ਐਲੋਨ ਮਸਕ ਨੇ ਲਾਂਚ ਕੀਤਾ Aurora, ਚੁਟਕੀਆਂ ''ਚ ਬਣਾ ਸਕੋਗੇ AI ਤਸਵੀਰ

Wednesday, Dec 11, 2024 - 06:43 PM (IST)

ਐਲੋਨ ਮਸਕ ਨੇ ਲਾਂਚ ਕੀਤਾ Aurora, ਚੁਟਕੀਆਂ ''ਚ ਬਣਾ ਸਕੋਗੇ AI ਤਸਵੀਰ

ਗੈਜੇਟ ਡੈਸਕ- ਐਲੋਨ ਮਸਕ ਦੀ ਕੰਪਨੀ xAI ਨੇ ਆਖਿਰਕਾਰ Aurora ਨੂੰ ਲਾਂਚ ਕਰ ਦਿੱਤਾ ਹੈ ਜੋ ਕਿ ਕੰਪਨੀ ਦਾ ਇਕ ਏ.ਆਈ. ਇਮੇਜ ਜਨਰੇਟਰ ਟੂਲ ਹੈ। ਦੱਸ ਦੇਈਏ ਕਿ Aurora ਹਾਲ ਹੀ 'ਚ ਲਾਈਵ ਹੋ ਗਿਆ ਸੀ ਪਰ ਬਾਅਦ 'ਚ ਕੰਪਨੀ ਨੇ ਇਸ ਨੂੰ ਡਾਊਨ ਕਰ ਦਿੱਤਾ ਅਤੇ ਫਿਰ ਤੋਂ ਦੁਬਾਰਾ ਲਾਂਚ ਕੀਤਾ ਗਿਆ ਹੈ। Aurora ਨੂੰ ਇਸ ਤੋਂ ਪਹਿਲਾਂ Grok ਦੇ ਇੰਟਰਫੇਸ 'ਚ ਹੀ ਦੇਖਿਆ ਗਿਆ ਸੀ। 

xAI ਦਾ ਨਵਾਂ Aurora AI ਇਮੇਜ ਜਨਰੇਸ਼ਨ ਮਾਡਲ

xAI ਨੇ ਆਪਣੀ ਪਹਿਲੀ ਇਮੇਜ ਜਨਰੇਸ਼ਨ ਮਾਡਲ Aurora ਨੂੰ ਪੇਸ਼ ਕੀਤਾ ਹੈ। ਇਹ ਮਾਡਲ ਫਿਲਹਾਲ Grok ਇੰਟਰਫੇਸ ਰਾਹੀਂ ਐਕਸ ਪਲੇਟਫਾਰਮ 'ਤੇ ਕੁਝ ਚੁਣੇ ਹੋਏ ਦੇਸ਼ਾਂ 'ਚ ਉਪਲੱਬਧ ਹੈ। ਹਾਲਾਂਕਿ, ਕੰਪਨੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਕਿਹੜੇ ਦੇਸ਼ਾਂ 'ਚ ਪਹਿਲਾਂ ਉਪਲੱਬਧ ਹੋਵੇਗਾ ਪਰ ਗਲੋਬਲ ਪੱਧਰ 'ਤੇ ਇਸ ਨੂੰ ਇਕ ਹਫਤੇ ਦੇ ਅੰਦਰ ਲਾਂਚ ਕਰਨ ਦੀ ਯੋਜਨਾ ਹੈ। 

Aurora: Grok ਦਾ ਪਹਿਲਾ ਨੈਟਿਵ ਇਮੇਜ ਜਨਰੇਸ਼ਨ ਮਾਡਲ

Aurora, Grok ਦਾ ਪਹਿਲਾ ਨੈਟਿਵ ਇਮੇਜ ਜਨਰੇਸ਼ਨ ਮਾਡਲ ਹੈ। ਅਜੇ ਤਕ Grok 'ਤੇ ਇਮੇਜ ਜਨਰੇਸ਼ਨ ਦਾ ਕੰਮ Black Forest Labs ਦੁਆਰਾ ਵਿਕਸਿਤ AI ਮਾਡਲ Flux ਰਾਹੀਂ ਹੁੰਦਾ ਸੀ। xAI ਨੇ ਦੱਸਿਆ ਕਿ Aurora ਇਕ ਆਟੋਰੇਗ੍ਰੇਸਿਵ ਮਿਕਸਚਰ-ਆਫ-ਐਕਸਪਰਟਸ (MoE) ਨੈੱਟਵਰਕ ਹੈ, ਜਿਸ ਨੂੰ ਇੰਟਰਨੈੱਟ ਤੋਂ ਪ੍ਰਾਪਤ ਅਰਬਾਂ ਉਦਾਹਰਣਾਂ 'ਤੇ ਟਰੇਨ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਡਲ ਫੋਟੋ-ਰੀਅਲਿਸਟਿਕ ਇਮੇਜ ਬਣਾਉਣ ਅਤੇ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਨ 'ਚ ਸਮਰਥ ਹੈ। 


author

Rakesh

Content Editor

Related News