9 ਸਾਲ ਦੀ ‘ਉਮਰ’ ’ਚ ਫਾਰਚਿਊਨ ਗਲੋਬਲ 500 ਦੀ ਲਿਸਟ ’ਚ ਸ਼ਾਮਲ ਹੋਈ ਸ਼ਾਓਮੀ

07/22/2019 7:43:32 PM

ਨਵੀਂ ਦਿੱਲੀ— ਆਏ ਦਿਨ ਨਵੇਂ ਪ੍ਰੋਡਕਟਸ ਅਤੇ ਅਪਡੇਟਸ ਦੀ ਵਜ੍ਹਾ ਨਾਲ ਸ਼ਾਓਮੀ ਲਗਾਤਾਰ ਸੁਰਖੀਆਂ ’ਚ ਰਹਿੰਦੀ ਹੈ। ਸ਼ਾਓਮੀ ਪਹਿਲੀ ਵਾਰ ਕੰਪਨੀ ਫਾਰਚਿਊਨ ਗਲੋਬਲ 500 ਦੀ ਲਿਸਟ ’ਚ ਪਹੁੰਚੀ ਹੈ। ਇੰਨਾ ਹੀ ਨਹੀਂ ਇਸ ਸਾਲ ਲਿਸਟ ’ਚ ਜਗ੍ਹਾ ਬਣਾਉਣ ਵਾਲੀ ਇਹ ਸਭ ਤੋਂ ਯੰਗ ਕੰਪਨੀ ਵੀ ਬਣ ਗਈ ਹੈ। ਕੰਪਨੀ ਗਲੋਬਲ 500 ਦੀ ਲਿਸਟ ’ਚ 468ਵੇਂ ਸਥਾਨ ’ਤੇ ਹੈ।

ਪੇਈਚਿੰਗ ਦੀ ਇਸ ਕੰਪਨੀ ਲਈ ਲਿਸਟ ’ਚ ਜਗ੍ਹਾ ਬਣਾਉਣਾ ਕਾਫੀ ਵੱਡੀ ਗੱਲ ਹੈ। ਫਾਰਚਿਊਨ ਗਲੋਬਲ 500 ਨੂੰ ਗਲੋਬਲ 500 ਵੀ ਕਿਹਾ ਜਾਂਦਾ ਹੈ, ਜਿਸ ’ਚ ਦੁਨੀਆ ਭਰ ਦੀਆਂ 500 ਵੱਡੀਆਂ ਕੰਪਨੀਆਂ ਨੂੰ ਜਗ੍ਹਾ ਮਿਲਦੀ ਹੈ। ਇਨ੍ਹਾਂ 500 ਕੰਪਨੀਆਂ ਦੀ ਲਿਸਟ ਫਾਰਚਿਊਨ ਮੈਗਜ਼ੀਨ ’ਚ ਪਬਲਿਸ਼ ਹੁੰਦੀ ਹੈ, ਜੋ ਸਾਲਾਨਾ ਪਬਲਿਸ਼ ਹੁੰਦੀ ਹੈ। ਸ਼ਾਓਮੀ ਹੁਣ ਆਧਿਕਾਰਕ ਤੌਰ ’ਤੇ ਦੁਨੀਆ ਦੀ 468ਵੀਂ ਪ੍ਰਭਾਵਸ਼ਾਲੀ ਕੰਪਨੀ ਬਣ ਗਈ ਹੈ, ਜਿਸ ਦੀ ਉਮਰ ਸਿਰਫ 9 ਸਾਲ ਹੈ। ਇਸ ਲਿਸਟ ’ਚ ਰੈਵੇਨਿਊ ਦੇ ਆਧਾਰ ’ਤੇ ਕੰਪਨੀਆਂ ਨੂੰ ਜਗ੍ਹਾ ਮਿਲਦੀ ਹੈ।


Inder Prajapati

Content Editor

Related News