Windows 7 ਯੂਜ਼ਰਜ਼ ਲਈ ਬੁਰੀ ਖਬਰ, ਮਾਈਕ੍ਰੋਸਾਫਟ ਬੰਦ ਕਰੇਗੀ ਸਪੋਰਟ

01/15/2019 5:46:11 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਜਨਵਰੀ, 2015 ’ਚ ਹੀ ਕੰਪਿਊਟਰ ਆਪਰੇਟਿੰਗ ਸਿਸਟਮ ਵਿੰਡੋਜ਼ 7 ਦਾ ਮੇਨਸਟ੍ਰੀਮ ਸਪੋਰਟ ਬੰਦ ਕਰਨ ਦੇ ਨਾਲ ਪੁਰਾਣੇ ਹੋ ਚੁੱਕੇ ਇਸ ਆਪਰੇਟਿੰਗ ਸਿਸਟਮ ’ਚ ਨਵੇਂ ਫੀਚਰਜ਼ ਐਡ ਕਰਨਾ ਵੀ ਛੱਡ ਦਿੱਤਾ ਸੀ। ਹਾਲਾਂਕਿ ਕੰਪਨੀ ਨੇ ਇਸ ਸਿਸਟਮ ਨੂੰ ਐਕਸਟੈਂਡਿੰਡ ਸਪੋਰਟ ਜਾਰੀ ਰੱਖੀ ਸੀ। ਜਾਣਕਾਰੀ ਮੁਤਾਬਕ, ਮਾਈਕ੍ਰੋਸਾਫਟ ਅੱਜ ਤੋਂ ਠੀ ਇਕ ਸਾਲ ਬਾਅਦ ਇਹ ਸਪੋਰਟ ਵੀ ਬੰਦ ਕਰ ਦੇਵੇਗੀ। ਹਾਲਾਂਕਿ ਵਿੰਡੋਜ਼ 7 ਨੂੰ ਮਿਲ ਰਹੇ ਐਕਸਟੈਂਡਿਡ ਸਪੋਰਟ ਦੇ ਖਤਮ ਹੋਣ ਨਾਲ ਕੰਪਿਊਟਰ ਕੰਮ ਕਰਨਾ ਬੰਦ ਨਹੀਂ ਕਰਨਗੇ ਪਰ ਮੰਥਲੀ ਅਪਡੇਟ ਨਹੀਂ ਮਿਲੇਗਾ ਅਤੇ ਕੰਪਿਊਟਰ ’ਚ ਕੋਈ ਸਮੱਸਿਆ ਹੋਣ ’ਤੇ ਸਪੋਰਟ ਨਹੀਂ ਮਿਲ ਸਕੇਗਾ।

PunjabKesari

14 ਜਨਵਰੀ, 2020 ਨੂੰ ਬੰਦ ਹੋਵੇਗੀ ਸਪੋਰਟ
ਸਪੋਰਟ ਡਾਕਿਊਮੈਂਟ ਮੁਤਾਬਕ, ਅੱਜ ਤੋਂ ਠੀਕ ਇਕ ਸਾਲ ਬਾਅਦ 14 ਜਨਵਰੀ, 2020 ਨੂੰ Windows 7 ਨੂੰ ਮਿਲ ਰਿਹਾ ਸਪੋਰਟ ਖਤਮ ਹੋਵੇਗਾ। Windows 7  ਦਾ ਸਪੋਰਟ ਬੰਦ ਹੋਣ ਨਾਲ Windows 10 ਦੇ ਅਪਗ੍ਰੇਡ ਨੰਬਰਾਂ ’ਚ ਸੁਧਾਰ ਹੋਵੇਗਾ। ਇਹ ਵੀ ਸੰਭਾਵਨਾ ਹੈ ਕਿ Windows 7 ਦੇ ਅੰਤ ਨਾਲ ਨਵੇਂ ਪੀਸੀ ਦੀ ਵਿਕਰੀ ਵਧੇਗੀ। 

PunjabKesari

Windows 10 
Windows 10 ਨੂੰ 2015 ’ਚ ਲਾਂਚ ਕੀਤਾ ਗਿਆ ਸੀ ਪਰ ਇਸ ਨੂੰ ਹਰ ਕਿਸੇ ਨੇ ਨਹੀਂ ਅਪਣਾਇਆ ਕਿਉਂਕਿ Windows 7 ਲਈ ਸਪੋਰਟ ਉਪਲੱਬਧ ਸੀ। ਹੁਣ Windows 10 ਬਹੁਤ ਹੀ ਅਲੱਗ ਪੋਜਿਸ਼ਨ ’ਚ ਹੈ। ਇਸ ਵਿਚ ਕਈ ਪ੍ਰਾਈਵੇਸੀ ਸੁਧਾਰ ਹੋਏ ਹਨ ਜਿਸ ਕਾਰਨ Windows 7 ਦੇ ਯੂਜ਼ਰ ਜਲਦੀ ਹੀ ਇਸ ਨੂੰ ਅਪਣਾਉਣਗੇ। Windows 10 ਹੁਣ 700 ਮਿਲੀਅਨ ਤੋਂ ਜ਼ਿਆਦਾ ਡਿਵਾਈਸਿਜ਼ ’ਤੇ ਐਕਟਿਵ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ’ਚ ਵੈੱਬ ਐਨਾਲਿਟਿਕਸ ਫਰਮ ਸਟੇਟਕਾਊਂਟਰ ਅਤੇ ਨੈੱਟਮੈਮਾਰਕੀਟਸ ਨੇ Windows 10 ਨੂੰ ਸਭ ਤੋਂ ਪ੍ਰਸਿੱਧ ਆਪਰੇਟਿੰਗ ਸਿਸਟਮ ਐਲਾਨ ਕੀਤਾ ਹੈ। 


Related News