ਦੁਨੀਆ ਦਾ ਪਹਿਲਾ Ibuprofen ਪੈਚ ਜੋ ਦੇਵੇਗਾ ਲੰਬੇ ਸਮੇਂ ਤਕ ਦਰਦ ਤੋਂ ਰਾਹਤ
Tuesday, Dec 08, 2015 - 07:55 PM (IST)

ਜਲੰਧਰ— ਹੁਣ ਤਕ ਤੁਸੀਂ ਕਈ ਤਰ੍ਹਾਂ ਦੇ ਪੇਨਕਿੱਲਰ ਟੈਬਲੇਟਸ ਦੀ ਵਰਤੋਂ ਕੀਤੀ ਹੋਵੇਗੀ ਜੋ ਦਰਦ ਹੋਣ ''ਤੇ ਕੁਝ ਸਮੇਂ ਲਈ ਰਾਹਤ ਦਿੰਦੀਆਂ ਹਨ ਪਰ ਹੁਣ UK ਦੀ ਯੂਨੀਵਰਸਿਟੀ ਆਫ Warwick ਦੀ ਖੋਜ ਦੌਰਾਨ ਇਕ ਅਜਿਹਾ ਪੈਚ ਬਣਾਇਆ ਗਿਆ ਹੈ ਜੋ ਦਰਦ ਤੋਂ 12 ਘੰਟਿਆਂ ਤਕ ਰਾਹਤ ਦਿੰਦਾ ਹੈ। ਇਸ ''ਚ ਯੂਜ਼ ਕੀਤੇ ਗਏ Ibuprofen ਨੂੰ ਸੇਫ ਪੇਨਕਿੱਲਰ ਕਿਹਾ ਗਿਆ ਹੈ। ਇਸ ''ਤੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨੂੰ ਚਮੜੀ ''ਤੇ ਲਗਾਉਂਦੇ ਹੀ ਦਰਦ ਇਕਦਮ ਘੱਟ ਹੋਣ ਲਗਦਾ ਹੈ ਅਤੇ 12 ਘੰਟੇ ਤਕ ਦਰਦ ਤੋਂ ਰਾਹਤ ਮਿਲਦੀ ਹੈ।
ਇਸ ਪੈਚ ''ਚ polymer matrix ਨੂੰ ਡਰਗ ਦੇ ਨਾਲ ਐਡ ਕੀਤਾ ਗਿਆ ਹੈ, ਇਸ ''ਤੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਪੈਚ ਨੂੰ ਆਰਾਮ ਨਾਲ ਲਗਾਇਆ ਜਾ ਸਕਦਾ ਹੈ ਅਤੇ ਚੱਲਣ ਦੌਰਾਨ ਵੀ ਇਹ ਆਪਣੀ ਥਾਂ ਤੋਂ ਹਿਲਦਾ ਨਹੀਂ। ਇਹ ਪੈਚ ਪੁਰਾਣੀਆਂ ਦਰਦਾਂ ਜਿਵੇਂ, ਪਿੱਠ ਦਰਦ ਅਤੇ ਗਠੀਏ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਕੁਝ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਟੀਮ ਇਸ ਨਵੇਂ ਪੈਚ ਨੂੰ ਆਉਣ ਵਾਲੇ 2 ਸਾਲਾਂ ''ਚ ਬਾਜ਼ਾਰ ''ਚ ਉਪਲੱਬਧ ਕਰੇਗੀ।