World Wide Web: ਡੂਡਲ ਬਣਾ ਕੇ ਗੂਗਲ ਮਨਾ ਰਿਹੈ 30ਵੀਂ ਵਰ੍ਹੇਗੰਢ

Tuesday, Mar 12, 2019 - 10:40 AM (IST)

World Wide Web: ਡੂਡਲ ਬਣਾ ਕੇ ਗੂਗਲ ਮਨਾ ਰਿਹੈ 30ਵੀਂ ਵਰ੍ਹੇਗੰਢ

ਗੈਜੇਟ ਡੈਸਕ– ਗੂਗਲ ਅੱਜ ਆਪਣੇ ਗੂਗਲ ਡੂਡਲ ਰਾਹੀਂ ਵਰਲਡ ਵਾਈਡ ਵੈੱਬ (WWW) ਦੀ 30ਵੀਂ ਵਰ੍ਹੇਗੰਢ ਮਨਾ ਰਿਹਾ ਹੈ। 30 ਸਾਲ ਪਹਿਲਾਂ ਅੱਜ ਦੇ ਦਿਨ ਹੀ ਵਿਗਿਆਨੀ ਟਿਮ ਬਰਨਰਸ ਲੀ ਨੇ ਵਰਲਡ ਵਾਈਡ ਵੈੱਬ ਦੀ ਖੋਜ ਕੀਤੀ ਸੀ, ਜਿਥੇ ਯੂਜ਼ਰਜ਼ ਇਕ ਵੈੱਬਸਾਈਟ ਤੋਂ ਦੂਜੀ ਵੈੱਬਸਾਈਟ ’ਚ ਯੂ.ਆਰ.ਐੱਲ. ਦੀ ਮਦਦ ਨਾਲ ਜਾ ਸਕਦੇ ਹਨ ਅਤੇ ਜਾਣਕਾਰੀ ਬ੍ਰਾਊਜ਼ ਕਰ ਸਕੇਦ ਹਨ। 12 ਮਾਰਚ 1989 ’ਚ ਟਿਮ ਨੇ ‘ਇਨਫਾਰਮੇਸ਼ਨ ਮੈਨੇਜਮੈਂਟ:ਏ ਪ੍ਰਪੋਜ਼ਲ’ ਦੇ ਨਾਂ ਨਾਲ ਆਪਣੇ ਬੌਸ ਦੇ ਸਾਹਮਣੇ WWW ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੁਣ ਕੇ ਉਸ ਦੇ ਬੌਸ ਨੇ ਇਸ ਪ੍ਰਸਤਾਵ ਨੂੰ ਅਸਪੱਸ਼ਟ ਪਰ ਰੋਮਾਂਚਕ ਕਿਹਾ ਸੀ। 

ਟਿਮ ਦਾ ਮੰਨਣਾ ਸੀ ਕਿ ਜਾਣਕਾਰੀਆਂ ਨੂੰ ਇਕ ਕੰਪਿਊਟਰ ਤੋਂ ਕਈ ਕੰਪਿਊਟਰਾਂ ਦੇ ਵਿਚ ਆਪਸ ’ਚ ਵੰਡਣਾ ਦੁਨੀਆ ਭਰ ’ਚ ਕ੍ਰਾਂਤੀ ਲੈ ਕੇ ਆਏਗਾ। ਇਸ ਪ੍ਰਸਤਾਵ ਨੂੰ ਹਕੀਕਤ ’ਚ ਬਦਲਣ ਲਈ ਟਿਮ ਨੇ HTML language, HTTP ਐਪਲੀਕੇਸ਼ਨ ਅਤੇ ਵਰਲਡ ਵਾਈਡ ਵੈੱਬ ਐਪ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵਰਲਡ ਵਾਈਡ ਵੈੱਬ ਐਪ ਦੁਨੀਆ ਦਾ ਪਹਿਲਾ ਵੈੱਬ ਬ੍ਰਾਊਜ਼ਰ ਸੀ। 

ਦੋ ਸਾਲ ਇਸ ਪ੍ਰਾਜੈੱਕਟ ’ਤੇ ਕੰਮ ਕਰਨ ਤੋਂ ਬਾਅਦ 1991 ’ਚ ਵੈੱਬ ਲਈ ਐਕਸਟਰਨਲ ਸਰਵਰ ’ਤੇ ਕੰਮ ਕਰਨ ਲੱਗ ਗਏ ਸਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ WWW ਵਿਸ਼ਵ ਭਰ ’ਚ ਕ੍ਰਾਂਤੀ ਲੈ ਕੇ ਆਇਆ ਹੈ। ਅੱਜ ਇੰਟਰਨੈੱਟ ਰਾਹੀਂ ਸਾਨੂੰ ਸਾਰੀ ਜਾਣਕਾਰੀ ਚੁਟਕੀ ’ਚ ਮਿਲ ਜਾਂਦੀ ਹੈ। 

ਦੱਸ ਦੇਈਏ ਕਿ ਅੱਜ ਦੇ ਸਮੇਂ ’ਚ ਇੰਟਰਨੈੱਟ ’ਚ 2 ਬਿਲੀਅਨ ਯਾਨੀ 2 ਅਰਬ ਤੋਂ ਵੀ ਜ਼ਿਆਦਾ ਵੈੱਬਸਾਈਟਾਂ ਹਨ। ਇਸ ਖੋਜ ਨੇ ਸਾਨੂੰ ਪ੍ਰਗਤੀ ਦਿੱਤੀ ਹੈ ਅਤੇ ਲੇਟੈਸਟ ਟੈਕਨਾਲੋਜੀ ਨਾਲ ਰੂਬਰੂ ਹੋਣ ਦਾ ਵੀ ਮੌਕਾ ਦਿੱਤਾ ਹੈ। ਇਹ ਹੁਣ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। 


Related News