ਸ਼ਾਓਮੀ ਨੇ ਲਾਂਚ ਕੀਤਾ ਮੱਛਰ ਭਜਾਉਣ ਵਾਲਾ ਖ਼ਾਸ ਡਿਵਾਈਸ, ਆਵਾਜ਼ ਨਾਲ ਸਕੋਗੇ ਕੰਟਰੋਲ

05/17/2021 2:17:01 PM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਸ਼ਾਓਮੀ ਨੇ ਆਪਣਾ ਬੇਹੱਦ ਕੰਮ ਆਉਣ ਵਾਲਾ ਡਿਵਾਈਸ ਮਿਜੀਆ ਸਮਾਰਟ ਮਸਕੀਟੋ ਰਿਪੇਲੈਂਟ 2 ਚੀਨ ’ਚ ਲਾਂਚ ਕੀਤਾ ਹੈ। ਇਸ ਖ਼ਾਸ ਮਸ਼ੀਨ ’ਚ ਬਲੂਟੂਥ ਸਮੇਤ ਵੌਇਸ ਕੰਟਰੋਲ ਦੀ ਸੁਪੋਰਟ ਦਿੱਤੀ ਗਈ ਹੈ। ਯੂਜ਼ਰ ਬੋਲ ਕੇ ਮੱਛਰ ਭਜਾ ਸਕਣਗੇ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਡਿਵਾਈਸ ਨਾਲ ਚੰਗੀ ਨੀਂਦ ਲੈਣ ’ਚ ਮਦਦ ਮਿਲੇਗੀ। ਆਓ ਜਾਣਦੇ ਹਾਂ ਸਮਾਰਟ ਮਸਕੀਟੋ ਰਿਪੇਲੈਂਟ 2 ਦੀ ਕੀਮਤ ਅਤੇ ਖੂਬੀਆਂ ਬਾਰੇ...

ਕੀਮਤ
ਕੰਪਨੀ ਨੇ ਕ੍ਰਾਊਡਫੰਡਿੰਗ ਤਹਿਤ ਮਿਜੀਆ ਸਮਾਰਟ ਮਸਕੀਟੋ ਰਿਪੇਲੈਂਟ 2 ਦੀ ਕੀਮਤ 59 ਯੁਆਨ (ਕਰੀਬ 670 ਰੁਪਏ) ਰੱਖੀ ਹੈ। ਉਥੇ ਹੀ ਇਸ ਦੀ ਰਿਟੇਲ ਕੀਮਤ 69 ਯੁਆਨ (ਕਰੀਬ 790 ਰੁਪਏ) ਹੈ। ਫਿਲਹਾਲ, ਇਹ ਜਾਣਕਾਰੀ ਨਹੀਂ ਮਿਲੀ ਕਿ ਇਸ ਡਿਵਾਈਸ ਨੂੰ ਕਦੋਂ ਤਕ ਭਾਰਤ ’ਚ ਪੇਸ਼ ਕੀਤਾ ਜਾਵੇਗਾ। 

PunjabKesari

ਡਿਵਾਈਸ ਦੀਆਂ ਖੂਬੀਆਂ
ਕੰਪਨੀ ਮੁਤਾਬਕ, ਮਿਜੀਆ ਸਮਾਰਟ ਮਸਕੀਟੋ ਰਿਪੇਲੈਂਟ 2 ’ਚ ਐਂਟੀ-ਮਸਕੀਟੋ ਏਜੰਟ (ਦਵਾਈ) ਦੇ ਤੌਰ ’ਤੇ ਟ੍ਰਾਂਸਫਲੂਥ੍ਰਿਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਡਿਵਾਈਸ ’ਚ ਇਕ ਪੱਖਾ ਲੱਗਾ ਹੈ ਜੋ ਦਵਾਈ ਨੂੰ ਹਵਾ ’ਚ ਫੈਲਾਉਂਦਾ ਹੈ। ਇਸ ਡਿਵਾਈਸ ਨੂੰ ਹਰ ਰਾਤ 8 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਡਿਵਾਈਸ 28 ਮੀਟਰ ਦੀ ਜਗ੍ਹਾਂ ਨੂੰ ਕਵਰ ਕਰਦਾ ਹੈ ਅਤੇ ਇਸ ਨੂੰ ਕਿਤੇ ਵੀ ਰੱਖਿਆ ਜਾ ਸਕਦਾ ਹੈ। 

PunjabKesari

ਮਿਜੀਆ ਸਮਾਰਟ ਮਸਕੀਟੋ ਰਿਪੇਲੈਂਟ 2 ’ਚ ਦੋ ਪਾਵਰ ਸਪਲਾਈ ਮੋਡ ਹਨ। ਇਸ ਡਿਵਾਈਸ ’ਚ ਕੁਨੈਕਟੀਵਿਟੀ ਲਈ ਬਲੂਟੂਥ ਦੇ ਨਾਲ ਸ਼ਾਓਮੀ ਏ.ਆਈ. ਸਪੀਕਰ ਦੀ ਸੁਪੋਰਟ ਦਿੱਤੀ ਗਈ ਹੈ। ਗਾਹਕ ਇਸ ਨੂੰ ਰਿਮੋਟ ਅਤੇ ਆਵਾਜ਼ ਨਾਲ ਕੰਟਰੋਲ ਕਰ ਸਕਦੇ ਹਨ। 


Rakesh

Content Editor

Related News