18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

Saturday, Nov 27, 2021 - 04:26 PM (IST)

18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ZTE Axon 30 Ultra ਦੇ Aerospace Edition ਨੂੰ ਲਾਂਚ ਕਰ ਦਿੱਤਾ ਹੈ। ਇਹ ਦੁਨੀਆ ਦਾ ਪਹਿਲਾ ਡਿਵਾਈਸ ਹੈ ਜਿਸ ਵਿਚ 18 ਜੀ.ਬੀ. ਰੈਮ ਅਤੇ 1 ਟੀ.ਬੀ. ਸਟੋਰੇਜ ਦਿੱਤੀ ਗਈ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਸਮਾਰਟਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਸਮਾਰਟਫੋਨ ’ਚ ਵਰਚੁਅਲ ਰੈਮ ਦਾ ਵੀ ਸਪੋਰਟ ਮਿਲੇਗਾ। 

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

ZTE Axon 30 Ultra Aerospace ਦੇ ਫੀਚਰਜ਼
ਫੋਨ ’ਚ 6.67 ਇੰਚ ਦੀ ਐੱਚ.ਡੀ. ਪਲੱਸ ਕਵਰਡ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜੋ HDR 10+ ਸਪੋਰਟ ਕਰਦੀ ਹੈ। ਇਸ ਦਾ ਰਿਫ੍ਰੈਸ਼ ਰੇਟ 144Hz ਹੈ। ਇਸ ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 888 ਪ੍ਰੋਸੈਸਰ, 18 ਜੀ.ਬੀ. ਰੈਮ ਅਤੇ 1 ਟੀ.ਬੀ. ਸਟੋਰੇਜ ਦਿੱਤੀ ਗਈ ਹੈ।ਇਹ ਡਿਵਾਈਸ ਲੇਟੈਸਟ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਕੈਮਰਾ
ZTE Axon 30 Ultra Aerospace ਐਡੀਸ਼ਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ ਤਿੰਨ ਲੈੱਨਜ਼ 64 ਮੈਗਾਪਿਕਸਲ ਹੈ। ਜਦਕਿ ਇਸ ਵਿਚ ਇਕ 8 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਇਹ ਵੀ ਪੜ੍ਹੋ– ਸਾਵਧਾਨ! ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਬੈਨ ਹੋ ਸਕਦੈ ਅਕਾਊਂਟ

ਕੰਪਨੀ ਨੇ ਫੋਨ ’ਚ 4600mAh  ਦੀ ਬੈਟਰੀ ਦਿੱਤੀ ਹੈ ਜੋ 65 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਡਿਵਾਈਸ ’ਚ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਮਿਲਣਗੇ। 

ZTE Axon 30 Ultra Aerospace ਐਡੀਸ਼ਨ ਦੀ ਕੀਮਤ
ਕੰਪਨੀ ਨੇ ZTE Axon 30 Ultra Aerospace ਐਡੀਸ਼ਨ ਦੀ ਕੀਮਤ 6,998 ਚੀਨੀ ਯੁਆਨ (ਕਰੀਬ 81,998 ਰੁਪਏ) ਰੱਖੀ ਹੈ ਪਰ ਇਹ ਡਿਵਾਈਸ ਵਿਕਰੀ  ਲਈ ਉਪਲੱਬਧ ਨਹੀਂ ਹੈ। ਦੱਸ ਦੇਈਏ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਇਸ ਡਿਵਾਈਸ ਦੇ Vanilla ਐਡੀਸ਼ਨ ਨੂੰ ਲਾਂਚ ਕੀਤਾ ਸੀ, ਜਿਸ ਦੀ ਕੀਮਤ 4,698 ਚੀਨੀ ਯੁਆਨ (ਕਰੀਬ 55,053 ਰੁਪਏ) ਰੱਖੀ ਗਈ ਸੀ। ਇਸ ਕੀਮਤ  ’ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਮਿਲੇਗਾ।

ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps


author

Rakesh

Content Editor

Related News