8 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਜਿਸ 'ਚ ਆਟੋ ਫੋਕਸ ਦੀ ਸੁਵਿਧਾ ਉਪਲੱਬਧ ਹੈ। ਪਾਵਰ ਬੈਕਅਪ ਲਈ ਕੁਇੱਕ ਚਾਰਜ 3.0 ਸਪੋਰਟ ਨਾਲ 4070mAh ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ USB ਟਾਈਪ-ਸੀ , ਡਿਊਲ ਸਿਮ ਕਾਰਡ ਸਲਾਟ , 4 ਜੀ. LTE ਨਾਲ VoLTE ਸਪੋਰਟ , ਬਲੂਟੁਥ , ਵਾਈ-ਫਾਈ ਅਤੇ ਐੱਨ. ਐੱਫ. ਸੀ. ਦਿੱਤੇ ਗਏ ਹਨ। ਸ਼ਿਓਮੀ ਦੁਆਰਾ ਮੀ ਨੋਟ 2 'ਚ ਫ੍ਰੰਟ ਪੈਨਲ 'ਤੇ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।