ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨ ਲਈ ਰੋਲ ਆਊਟ ਹੋਈ MIUI 10 ਦੀ ਸਟੇਬਲ ਅਪਡੇਟ

Thursday, Aug 30, 2018 - 11:33 AM (IST)

ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨ ਲਈ ਰੋਲ ਆਊਟ ਹੋਈ MIUI 10 ਦੀ ਸਟੇਬਲ ਅਪਡੇਟ

ਜਲੰਧਰ-ਸ਼ਿਓਮੀ ਦੇ ਐੱਮ. ਆਈ. ਯੂ. ਆਈ. 10 (MIUI 10) ਦੇ ਬੀਟਾ ਰਿਲੀਜ਼ ਤੋਂ ਬਾਅਦ ਹੁਣ ਕੰਪਨੀ ਨੇ ਚੀਨ ਦੇ ਲਈ ਐੱਮ. ਆਈ. ਯੂ. ਆਈ. 10 (MIUI 10) ਦੀ ਸਟੇਬਲ ਅਪਡੇਟ ਰੋਲ ਆਊਟ ਬਾਰੇ ਐਲਾਨ ਕਰ ਦਿੱਤਾ ਹੈ। ਇਸ ਅਪਡੇਟ ਨੂੰ ਪ੍ਰਾਪਤ ਕਰਨ ਵਾਲੇ ਸ਼ਿਓਮੀ ਸਮਾਰਟਫੋਨ 'ਚ ਮੀ6 (MI 6) ਸਭ ਤੋਂ ਪਹਿਲਾਂ ਸਮਾਰਟਫੋਨ ਹੈ। ਰਿਪੋਰਟ ਮੁਤਾਬਕ ਸ਼ਿਓਮੀ ਯੂਜ਼ਰਸ ਦੇ ਮੁਤਾਬਕ ਮੀ8 ਐੱਸ ਈ (Mi 8SE) ਅਤੇ ਮਿਕਸ 2 (MIx 2) ਵੀ ਇਸ ਅਪਡੇਟ ਨੂੰ ਪ੍ਰਾਪਤ ਕਰਨ ਵਾਲੇ ਅਗਲੇ ਸਮਾਰਟਫੋਨ ਹੋਣਗੇ। ਇਨ੍ਹਾਂ ਸਮਾਰਟਫੋਨਜ਼ 'ਚ ਅਪਡੇਟ ਮੀ 6 ਦੀ ਤਰ੍ਹਾਂ ਓ. ਟੀ. ਏ. ਦੇ ਰਾਹੀਂ ਮਿਲੇਗੀ।

ਇਸ ਅਪਡੇਟ ਦਾ ਸਾਈਜ਼ ਦੋਵਾਂ ਸਮਾਰਟਫੋਨਜ਼ ਦੇ ਲਈ ਵੱਖਰੀ-ਵੱਖਰੀ ਹੈ। ਮੀ ਮਿਕਸ 2 ਦੇ ਲਈ ਇਸ ਦਾ ਸਾਈਜ਼ 620 ਐੱਮ. ਬੀ. ਅਤੇ ਇਸ ਦਾ ਅਪਗ੍ਰੇਡ ਵਰਜ਼ਨ ਨੰਬਰ 10.0.0.1.0 ODECNFH ਹੋਵੇਗਾ। ਇਸ ਤੋਂ ਇਲਾਵਾ ਮੀ 8 ਐੱਸ ਈ ਦੀ ਅਪਡੇਟ ਦਾ ਸਾਈਜ਼ 930 ਐੱਮ. ਬੀ. ਹੈ ਅਤੇ ਇਸ ਦਾ ਅਪਗ੍ਰੇਡ ਨੰਬਰ 10.0.1.0 ODECNFH ਹੈ। ਇਹ ਅਪਡੇਟ ਫਿਲਹਾਲ ਸਿਰਫ ਚੀਨ 'ਚ ਉਪਲੱਬਧ ਹੈ। ਇਸ ਦਾ ਹੁਣ ਗਲੋਬਲੀ ਰੋਲ-ਆਊਟ ਹੋਣਾ ਬਾਕੀ ਹੈ ਅਤੇ ਕੰਪਨੀ ਨੇ ਇਸ ਦੀ ਰਿਲੀਜ਼ ਤਾਰੀਖ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।

ਸ਼ਿਓਮੀ ਨੇ ਕੁਝ ਦਿਨ ਪਹਿਲਾਂ ਆਪਣੀ ਨਵੀਂ ਐੱਮ. ਆਈ. ਯੂ. ਆਈ 10 ਗਲੋਬਲੀ ਬੀਟਾ ਅਪਡੇਟ ਦੇ ਐਲਾਨ ਤੋਂ ਤਰੁੰਤ ਬਾਅਦ ਬੰਦ ਕਰ ਦਿੱਤੀ ਸੀ। ਕੰਪਨੀ ਨੇ ਅਪਡੇਟ ਵਰਜ਼ਨ 8.8.9 ਦੇ ਲਈ ਕੀਤੀ ਸੀ। ਕੰਪਨੀ ਮੁਤਾਬਕ ਇਸ ਵਰਜ਼ਨ 'ਚ ਡਿਊਲ ਐਪਸ ਦੇ ਫੰਕਸ਼ਨ 'ਚ ਕੁਝ ''ਵੱਡੇ ਬੱਗਸ'' ਆ ਗਏ ਸਨ, ਜੋ ਡਿਊਲ ਐਪਸ ਦੇ ਚੱਲਦੇ ਸਮੇਂ ਐਪਸ ਦੀ ਰਿਲੋਡਿੰਗ, ਫੋਰਸ ਸਟਾਪ ਅਤੇ ਬਲੈਕ ਸਕਰੀਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਰਹੇ ਸਨ।


Related News