ਇਸ ਹਫਤੇ ਅਨਾਊਂਸ ਕਰ ਸਕਦੀ ਹੈ Xiaomi ਆਪਣੀ ਸਮਾਰਟਵਾਚ
Monday, Aug 22, 2016 - 07:12 PM (IST)
ਜਲੰਧਰ : ਪਿਛਲੇ ਕੁਝ ਸਾਲਾਂ ਤੋਂ ਸ਼ਿਓਮੀ ਦੀ ਸਮਾਰਟਵਾਚ ਦੀਆਂ ਗੱਲਾਂ ਵੈੱਬ ''ਤੇ ਹੋ ਰਹੀਆਂ ਹਨ। ਇਨ੍ਹਾਂ ਅਫਵਾਹਾਂ ਦੇ ਸੱਚ ਹੋਣ ਦਾ ਸਮਾਂ ਸ਼ਾਇਦ ਆ ਗਿਆ ਹੈ। ਇਕ ਰਿਪੋਰਟ ਦੇ ਮੁਤਾਬਿਕ ਚਾਈਨੀਜ਼ ਟੈੱਕ ਜਾਇੰਟ ਸ਼ਿਓਮੀ ਸਮਾਰਟਵਾਚ ''ਤੇ ਕੰਮ ਕਰ ਰਹੀ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ 25 ਅਗਸਤ ਨੂੰ ਹੋਣ ਵਾਲੀ ਕਾਨਫ੍ਰੈਂਸ ''ਚ ਕੰਪਨੀ ਇਸ ਦੀ ਅਨਾਊਂਸਮੈਂਟ ਕਰ ਦਵੇਗੀ। ਸ਼ਿਓਮੀ ਦਾ ਸਮਾਰਟਬੈਂਡ ਪਹਿਲਾਂ ਹੀ ਮਾਰਕੀਟ ''ਚ ਉਪਲੱਬਧ ਹੈ ਤੇ ਇਹ ਲਾਜ਼ਮੀ ਹੈ ਕਿ ਕੰਪਨੀ ਆਪਣੇ ਸਮਾਰਟਵਾਚ ਲਾਈਨਅਪ ਨੂੰ ਵੀ ਅੱਗੇ ਲੈ ਕੇ ਆਵੇ।
ਸ਼ਿਓਮੀ ਦੀ ਸਮਾਰਟਵਾਚ ਬਾਰੇ ਕੁਝ ਜ਼ਿਆਦਾ ਜਾਣਕਾਰੀ ਵੈੱਬ ''ਤੇ ਮੌਜੂਦ ਤਾਂ ਨਹੀਂ ਹੈ ਪਰ ਇਹ ਗੱਲ ਪੱਕੀ ਹੈ ਕਿ ਇਸ ਐਪਲ ਵਾਚ ਤੋਂ ਅਲੱਗ ਹੀ ਹੋਵੇਗੀ। ਇਸ ਦੀ ਕੀਮਤ 999 ਯੂਆਨ (ਲਗਭਗ 10,000 ਰੁਪਏ) ਹੋ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਿਓਮੀ ਦੀ ਐਂਟ੍ਰੀ ਲੈਵਲ ਸਮਾਰਟਵਾਚ ''ਤੇ ਬਾਕੀ ਦੇ ਕੰਪੀਟੀਟਰ ਕਿਵੇਂ ਪ੍ਰਤੀਕਿਰਿਆ ਦੇਣਗੇ।
