ਜ਼ਿਆਦਾ ਪਾਵਰ ਅਤੇ ਦੋ ਦਰਵਾਜ਼ਿਆਂ ਦੇ ਨਾਲ ਜਲਦੀ ਲਾਂਚ ਹੋਵੇਗੀ ਨਵੀਂ ਮਾਰੂਤੀ ਸਵਿੱਫਟ
Sunday, Nov 13, 2016 - 05:14 PM (IST)
ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਲਦੀ ਹੀ ਲੋਕਪ੍ਰਿਅ ਕਾਰ ਮਾਰੂਤੀ ਸਵਿੱਫਟ ਦਾ ਨਵਾਂ ਸਪੋਰਟਸ ਮਾਡਲ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕਾਰ ਦੋ ਦਰਵਾਜ਼ਿਆਂ ਦੇ ਨਾਲ ਲਾਂਚ ਹੋਵੇਗੀ ਮਤਲਬ ਕਿ ਇਹ ਇਕ ਫੈਮਿਲੀ ਕਾਰ ਨਹੀਂ ਹੋਵੇਗੀ।
ਪਹਿਲਾਂ ਨਾਲੋਂ ਜ਼ਿਆਦਾ ਪਾਵਰਪੁੱਲ ਇੰਜਣ-
ਇਸ ਕਾਰ ਦੇ ਸਪੋਰਟਸ ਮਾਡਲ ''ਚ 1586ਸੀਸੀ ਦਾ 4 ਸਿਲੰਡਰ ਵੀ.ਵੀ.ਟੀ. ਪੈਟਰੋਲ ਇੰਜਣ ਲੱਗਾ ਹੈ ਜਿਸ ਨੂੰ 1.6 ਲੀਟਰ ਇੰਜਣ ਵੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਹ ਇੰਜਣ 134ਬੀ.ਐੱਚ.ਪੀ. ਦੀ ਪਾਵਰ ਅਤੇ 160ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇਸ ਦੇ ਨਾਲ ਹੀ ਕਾਰ ''ਚ 6 ਸਪੀਡ ਮੈਨੁਅਲ ਟ੍ਰਾਂਸਮਿਸਨ ਦਿੱਤਾ ਜਾਵੇਗਾ।
ਸੇਫਟੀ ਫੀਚਰਸ-
ਬਿਹਤਰੀਨ ਸੁਰੱਖਿਆ ਫੀਚਰਸ ਨਾਲ ਲੈਸ ਦੋ ਦਰਵਾਜ਼ਿਆਂ ਵਾਲੀ ਮਾਰੂਤੀ ਸਵਿੱਫਟ ਸਪੋਰਟਸ ''ਚ ਏਅਰਬੈਕਸ ਦਿੱਤੇ ਗਏ ਹਨ ਜੋ ਇਲੈਕਟ੍ਰੋਨਿਕ ਸਟੇਬੀਲਿਟੀ ਪ੍ਰੋਗਰਾਮ (ਈ.ਐੱਸ.ਪੀ.) ਨਾਲ ਲੈਸ ਹੈ। ਕਾਰ ਨੂੰ ਹੋਰ ਵੀ ਸੁਰੱਖਿਅਤ ਬਣਾਉਣ ਲਈ ਇਸ ਵਿਚ ਐਂਟੀ ਲਾਕ ਬਰੇਕਿੰਗ ਸਿਸਟਮ (ਏ.ਬੀ.ਐੱਸ.) ਮੌਜੂਦ ਹੈ। ਉਮੀਦ ਕੀਤੀ ਗਈ ਹੈ ਕਿ ਆਧੁਨਿਕ ਫੀਚਰਸ ਨਾਲ ਲੈਸ ਸਵਿੱਫਟ ਦੇ ਇਸ ਮਾਡਲ ਦੀ ਕੀਮਤ ਕਰੀਬ 8 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।
