ਸ਼ੁਰੂ ਹੋਇਆ ਦੁਨੀਆ ਦਾ ਪਹਿਲਾ ਗੇਮਿੰਗ ਹੋਟਲ

Saturday, Jan 23, 2016 - 12:08 PM (IST)

ਸ਼ੁਰੂ ਹੋਇਆ ਦੁਨੀਆ ਦਾ ਪਹਿਲਾ ਗੇਮਿੰਗ ਹੋਟਲ

ਜਲੰਧਰ: ਹੋਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੁਸਾਫਰਾਂ ਦੀ ਦੇਖਭਾਲ ਕਰਨ ਵਾਲੀ ਜਗ੍ਹਾ ਦੇ ਰੂਪ ''ਚ ਵਰਣਨ ਕੀਤਾ ਜਾਂਦਾ ਹੈ ਪਰ ਹੁਣ ਗੇਮਸ ਨੂੰ ਸਰਵ ਕਰਨ ਵਾਲਾ ਪਹਿਲਾ ਹੋਟਲ ਮਸਟਰਡੈਮ ''ਚ ਸ਼ੁਰੂ ਹੋਇਆ ਹੈ ਜੋ ਇਕ ਅਲਗ ਤਰ੍ਹਾਂ ਦਾ ਅਨੁਭਵ ਦਿੰਦਾ ਹੈ।

ਇਸ ਹੋਟਲ ਨੂੰ The Arcade Hotel ਦਾ ਨਾਂ ਦਿੱਤਾ ਗਿਆ ਜੋ De Pijpe area ਨਾਮ ਦੇ ਸ਼ਹਿਰ ''ਚ ਸਥਾਪਿਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਹੋਟਲ ''ਚ 36 ਕਮਰੇ ਹੈ ਜੋ ਗੇਮਿੰਗ ਕੰਸੋਲਸ ਅਟੈਚ ਕੀਤੇ ਗਏ ਹਨ ਜੋ ਯਾਤਰੀ ਇੱਕ ਦੂੱਜੇ ਨਾਲ ਮਲਟੀਪਲੇਅਰ ਗੇਮਸ ਖੇਡ ਸਕਦੇ ਹਨ। ਇਸ ''ਚ ਪੜਨ ਲਈ ਕਾਮਿਕਸ ਬੁੱਕ ਲਾਇਬ੍ਰੇਰੀ ਨੂੰ ਵੀ ਸ਼ਾਮਿਲ ਕੀਤਾ ਹੈ।

ਇਸ ਹੋਟਲ ਦੇ ਮਾਲਿਕ Daniel Salmanovich ਦਾ ਕਹਿਣਾ ਹੈ ਕਿ ਇਸ ਨੂੰ 24/7 ਚਲਾਇਆ ਜਾਵੇਗਾ, ਜਿਸ ਨੂੰ ਗੇਮਿੰਗ ਦੇ ਸ਼ੌਕਿਨ ਕਾਫੀ ਪੰਸਦ ਕਰਣਗੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਨੂੰ ਨਵੀਂ ਸੋਚ ਨੂੰ ਲੈ ਕੇ ਤਿਆਰ ਕੀਤਾ ਗਿਆ ਤਾਂ ਕਿ ਮੁਸਾਫਰਾਂ ਨੂੰ ਲਗੇ ਕਿ ਉਹ ਆਪਣੇ ਦੋਸਤ ਦੇ ਘਰ ਹੀ ਆਏ ਹੋਏ ਹਨ।


Related News