ਸ਼ਾਓਮੀ ਦੇ ਇਸ ਖਾਸ ਚਾਰਜਰ ਨਾਲ ਸਮਾਰਟਫੋਨ ਹੀ ਨਹੀਂ ਲੈਪਟਾਪ ਵੀ ਹੋਵੇਗਾ ਚਾਰਜ

02/08/2020 12:32:17 AM

ਗੈਜੇਟ ਡੈਸਕ—ਸ਼ਾਓਮੀ ਦੀ 100W ਫਾਸਟ ਚਾਰਜਿੰਗ ਤਕਨਾਲੋਜੀ ਦਾ ਬੇਸਬ੍ਰੀ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸ਼ਾਓਮੀ ਨੇ 65ਵਾਟ ਯੂਨੀਵਰਸਲ ਟਾਈਪ-ਸੀ ਚਾਰਜਰ ਲਾਂਚ ਕੀਤਾ ਹੈ ਜੋ ਕਿ ਕਈ ਡਿਵਾਈਸੇਜ਼ ਨੂੰ ਸਪੋਰਟ ਕਰੇਗਾ। ਸ਼ਾਓਮਾ ਦਾ ਇਹ 65ਵਾਟ ਯੂਨੀਵਰਸਲ ਟਾਈਪ-ਸੀ ਚਾਰਜ ਨਾ ਸਿਰਫ ਸਮਾਰਟਫੋਨ ਨੂੰ ਚਾਰਜ ਕਰੇਗਾ ਬਲਕਿ ਇਹ ਲੈਪਟਾਪ, ਟੈਬਲੇਟਸ,Nintendo Switch ਅਤੇ USB Type-C ਨੂੰ ਸਪੋਰਟ ਕਰਨ ਵਾਲੇ ਦੂਜੇ ਗੇਮਿੰਗ ਡਿਵਾਈਸੇਜ਼ ਨੂੰ ਵੀ ਚਾਰਜ ਕਰੇਗਾ। ਸ਼ਾਓਮਾ ਦਾ ਇਹ ਗੈਜੇਟ ਆਪਣੇ ਪਿਛਲੇ ਵਰਜ਼ਨ ਦੇ ਮੁਕਾਬਲੇ ਜ਼ਿਆਦਾ ਕੰਪੈਕਟ ਹੈ ਜੋ ਕਿ ਇਸ ਤੋਂ ਜ਼ਿਆਦਾ ਪੋਰਟੇਬਲ ਬਣਾਉਂਦਾ ਹੈ।

ਸ਼ਾਓਮੀ ਦਾ ਕਹਿਣਾ ਹੈ ਕਿ 65ਵਾਟ ਯੂਨੀਵਰਸਲ ਟਾਈਪ-ਸੀ ਚਾਰਜਰ ਆਪਣੇ ਪਿਛਲੇ ਆਫਰਿੰਗ ਦੇ ਮੁਕਾਬਲੇ 27 ਫੀਸਦੀ ਛੋਟਾ ਹੈ। ਕੰਪਨੀ 65 ਵਾਟ ਫਾਸਟ ਚਾਰਜਰ ਨਾਲ ਯੂ.ਐੱਸ.ਬੀ. ਚਾਰਜਰ 65ਵਾਟ ਫਾਸਟ ਚਾਰਜਰ ਵਰਜ਼ਨ (2A1C) ਵੀ ਆਫਰ ਕਰ ਰਹੀ ਹੈ ਜਿਸ 'ਚ 2 ਯੂ.ਐੱਸ.ਬੀ. ਟਾਈਪ-ਏ ਅਤੇ ਇਕ ਟਾਈਸ-ਸੀ ਪੋਰਟ ਦਿੱਤਾ ਗਿਆ ਹੈ ਜਿਸ ਨਾਲ ਇਕ ਵਾਰ 'ਚ ਕਈ ਡਿਵਾਈਸ ਚਾਰਜ ਕਰ ਸਕਦੇ ਹੋ। ਸ਼ਾਓਮੀ ਦੇ ਇਸ ਖਾਸ ਚਾਰਜਰ ਨਾਲ ਐਪਲ ਦਾ 13 ਇੰਚ ਦੀ ਮੈਕਬੁੱਕ ਪ੍ਰੋ ਕਰੀਬ 1 ਘੰਟੇ 'ਚ ਫੁਲ ਚਾਰਜ ਹੋ ਜਾਂਦੀ ਹੈ ਜਦਕਿ 15.6 ਇੰਚ ਦੀ ਡਿਸਪਲੇਅ ਵਾਲਾ ਸ਼ਾਓਮੀ ਨੋਟਬੁੱਕ 2 ਘੰਟੇ 25 ਮਿੰਟ 'ਚ ਫੁਲ ਚਾਰਜ ਹੋ ਜਾਂਦਾ ਹੈ।

ਕਰੀਬ 1,300 ਰੁਪਏ ਹੈ ਕੀਮਤ
ਜੇਕਰ ਸਮਾਰਟਫੋਨਸ ਦੀ ਗੱਲ ਕਰੀਏ ਤਾਂ ਸ਼ਾਓਮੀ ਦਾ ਇਹ ਚਾਰਜਰ Redmi K20 Pro ਨੂੰ 1 ਘੰਟੇ 40 ਮਿੰਟ 'ਚ ਫੁਲ ਚਾਰਜ ਕਰ ਦਿੰਦਾ ਹੈ। ਉੱਥੇ, ਆਈਫੋਨ 11 ਇਸ ਚਾਰਜਰ ਨਾਲ 1 ਘੰਟੇ 50 ਮਿੰਟ 'ਚ ਚਾਰਜ ਹੋ ਜਾਂਦਾ ਹੈ। ਆਈਪੈਡ ਪ੍ਰੋ ਚਾਰਜਰ ਨਾਲ 2 ਘੰਟੇ ਅਤੇ 28 ਮਿੰਟ 'ਚ, ਜਦਕਿ Nintendo Switch 2 ਘੰਟੇ 55 ਮਿੰਟ 'ਚ ਚਾਰਜ ਹੋ ਜਾਂਦਾ ਹੈ। ਸ਼ਾਓਮੀ ਦਾ 65ਵਾਟ ਯੂਨੀਵਰਸਲ ਟਾਈਪ-ਸੀ ਚਾਰਜਰ ਫਿਲਹਾਲ ਚੀਨ 'ਚ ਲਾਂਚ ਹੋਇਆ ਹੈ ਅਤੇ ਇਹ ਸਿੰਗਲ ਯੂਨੀਵਰਸਲ ਟਾਈਪ ਸੀ ਪੋਰਟ ਨਾਲ ਆਉਂਦਾ ਹੈ। ਇਹ ਚੀਨ 'ਚ ਆਫਸ਼ਲ ਐੱਮ.ਆਈ. ਸਟੋਰ 'ਚ ਉਪਲੱਬਧ ਹੈ ਅਤੇ ਇਸ ਦੀ ਕੀਮਤ 129 ਯੁਆਨ (ਕਰੀਬ 13,00 ਰੁਪਏ) ਹੈ। ਸ਼ਾਓਮੀ ਦਾ 65ਵਾਟ ਯੂਨੀਵਰਸਲ ਟਾਈਪ-ਸੀ ਚਾਰਜਰ ਵੱਖ-ਵੱਖ ਡਿਵਾਈਸੇਜ਼ ਨਾਲ ਹਾਈ ਪ੍ਰਿਸਿਸ਼ਨ ਰੈਜੀਸਟੈਂਟ ਕੈਪਸਿਟਰ ਸੈਂਸਰ ਦਾ ਇਸਤੇਮਾਲ ਕਰਦਾ ਹੈ।


Karan Kumar

Content Editor

Related News