ਸ਼ਾਓਮੀ ਨੇ ਭਾਰਤ ''ਚ ਲਾਂਚ ਕੀਤਾ Redmi Note 8 ਤੇ Mi Air Purifier 2C

10/16/2019 8:43:30 PM

ਗੈਜੇਟ ਡੈਸਕ—ਸ਼ਾਓਮੀ ਨੇ ਭਾਰਤ 'ਚ ਰੈੱਡਮੀ ਨੋਟ 8 ਪ੍ਰੋ (Redmi Note 8 Pro) ਦੇ ਨਾਲ-ਨਾਲ ਰੈੱਡਮੀ ਨੋਟ 8 (Redmi Note 8) ਨੂੰ ਵੀ ਲਾਂਚ ਕੀਤਾ ਹੈ। ਦਿੱਲੀ 'ਚ ਆਯੋਜਿਤ ਇਸ ਈਵੈਂਟ 'ਚ ਇਨ੍ਹਾਂ ਦੋਵਾਂ ਸਮਾਰਟਫੋਨਸ ਤੋਂ ਇਲਾਵਾ ਕੰਪਨੀ ਨੇ ਮੀ ਏਅਰ ਪਿਊਰੀਫਾਇਰ 2ਸੀ (Mi Air Purifier 2C) ਅਤੇ ਮੀ.ਯੂ.ਆਈ.11 (MIUI 11)  ਨੂੰ ਵੀ ਲਾਂਚ ਕੀਤਾ ਹੈ।

ਐੱਸ.ਡੀ. ਕਾਰਡ ਲਈ ਸਪੈਸ਼ਲ ਸਲਾਟ
ਰੈੱਡਮੀ ਨੋਟ 8 'ਚ ਕਵਾਡ ਕੋਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਸੈਲਫੀ ਕੈਮਰੇ ਲਈ ਵਾਟਰਡਰਾਪ ਡਿਸਪਲੇਅ ਨੌਚ ਦਿੱਤੀ ਗਈ ਹੈ। ਮੈਮੋਰੀ ਵਧਾਉਣ ਲਈ ਮਾਈਕ੍ਰੋ ਐੱਸ.ਡੀ. ਕਾਰਡ ਵੱਖ ਤੋਂ ਦਿੱਤਾ ਗਿਆ ਹੈ।

ਰੈੱਡਮੀ ਨੋਟ 8 ਦੋ ਵੇਰੀਐਂਟ 'ਚ ਹੋਇਆ ਲਾਂਚ
ਰੈੱਡਮੀ ਨੋਟ 8 ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 9,999 ਰੁਪਏ ਅਤੇ 6ਜੀ.ਬੀ.ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 21ਅਕਤੂਬਰ ਨੂੰ Mi.com,, ਐਮਾਜ਼ੋਨ ਇੰਡੀਆ ਤੇ Mi Home  'ਤੇ ਲੱਗੇਗੀ। ਬਹੁਤ ਜਲਦ ਇਹ ਸਮਾਰਟਫੋਨ ਆਫਲਾਈਨ ਵੀ ਵਿਕਣ ਲੱਗਣਗੇ। ਲਾਂਚ ਆਫਰ ਤਹਿਤ ਏਅਰਟੈੱਲ ਦੇ ਯੂਜ਼ਰਸ 249 ਰੁਪਏ ਅਤੇ 349 ਰੁਪਏ ਦੇ ਰਿਚਾਰਜ 'ਤੇ ਡਬਲ ਡਾਟਾ ਦਾ ਲਾਭ ਲੈ ਸਕਦੇ ਹਨ।

ਰੈੱਡਮੀ ਨੋਟ 8 ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 6.39 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340  ਪਿਕਸਲ ਹੈ। ਫੋਨ ਦੇ ਬੈਕ ਅਤੇ ਫਰੰਟ ਸਾਈਡ ਨੂੰ ਗੋਰਿੱਲਾ ਗਲਾਸ 5 ਨਾਲ ਕਵਰ ਕੀਤਾ ਗਿਆ ਹੈ। ਸੈਲਫੀ ਕੈਮਰੇ ਲਈ ਸਕਰੀਨ 'ਚ ਵਾਟਰਡਰਾਪ ਨੌਚ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 665 ਓ.ਐੱਸ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦੇ ਨਾਲ ਐਡਰੀਨੋ 610 GPU ਵੀ ਲੱਗਿਆ ਹੋਇਆ ਹੈ।

ਰੈੱਡਮੀ ਨੋਟ 8 'ਚ ਕਵਾਡ ਕੈਮਰਾ ਸੈਟਅਪ
ਗੱਲ ਕਰੀਏ ਕੈਮਰੇ ਦੀ ਤਾਂ ਰੈੱਡਮੀ ਨੋਟ 8 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8MP+2MP+2MP ਦੇ ਤਿੰਨ ਕੈਮਰੇ ਲੱਗੇ ਹਨ। ਸੈਲਫੀ ਕੈਮਰਾ 13 ਮੈਗਾਪਿਕਸਲ ਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 18W  ਫਾਸਟ ਚਾਰਜਿੰਗ ਸਿਸਟਮ ਨੂੰ ਸਪੋਰਟ ਕਰਦੀ ਹੈ।

6,499 ਰੁਪਏ 'ਚ ਲਾਂਚ ਹੋਇਆ Mi Air Purifier 2C
ਦੋ ਸਮਾਰਟਫੋਨਸ ਤੋਂ ਇਲਾਵਾ ਸ਼ਾਓਮੀ ਨੇ Mi Air Purifier 2C ਨੂੰ ਵੀ ਲਾਂਚ ਕੀਤਾ ਹੈ। ਇਸ ਦੀ ਕੀਮਤ 6,499 ਰੁਪਏ ਹੈ, ਜੋ 99.97 ਫੀਸਦੀ ਤਕ ਇੰਡੋਰ ਪਾਲਿਊਸ਼ਨ ਨੂੰ ਫਿਲਟਰ ਕਰ ਸਕਦਾ ਹੈ। ਇਹ ਪਿਊਰੀਫਾਇਰ ਟਰੂ ਹੈਪਾ (True HEPA) ਫਿਲਟਰ ਦਾ ਇਸਤੇਮਾਲ ਕਰਦਾ ਹੈ। ਇਸ ਪਿਊਰੀਫਾਇਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਚਾਰੋਂ ਪਾਸਿਓ ਹਵਾ ਨੂੰ ਕਲੀਨ ਕਰ ਸਕਦਾ ਹੈ। ਇਸ ਦੀ ਪਹਿਲੀ ਸੇਲ ਅੱਜ ਤੋਂ ਹੀ Mi.com 'ਤੇ ਸ਼ੁਰੂ ਹੋ ਗਈ ਹੈ। 18 ਅਕਤੂਬਰ ਤੋਂ ਇਸ ਦੀ ਸੇਲ ਐਮਾਜ਼ੋਨ, ਫਲਿੱਪਕਾਰਟ ਅਤੇ Mi Home 'ਤੇ ਦੁਪਹਿਰ 12 ਵਜੇ ਲੱਗੇਗੀ।


Karan Kumar

Content Editor

Related News