ਪਹਿਲਾਂ ਵਾਇਰਲੈੱਸ ਚਾਰਜਿੰਗ ਫੋਨ Samsung Galaxy S8 ਲਾਂਚ
Thursday, Mar 30, 2017 - 11:51 AM (IST)

ਜਲੰਧਰ- ਲੰਬੇ ਸਮੇਂ ਤੋਂ ਸੈਮਸੰਗ ਗਲੈਕਸੀ ਐੱਸ 8 ਦਾ ਕੀਤਾ ਜਾਂ ਇੰਤਜ਼ਾਰ ਨੂੰ ਖਤਮ ਹੋ ਗਿਆ। ਨਿਊਯਾਰਕ ''ਚ ਸੈਮਸੰਗ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ ''ਚ ਗਲੈਕਸੀ ਐੱਸ 8 ਅਤੇ ਐੱਸ 8 ਪਲੱਸ ਨੂੰ ਲਾਂਚ ਕੀਤਾ। ਇਸ ਫੋਨ ਨਾਲ ਸੈਮਸੰਗ ਨੇ ਆਪਣਾ ਹੋਮ ਬਟਨ ਹਟਾ ਲਿਆ ਹੈ। ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ 8 ਪਲੱਸ ''ਚ 5.8 ਇੰਚ ਅਤੇ 6.2 ਇੰਚ ਦੇ ਸੁਪਰ ਐਂਮਲੇਡ ਪ੍ਰੇਸ਼ਰ ਸੈਂਸਟਿਵ ਡਿਸਪਲੇ ਹੋਣਗੇ। ਫੋਨ ਦੀ ਸਭ ਤੋਂ ਖਾਸ ਗੱਲ ਵਾਇਰਲੈੱਸ ਚਾਰਜਿੰਗ ਹੈ। ਸੈਮਸੰਗ ਨੇ ਪਹਿਲੀ ਵਾਰ ਆਪਣੇ ਕਿਸੇ ਫੋਨ ''ਚ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਦਿੱਤੀ ਹੈ।
ਦੋਵੇਂ ਫੋਨ ''ਚ ਬੈਕ 12MP ਡਿਊਲ ਕੈਮਰਾ ਲੱਗਾ ਹੈ ਅਤੇ ਫਰੰਟ ''ਚ 8MP ਕੈਮਰਾ ਦਿੱਤਾ ਗਿਆ ਹੈ। ਦੋਵੇਂ ਹੈਂਡਸੈੱਟ ''ਚ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਲਾਇਆ ਗਿਆ ਹੈ। ਗਲੈਕਸੀ S8 ਅਤੇ ਗਲੈਕਸੀ S8 ਪਲੱਸ ''ਚ ਆਕਟਾ-ਕੋਰ 10nm ਪ੍ਰੋਸੈਸਰ ਹੈ, ਜਿਸ ''ਚ ਚਾਰ ਕੋਰ 2.3 GHz ''ਤੇ ਅਤੇ ਚਾਰ ਕੋਰ 1.7 GHz ''ਤੇ ਕਲਾਕ ਕੀਤੇ ਗਏ ਹਨ। ਫੋਨ ''ਚ 3000mA8 ਦੀ ਬੈਟਰੀ ਲੱਗੀ ਹੈ।
ਦੋਵੇਂ ਹੀ ਹੈਂਡਸੈੱਟ ''ਚ 4 ਜੀ. ਬੀ. ਰੈਮ ਲਾਈ ਗਈ ਹੈ। ਇੰਟਰਨਲ ਮੈਮਰੀ 64 ਜੀ. ਬੀ. ਹੈ ਅਤੇ 256 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਲਾਇਆ ਜਾ ਸਕਦਾ ਹੈ। ਦੋਵੇਂ ਹੈਂਡਸੈੱਟਸ ਐਂਡਰਾਇਡ 7.0 ਨਾਗਟ ''ਤੇ ਰਨ ਕਰਦੇ ਹਨ। ਦੋਵੇਂ ਹੀ ਹੈਂਡਸੈੱਟਸ ਐਂਡਰਾਇਡ 7.0 ਨਾਗਟ ''ਤੇ ਰਨ ਕਰਦੇ ਹਨ। ਦੋਵੇਂ ਹੀ ਹੈਂਡਸੈੱਟਸ ਦੀ ਵਿਕਰੀ 21 ਅਪ੍ਰੈਲ ਰਾਤ ਤੋਂ ਸ਼ੁਰੂ ਹੋਵੇਗੀ। ਇਨ੍ਹਾਂ 5 ਰੰਗਾਂ ਬਲੈਕ, ਆਰਚਿਡ ਗ੍ਰੇ, ਆਰਕਟਿਕ ਸਿਲਵਰ, ਮੈਪਲ ਗੋਲਡ ਅਤੇ ਕੋਰਲ ਬਲੂ ਕਲਰਸ ''ਚ ਉਤਾਰਿਆ ਗਿਆ ਹੈ।
ਗਲੈਕਸੀ ਨੋਟ 7 ਦੀ ਤਰ੍ਹਾਂ ਇੰਨ੍ਹਾਂ ਦੋਵੇਂ ਫੋਨ ''ਚ ਵੀ ਇਸ ''ਚ ਆਈਰਿਸ ਰੇਕਗਿਨਸ਼ਨ ਫੀਚਰ ਦਿੱਤਾ ਗਿਆ ਹੈ ਪਰ ਕੰਪਨੀ ਨੇ ਗਲੈਕਸੀ ਨੋਟ 7 ''ਚ ਦੀ ਬੈਟਰੀ ''ਚ ਅੱਗ ਲੱਗਣ ਦੀ ਘਟਨਾਵਾਂ ਦੀ ਵਜ੍ਹਾਂ ਤੋਂ ਇਸ ਨੂੰ ਬੰਦ ਕਰ ਦਿੱਤਾ ਸੀ। ਆਈਰਿਸ ਰੇਕਗਿਨਸ਼ਨ ਬਾਇਓਮੀਟ੍ਰਿਕ ਰੇਕਗਿਨਸ਼ਨ ਸਿਸਟਮ ਹੈ, ਜੋ ਫੋਨ ਨੂੰ ਅਨਲਾਕ ਕਰਨ ਲਈ ਆਈਰਿਸ ਨੂੰ ਸਕੈਨ ਕਰਦਾ ਹੈ। ਗਲੈਕਸੀ ਐੱਸ 8 ਦੇ ਵਾਲਿਊਮ ਰਾਕਰ ਬਟਨ ਦੇ ਉੱਪਰ ਇਕ ਖਾਸ ਬਟਨ ਹੋਵੇਗਾ। ਇਸ ਨਾਲ ਆਰਟੀਫਿਸ਼ਿਅਲ ਇੰਟੈਲੀਜੈਨਸ ਬੇਸਡ ਐਸੀਸਟੇਂਟ ਐਕਟੀਵੇਟ ਕੀਤਾ ਜਾ ਸਕਦਾ ਹੈ। ਬਿਕਸਬੀ ਦੀ ਮਦਦ ਨਾਲ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨਾਲ ਸਾਰੇ ਇਹ ਕੰਮ ਬੋਲ ਕੇ ਕਰਵਾਏ ਜਾ ਸਕਦੇ ਹਨ, ਜਿੰਨ੍ਹਾਂ ਟੱਚ ਦੇ ਰਾਹੀ ਕੀਤਾ ਜਾ ਸਕਦਾ ਹੈ। ਇਹ ਐਪਲ ਦੇ ਸੀਰੀ, ਗੂਗਲ ਅਸਿਸਟੈਂਟ, ਐਮਾਜ਼ਾਨ ਦੇ ਅਲੇਕਸਾ ਵਰਗਾ ਹੀ ਹੈ।