Ausu ਨੇ ਦਿਖਾਇਆ ਦੁਨੀਆ ਦਾ ਸਭ ਤੋਂ ਪਾਵਰਫੁੱਲ ਲੈਪਟਾਪ

09/06/2019 12:13:26 PM

ਗੈਜੇਟ ਡੈਸਕ– ਦੁਨੀਆ ਭਰ ਵਿਚ ਆਮ ਤੌਰ 'ਤੇ ਵੈੱਬ ਬ੍ਰਾਊਜ਼ਿੰਗ, ਡਾਕੂਮੈਂਟਸ ਲਿਖਣ ਅਤੇ ਈ-ਮੇਲ ਚੈੱਕ ਕਰਨ ਲਈ ਲੋਕ ਲੈਪਟਾਪ ਦੀ ਵਰਤੋਂ ਕਰਦੇ ਹਨ ਪਰ ਜੇ ਤੁਸੀਂ ਡਾਟਾ ਸਾਈਂਟਿਸਟ, ਪ੍ਰੋਫੈਸ਼ਨਲ ਐਨੀਮੇਟਰ ਜਾਂ ਇੰਜੀਨੀਅਰ ਹੋ ਤਾਂ ਤੁਹਾਡੇ ਲਈ ਦੁਨੀਆ ਦਾ ਸਭ ਤੋਂ ਪਾਵਰਫੁੱਲ ਲੈਪਟਾਪ ਤਿਆਰ ਕੀਤਾ ਗਿਆ ਹੈ। ਇਸ ਲੈਪਟਾਪ ਨੂੰ ਸਭ ਤੋਂ ਪਹਿਲਾਂ ਯੂਰਪ ਦੇ ਕੰਜ਼ਿਊਮਰ ਟਰੇਡ ਸ਼ੋਅ IFA 2019 ਵਿਚ ਦਿਖਾਇਆ ਗਿਆ ਹੈ। ਇਹ ਲੈਪਟਾਪ ਆਸੁਸ ਕੰਪਨੀ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਗ੍ਰਾਫੀਕਲੀ ਦੁਨੀਆ ਦਾ ਸਭ ਤੋਂ ਪਾਵਰਫੁੱਲ ਲੈਪਟਾਪ ਕਿਹਾ ਜਾ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ  ਕਿ  ProArt StudioBook One ਲੈਪਟਾਪ ਵਿਚ 24 GB ਦਾ GPU (ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ) ਲੱਗਾ ਹੈ, ਜਿਸ ਨੂੰ ਅੱਜ ਤਕ ਕਿਸੇ ਵੀ ਲੈਪਟਾਪ ਵਿਚ ਨਹੀਂ ਦੇਖਿਆ ਗਿਆ।

ਕਿਉਂ ਖਾਸ ਹੈ ਇਹ ਲੈਪਟਾਪ?
ਇਸ ਲੈਪਟਾਪ ਵਿਚ ਪਹਿਲੀ ਵਾਰ Nvidia’s Quadro RTX 6000 GPU ਦਿੱਤਾ ਗਿਆ ਹੈ, ਜਿਸ ਨੂੰ ਇਸ ਤੋਂ ਪਹਿਲਾਂ ਸਿਰਫ ਡੈਸਕਟਾਪ ਵਿਚ ਦਿੱਤਾ ਗਿਆ ਸੀ। ਸਭ ਤੋਂ ਪਾਵਰਫੁੱਲ GPU ਹੋਣ ਕਾਰਣ ਗੇਮਰਜ਼ ਲਈ ਇਹ ਬਹੁਤ ਖਾਸ ਮਸ਼ੀਨ ਹੈ। ਕੰਪਨੀ ਅਨੁਸਾਰ ਇਸ ਨੂੰ ਕਾਰੋਬਾਰ ਲਈ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਰਾਹੀਂ 4K ਵੀਡੀਓ ਐਡੀਟਿੰਗ ਤੇ 3D ਐਨੀਮੇਸ਼ਨ ਘੱਟ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ।।

PunjabKesari

4K ਸਕਰੀਨ ਤੇ Intel Core i9 ਪ੍ਰੋਸੈਸਰ
ProArt StudioBook One ਲੈਪਟਾਪ ਵਿਚ 15.6 ਇੰਚ ਵਾਲੀ 4K ਸਕਰੀਨ ਤੇ Intel Core i9 (2.4 GHz) ਆਕਟਾ ਕੋਰ ਪ੍ਰੋਸੈਸਰ ਲੱਗਾ ਹੈ ਅਤੇ 32 GB ਦੀ  RAM ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ 1TB ਦੀ SSD ਸਟੋਰੇਜ ਮਿਲੇਗੀ।

ਨਵਾਂ ਕੂਲਿੰਗ ਸਿਸਟਮ
ਇਸ ਲੈਪਟਾਪ ਵਿਚ ਨਵਾਂ ਕੂਲਿੰਗ ਸਿਸਟਮ ਲੱਗਾ ਹੈ, ਜੋ ਇਸ ਦੇ CPU ਤੇ GPU ਨੂੰ ਜ਼ਿਆਦਾ ਦੇਰ ਵਰਤੋਂ ਵਿਚ ਆਉਣ 'ਤੇ ਠੰਡਾ ਵੀ ਰੱਖੇਗਾ। ਇਸ ਦੀ  ਕੀਮਤ  ਬਾਰੇ ਅਜੇ ਕਈ ਜਾਣਕਾਰੀ ਨਹੀਂ ਦਿੱਤੀ ਗਈ।


Related News