Xiaomi ਦਾ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ, 499 ਰੁਪਏ ’ਚ ਬਦਲਵਾ ਸਕੋਗੇ ਫੋਨ ਦੀ ਬੈਟਰੀ

Wednesday, Jun 15, 2022 - 02:12 PM (IST)

Xiaomi ਦਾ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ, 499 ਰੁਪਏ ’ਚ ਬਦਲਵਾ ਸਕੋਗੇ ਫੋਨ ਦੀ ਬੈਟਰੀ

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਭਾਰਤੀ ਗਾਹਕਾਂ ਲਈ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਤਹਿਤ ਬੈਟਰੀ ਬਦਲਵਾਉਣ ਦੀ ਇਕ ਕੀਮਤ ਤੈਅ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ ਸ਼ਾਓਮੀ ਫੋਨ ਦੇ ਗਾਹਕ 499 ਰੁਪਏ ਦੇ ਕੇ ਆਪਣੇ ਫੋਨ ਦੀ ਬੈਟਰੀ ਬਦਲਵਾ ਸਕਣਗੇ।

ਕੰਪਨੀ ਦੇ ਇਕ ਬਿਆਨ ਮੁਤਾਬਕ, ਇਸ ਪ੍ਰੋਗਰਾਮ ਦਾ ਲਾਭ ਲੈਣ ਲਈ ਗਾਹਕਾਂ ਨੂੰ ਕਿਸੇ ਵੀ ਨਜ਼ਦੀਕੀ ਸ਼ਾਓਮੀ ਦੇ ਸਰਵਿਸ ਸੈਂਟਰ ’ਤੇ ਜਾਣਾ ਹੋਵੇਗਾ ਅਤੇ ਜੇਕਰ ਬੈਟਰੀ ਰਿਪਲੇਸ ਕਰਨ ਦੀ ਨੌਬਤ ਆਉਂਦੀ ਹੈ ਤਾਂ 499 ਰੁਪਏ ’ਚ ਬੈਟਰੀ ਬਦਲੀ ਜਾਵੇਗੀ। ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਸ਼ਾਓਮੀ, ਐੱਮ.ਆਈ. ਅਤੇ ਰੈੱਡਮੀ ਤਿੰਨੋਂ ਬ੍ਰਾਂਡ ਦੇ ਫੋਨ ਲਈ ਹੈ।


author

Rakesh

Content Editor

Related News