ਸ਼ਿਓਮੀ ਨੇ ਕੀਤੀ ਨਵੇਂ ਵੀ. ਆਰ. ਹੈਡਸੈੱਟ ਦੀ ਘੋਸ਼ਣਾ, ਕੀਮਤ ਵੀ ਹੈ ਘੱਟ

Wednesday, Oct 26, 2016 - 03:06 PM (IST)

ਸ਼ਿਓਮੀ ਨੇ ਕੀਤੀ ਨਵੇਂ ਵੀ. ਆਰ. ਹੈਡਸੈੱਟ ਦੀ ਘੋਸ਼ਣਾ, ਕੀਮਤ ਵੀ ਹੈ ਘੱਟ

ਜਲੰਧਰ : ਚਾਇਨੀਜ਼ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਐਮ. ਆਈ. ਵੀ. ਆਰ. ਨੂੰ ਲਾਂਚ ਕੀਤਾ ਹੈ। ਇਹ ਇਕ ਵਰਚੁਅਲ ਹੈਡਸੈੱਟ ਹੈ ਜੋ ਕੁੱਝ ਸਿਲੈਕਟਡ ਐੱਮ. ਆਈ. ਡਿਵਾਈਸਿਸ ਦੇ ਨਾਲ ਕੰਮ ਕਰੇਗਾ ਅਤੇ ਮਾਨਿਟਰ ਕੰਟਰੋਲ ਦੇ ਨਾਲ ਆਵੇਗਾ। 

 

ਇਹ ਵਰਚੁਅਲ ਹੈਡਸੈੱਟ ਡਿਵਾਇਸ ਸ਼ਿਓਮੀ ਦੇ ਐੱਮ. ਆਈ. ਨੋਟ 2, ਐੱਮ. ਆਈ. 5ਐੱਸ, ਐੱਮ. ਆਈ. 5ਐੱਸ ਪਲਸ ਅਤੇ ਐੱਮ. ਆਈ 5 ਸਮਾਰਟਫੋਨਸ ਦੇ ਨਾਲ ਕੰਮ ਕਰੇਗਾ। ਇਸ ''ਚ 16ਐੱਮ. ਐੱਸ. ਦੇਰੀ ਦੇ ਨਾਲ ਲੈਵਲ ਮੋਸ਼ਨ ਹਾਰਡਵੇਅਰ ਸੈਂਸਰ ਲੱਗੇ ਹਨ। ਐੱਮ. ਆਈ. ਵੀ. ਆਰ. ਦੀ ਕੀਮਤ 29 ਡਾਲਰ ਲਗਭਗ 1,938 ਰੁਪਏ ਹੈ ਜੋ ਹੋਰ ਵੀ. ਆਰ. ਹੈਂਡਸੈੱਟਸ ਤੋਂ ਘੱਟ ਹੈ।


Related News