ਬਿਨ੍ਹਾਂ ਟੱਚ ਬਾਰ ਵਾਲੇ ਮੈਕਬੁੱਕ 2016 ਦੀ ਭਾਰਤ ''ਚ ਵਿਕਰੀ ਲਈ ਉਪਲੱਬਧ
Friday, Nov 18, 2016 - 04:36 PM (IST)
ਜਲੰਧਰ- ਵਿਸ਼ਵ ਦੀ ਮਸ਼ਹੂਰ ਸਮਾਰਟਫੋਨ ਕੰਪਨੀ ਐਪਲ ਨੇ ਜ਼ਿਆਦਾ ਬਿਹਤਰ ਸੁਧਾਰ ਦੇ ਨਾਲ ਪਿਛਲੇ ਮਹੀਨੇ ਨਵੇਂ ਮੈਕਬੁੱਕ ਪ੍ਰੋ ਨੂੰ ਲਾਂਚ ਕੀਤਾ ਗਿਆ ਸੀ, ਹਾਲਾਂਕਿ, ਲਾਂਚ ਦੇ ਸਮੇਂ ਭਾਰਤੀ ਬਾਜ਼ਾਰ ''ਚ ਇਸ ਦੀ ਉਪਲੱਬਧਤਾ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਰ ਅਜੇ ਤੱਕ ਐਪਲ ਦੀ ਭਾਰਤੀ ਵੈੱਬਸਾਈਟ ''ਤੇ ਇਹ ਪ੍ਰੋਡਕਟ ਕਮਿੰਗ ਸੂਨ ਦੇ ਟੈਗ ਦੇ ਨਾਲ ਲਿਸਟ ਹਨ। ਪਰ ਮਿਲੀ ਜਾਣਕਾਰੀ ਮੁਤਾਬਕ ਦੇਸ਼ ਭਰ ''ਚ ਐਪਲ ਰੀਸੇਲਰ ਦੇ ਕੋਲ 13 ਇੰਚ ਵਾਲੇ ਮੈਕਬੁੱਕ ਪ੍ਰੋ ਦਾ ਸਟਾਕ ਉਪਲੱਬਧ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਕੁੱਝ ਐਪਲ ਰੀਸੇਲਰਸ ਨੇ ਸਟਾਕ ਉਪਲੱਬਧ ਹੋਣ ਦੀ ਪੁੱਸ਼ਟੀ ਕੀਤੀ। 2016 ਮੈਕਬੁੱਕ ਪ੍ਰੋ ਨੂੰ ਅਜੇ ਤੱਕ ਕਿਸੇ ਈ-ਕਾਮਰਸ ਵੈੱਬਸਾਈਟ ''ਤੇ ਲਿਸਟ ਨਹੀਂ ਕੀਤਾ ਗਿਆ ਹੈ। ਇਸ ਲਈ ਲਗਦਾ ਹੈ ਕਿ ਹੁਣੇ ਸਟਾਕ ਪੁੱਜਣਾ ਸ਼ੁਰੂ ਹੀ ਹੋਇਆ ਹੈ। 13 ਇੰਚ ਵਾਲੇ ਮੈਕਬੁੱਕ ਪ੍ਰੋ ਦੇ ਬਿਨ੍ਹਾਂ ਟੱਚ ਬਾਰ ਵਾਲੇ ਵੇਰਿਅੰਟ ਦੀ ਕੀਮਤ 1, 29,900 ਰੁਪਏ ਹੈ।
ਨਵਾਂ ਮੈਕਬੁੱਕ ਪ੍ਰੋ ਆਪਣੇ ਪਿਛਲੇ ਵੇਰਿਅੰਟ ਤੋਂ ਕਾਫ਼ੀ ਹੱਲਕਾ ਅਤੇ ਪਤਲਾ ਹੈ ਅਤੇ ਇਸ ''ਚ ਤੇਜ਼ ਸਪੀਡ ਵਾਲਾ ਇੰਟੈੱਲ ਸਕਾਈਲੇਕ ਸੀ. ਪੀ. ਯੂ ਦਿੱਤਾ ਗਿਆ ਹੈ। ਫੰਕਸ਼ਨ ਬਟਨ ਦੇ ਨਾਲ ਆਉਣ ਵਾਲੇ 13 ਇੰਚ ਮੈਕਬੁੱਕ ਪ੍ਰੋ ''ਚ ਟੱਚ ਆਈ. ਡੀ ਸੈਂਸਰ ਜਾਂ ਓਲੇਡ ਪੈਨਲ ਨਹੀਂ ਹੈ। ਬੇਸ ਮਾਡਲ ''ਚ 2.0 ਗੀਗਾਹਰਟਜ ਇੰਟੈੱਲ ਦਾ ਛੇਵੀਂ ਜੈਨਰੇਸ਼ਨ ਸਕਾਈਲੇਕ ਕੋਰ ਆਈ5 ਡਿਊਲ-ਕੋਰ ਪ੍ਰੋਸੈਸਰ ਹੈ। 8 ਜੀ. ਬੀ ਐਲ. ਪੀ. ਡੀ. ਡੀ. ਆਰ3 ਰੈਮ ਅਤੇ 256 ਜੀ. ਬੀ ਸਟੋਰੇਜ ਹੈ। 13 ਇੰਚ ਮਾਡਲ ''ਚ ਇਕ ਇੰਟੀਗ੍ਰੇਟਡ ਇੰਟੈੱਲ ਆਈਰਸ ਗਰਾਫਿਕਸ 540 ਹੈ। ਇਸ ਲੈਪਟਾਪ ''ਚ ਵਾਈ-ਫਾਈ 802.11 ਐੱਸੀ ਅਤੇ ਬਲੂਟੁੱਥ 4.2 ਸਪੋਰਟ ਮਿਲਦਾ ਹੈ। ਇਸ ''ਚ 13.3 ਇੰਚ ਰੇਟਿਨਾ ( 2560x1600 ਪਿਕਸਲ) ਐੱਲ. ਈ. ਡੀ ਬੈਕਲੀਟ ਡਿਸਪਲੇ ਹੈ ਜੋ ਆਈ.ਪੀ. ਐੱਸ ਟੈਕਨਾਲੋਜੀ ਨਾਲ ਲੈਸ ਹੈ। ਸਕ੍ਰੀਨ ਦੀ ਡੈਨਸਿਟੀ 227 ਪੀ. ਪੀ. ਆਈ ਹੈ।ਕੁਨੈਕਟੀਵਿਟੀ ਲਈ ਇਸ ''ਚ 3.5 ਐੱਮ. ਐੱਮ ਆਡੀਓ ਜੈੱਕ ਅਤੇ ਥੰਡਰਬੋਲਟ 3 (ਯੂ. ਐੱਸ. ਬੀ ਟਾਈਪ-ਸੀ) ਪੋਰਟ ਹੈ।
