ਸ਼ਾਓਮੀ ਲੈ ਕੇ ਆਇਆ ਦੋ ਨਵੇਂ ਇੰਟਰਨੈੱਟ ਏਅਰ ਕੰਡੀਸ਼ਨਰ, ਜਾਣੋ ਕੀਮਤ

Tuesday, Nov 05, 2019 - 08:04 PM (IST)

ਸ਼ਾਓਮੀ ਲੈ ਕੇ ਆਇਆ ਦੋ ਨਵੇਂ ਇੰਟਰਨੈੱਟ ਏਅਰ ਕੰਡੀਸ਼ਨਰ, ਜਾਣੋ ਕੀਮਤ

ਗੈਜੇਟ ਡੈਸਕ-ਸ਼ਾਓਮੀ ਨੇ ਚਾਈਨ 'ਚ ਆਯੋਜਿਤ ਲਾਂਚ ਈਵੈਂਟ 'ਚ ਅੱਜ ਮੰਗਲਵਾਰ ਨੂੰ ਕਈ ਵੱਡੇ ਡਿਵਾਈਸ ਲਾਂਚ ਕੀਤੇ ਹਨ। ਸ਼ਾਓਮੀ ਨੇ ਨਵੇਂ Mi Watch ਤੋਂ ਲੈ ਕੇ Xiaomi CC9 Pro ਤਕ ਲਾਂਚ ਕੀਤੇ ਹਨ। ਹਾਲਾਂਕਿ ਬਾਕੀ ਸਮਾਰਟਫੋਨ ਅਤੇ ਸਮਾਰਟ ਟੀ.ਵੀ. ਤੋਂ ਇਲਾਵਾ ਸ਼ਾਓਮੀ ਨੇ ਦੋ ਏਅਰ ਕੰਡੀਸ਼ਨਰ ਵੀ ਲਾਂਚ ਕੀਤੇ ਹਨ। ਸ਼ਾਓਮੀ ਨੇ ਇਸ ਈਵੈਂਟ 'ਚ ਇੰਟਰਨੈੱਟ ਏਅਰ ਕੰਡੀਸ਼ਨਰ ਅਤੇ ਇੰਟਰਨੈੱਟ ਵਰਟੀਕਲ ਏਅਰ ਕੰਡੀਸ਼ਨਰ ਲਾਂਚ ਕੀਤੇ ਹਨ।

ਸ਼ਾਓਮੀ ਵੱਲੋਂ ਲਾਂਚ ਕੀਤੇ ਗਏ ਨਵੇਂ ਏਅਰ ਕੰਡੀਸ਼ਨਰ 'ਚ ਬਿਹਤਰੀਨ ਕੂਲਿੰਗ ਕਰਨ ਦੇ ਨਾਲ-ਨਾਲ ਪਾਵਰ ਸੇਵਿੰਗ 'ਤੇ ਜ਼ੋਰ ਦਿੱਤਾ ਗਿਆ ਹੈ। ਸ਼ਾਓਮੀ ਦੇ ਦੋਵੇਂ ਏਅਰ ਕੰਡੀਸ਼ਨਰਸ 'ਚ ਫੁਲ ਡੀ.ਸੀ. ਫ੍ਰੀਕਵੈਂਸੀ ਕਨਵਰਜ਼ਨਸ ਤਕਨਾਲੋਜੀ ਦਿੱਤੀ ਗਈ ਹੈ, ਜਿਸ ਨਾਲ ਇਹ ਬਹੁਤ ਘਟ ਪਾਵਰ ਇਸਤੇਮਾਲ ਕਰਦਾ ਹੈ। ਦੋਵੇਂ ਹੀ ਡਿਵਾਈਸਜ਼ ਨੂੰ ਮਾਰਕੀਟ 'ਚ ਬੇਸਿਕ ਡਿਜ਼ਾਈਨ ਨਾਲ ਲਾਂਚ ਕੀਤੇ ਹਨ ਅਤੇ ਇੰਨਾਂ ਨੂੰ ਇਕ ਹੀ ਵਾਟਰ ਕਲਰ ਆਪਸ਼ਨ ਨਾਲ ਮਾਰਕੀਟ 'ਚ ਪੇਸ਼ ਕੀਤੇ ਗਿਆ ਹੈ।

PunjabKesari

ਸ਼ਾਓਮੀ ਨੇ ਨਵੇਂ ਏ.ਸੀ. 'ਚ ਮਿੰਨੀ ਡਿਸਪਲੇਅ ਵੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੂੰ ਸਾਈਲੈਂਟ ਡਿਜ਼ਾਈਨ ਵਾਲਾ ਕੰਡੀਸ਼ਨਰ ਬਣਾਇਆ ਗਿਆ ਹੈ। ਨਾਲ ਹੀ ਦੋਵੇਂ ਨਵੇਂ ਕੰਡੀਸ਼ਨਰ ਆਟੋਮੈਟਿਕ ਕਲੀਨਿੰਗ ਤਕਨਾਲੋਜੀ ਸਪੋਰਟ ਕਰਦੇ ਹਨ ਅਤੇ ਇਹ ਇੰਟਰਨੈੱਟ (Iot) ਆਫ ਥਿਗਿੰਸ ਡਿਵਾਈਸੇਜ ਹਨ। ਇਸ ਦਾ ਮਤਲਬ ਹੈ ਕਿ ਯੂਜ਼ਰਸ ਨੂੰ ਇੰਨਾਂ ਡਿਵਾਈਸੇਜ ਨੂੰ ਪੂਰਾ ਕੰਟਰੋਲ ਬਾਕੀ Iot ਡਿਵਾਈਸੇਜ ਦੀ ਮਦਦ ਤੋਂ ਮਿਲ ਸਕਦਾ ਹੈ। ਸ਼ਾਓਮੀ ਪਹਿਲੇ ਹੀ ਅਜਿਹੇ ਡਿਵਾਈਸੇਜ 'ਤੇ ਫੋਕਸ ਕਰਦਾ ਰਿਹਾ ਹੈ, ਜੋ Iot  ਨਾਲ ਜੁਡ਼ ਸਕਣ ਅਤੇ ਇਹ ਵੀ ਇਸ ਦਾ ਹੀ ਹਿੱਸਾ ਹੈ।

ਕੀਮਤ
ਨਵੇਂ ਏਅਰ ਕੰਡੀਸ਼ਨਰ ਦੀ ਕੀਮਤ ਦੀ ਗੱਲ ਕਰੀਏ ਤਾਂ ਵੱਖ-ਵੱਖ ਹਾਰਸਪਾਵਰ ਮਾਡਲਸ ਦੇ ਹਿਸਾਬ ਨਾਲ ਇਸ ਨੂੰ ਵੱਖ-ਵੱਖ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਹੈਂਗਿੰਗ ਹਾਊਸ ਮਾਡਲ ਦੇ ਦੋ ਵੇਰੀਐਂਟ 1HP ਅਤੇ 1.5HP ਲਾਂਚ ਕੀਤੇ ਗਏ ਹਨ, ਜਿਨਾਂ ਦੀ ਕੀਮਤ 2,299 ਯੁਆਨ (ਕਰੀਬ 23 ਹਜ਼ਾਰ ਰੁਪਏ) ਅਤੇ 2,499 ਯੁਆਨ (ਕਰੀਬ 25 ਹਜ਼ਾਰ ਰੁਪਏ) ਰੱਖੀ ਗਈ ਹੈ। 


author

Karan Kumar

Content Editor

Related News