ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਔਰਤਾਂ ਦੀ ਧੌਣ ''ਚ ਆ ਰਿਹੈ ਅਕੜਾਅ

09/10/2019 10:34:04 AM

ਗੈਜੇਟ ਡੈਸਕ– ਸਮਾਰਟਫੋਨ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਸਵੇਰ ਤੋਂ ਸ਼ਾਮ ਤਕ ਅਸੀਂ ਸਮਾਰਟਫੋਨ ਨਾਲ ਚਿੰਬੜੇ ਰਹਿੰਦੇ ਹਾਂ। ਖੋਜ ਵਿਚ ਪਤਾ ਲੱਗਾ ਹੈ ਕਿ ਸਮਾਰਟਫੋਨ ਤੁਹਾਡੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਕਈ ਮੈਡੀਕਲ ਰਿਪੋਰਟਾਂ ਵਿਚ ਪੁਸ਼ਟੀ ਹੋਈ ਹੈ ਕਿ ਸਮਾਰਟਫੋਨ ਕਾਰਣ ਅਸੀਂ ਕਈ ਬੀਮਾਰੀਆਂ ਦੇ ਸ਼ਿਕਾਰ ਬਣ ਰਹੇ ਹਾਂ ਪਰ ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਮਾਰਟਫੋਨ ਦੀ ਵਰਤੋਂ ਨਾਲ ਔਰਤਾਂ ਦੀ ਧੌਣ 'ਚ ਅਕੜਾਅ ਆ ਰਿਹਾ ਹੈ। ਰਿਪੋਰਟ ਅਨੁਸਾਰ ਔਰਤਾਂ ਸਮਾਰਟਫੋਨ ਦੀ ਵਰਤੋਂ ਕਰਨ ਵੇਲੇ  ਆਪਣਾ ਚਿਹਰਾ ਬਹੁਤ ਜ਼ਿਆਦਾ ਝੁਕਾ ਦਿੰਦੀਆਂ ਹਨ। ਇਸੇ ਕਾਰਣ ਉਨ੍ਹਾਂ ਦੀ ਧੌਣ ਵਿਚ ਜ਼ਿਆਦਾ ਦਰਦ ਹੁੰਦਾ ਹੈ।

PunjabKesari

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਮਾਰਟਫੋਨ ਜਾਂ ਟੈਬਲੇਟ ਦੀ ਵਰਤੋਂ ਕਰਨ ਵੇਲੇ ਆਦਮੀ ਆਪਣੀ ਧੌਣ ਉੱਥੋਂ ਝੁਕਾਉਂਦੇ ਹਨ, ਜਿਥੋਂ ਸਿਰ ਰੀੜ੍ਹ ਦੀ ਹੱਡੀ ਨਾਲ ਮਿਲਦਾ ਹੈ, ਜਦਕਿ ਔਰਤਾਂ ਹੇਠਾਂ ਦੇਖਣ ਲਈ ਆਪਣੀ ਧੌਣ ਕਾਫੀ ਜ਼ਿਆਦਾ ਝੁਕਾ ਦਿੰਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਦਰਦ ਹੋਣ ਲੱਗਦਾ ਹੈ। ਖੋਜ ਦੀ ਸੀਨੀਅਰ ਆਥਰ ਡਾਕਟਰ ਕਲੇਅਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਮਾਰਟਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨ। 


Related News