ਕੱਲ ਹੋਵੇਗੀ Xiaomi Redmi 4 ਦੀ ਪਹਿਲੀ ਸੇਲ, ਮਿਲਣਗੇ ਕਈ ਲਾਂਚ ਆਫਰ

Monday, May 22, 2017 - 02:04 PM (IST)

ਕੱਲ ਹੋਵੇਗੀ Xiaomi Redmi 4 ਦੀ ਪਹਿਲੀ ਸੇਲ, ਮਿਲਣਗੇ ਕਈ ਲਾਂਚ ਆਫਰ

ਜਲੰਧਰ-ਚੀਨ ਦੀ ਕੰਪਨੀ ਸਿਓਮੀ ਨੇ ਪਿਛਲੇ ਹਫਤੇ ਭਾਰਤ ''ਚ ਆਪਣੇ ਸ਼ਿਓਮੀ ਰੈੱਡਮੀ 4 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਸ਼ਿਓਮੀ ਰੈੱਡਮੀ 4 ਦੀ ਕੀਮਤ 6,999 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਸ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਵੇਚਿਆ ਜਾਵੇਗਾ। ਐਮਾਜ਼ਾਨ ਇੰਡੀਆ ''ਤੇ  ਰੈੱਡਮੀ 4 ਦੀ ਪਹਿਲੀ ਫਲੈਸ਼ ਸੇਲ 23 ਮਈ ਨੂੰ ਆਯੋਜਿਤ ਹੋਵੇਗੀ। ਪਹਿਲੀ ਫਲੈਸ਼ ''ਚ ਇਸ ਹੈਂਡਸੈਟ ਦੇ ਨਾਲ ਕਈ ਲਾਂਚ ਆਫਰ ਵੀ ਉਪਲੱਬਧ ਹੋਣਗੇ। ਭਾਰਤ ''ਚ ਲਾਂਚ ਕੀਤੇ ਗਏ ਸ਼ਿਓਮੀ ਰੈੱਡਮੀ 4 ਦੇ ਸਪੈਸੀਫਿਕੇਸ਼ਨ ''ਤੇ ਗੌਰ ਕਰਨ ''ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਚੀਨ ''ਚ ਸ਼ਿਓਮੀ ਰੈੱਡਮੀ 4 ਐਕਸ ਦੇ ਨਾਮ ਨਾਲ ਲਾਂਚ ਹੋਇਆ ਸੀ।

 

ਸ਼ਿਓਮੀ ਰੈੱਡਮੀ 4 ਦੇ ਲਾਂਚ ਆਫਰ

1.ਸ਼ਿਓਮੀ ਰੈੱਡਮੀ 4 ਦਾ ਅਸਲੀ (Original) ਕਵਰ 349 ਰੁਪਏ ''ਚ ਉਪਲੱਬਧ ਹੋਵੇਗਾ। ਆਮ ਤੌਰ ''ਤੇ ਇਹ ਕਵਰ 499 ਰੁਪਏ ''ਚ ਮਿਲਦਾ ਹੈ। 

2.ਸ਼ਿਓਮੀ ਦੇ ਹੈਂਡਫੋਨ ਵੀ ਉਪਲੱਬਧ ਹੋਣਗੇ। ਉਨ੍ਹਾਂ ਦੀ ਕੀਮਤ 599 ਰੁਪਏ ਤੋਂ ਸ਼ੁਰੂ ਹੁੰਦੀ ਹੈ।

3. Yes Bank ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਇਸਤੇਮਾਲ ਕਰਨ ''ਤੇ 500 ਰੁਪਏ ਦਾ ਫਲੈਟ ਕੈਸ਼ਬੈਕ ਮਿਲੇਗਾ।

4. ਗੋਆਈਬੀਬੋ ''ਤੇ ਫਲਾਇਟ ਅਤੇ ਹੋਟਲ ਬੁਕਿੰਗ ''ਤੇ 5000 ਰੁਪਏ ਤੱਕ ਦੀ ਛੂਟ

5. ਸ਼ਿਓਮੀ ਰੈੱਡਮੀ 4 ਖਰੀਦਣ ''ਤੇ ਵੋਡਾਫੋਨ 5 ਮਹੀਨਿਆਂ ਦੇ ਲਈ 45GB ਡਾਟਾ ਮੁਫਤ ਦੇਵੇਗੀ। 

6. ਸ਼ਿਓਮੀ ਰੈੱਡਮੀ 4 ''ਤੇ ਕਿੰਡਲ ਐਪ ਡਾਊਨਲੋਡ ਕਰਕੇ ਸਾਈਨ ਕਰਨ ''ਤੇ ਕਿੰਡਲ ਬੁਕਸ ਖਰੀਦਣ ਦੇ ਲਈ 200 ਰੁਪਏ ਦਾ ਪ੍ਰਮੋਸ਼ਨ ਕ੍ਰੈਡਿਟ ਮਿਲੇਗਾ।

 

ਸ਼ਿਓਮੀ ਰੈੱਡਮੀ 4 ਦੇ ਤਿੰਨ ਵੇਂਰੀਅੰਟ

ਸ਼ਿਓਮੀ ਰੈੱਡਮੀ 4 ਦੇ ਤਿੰਨ ਵੇਂਰੀਅੰਟ ਲਾਂਚ ਕੀਤੇ ਗਏ ਹੈ ਜੋ ਰੈਮ ਅਤੇ ਸਟੋਰੇਜ਼ ''ਤੇ ਅਧਾਰਿਤ ਹੈ। ਸ਼ੁਰੂਆਤੀ ਮਾਡਲ 2GB ਅਤੇ 16GB ਸਟੋਰੇਜ਼ ਦੇ ਨਾਲ ਆਵੇਗਾ ਅਤੇ ਇਸਦੀ ਕੀਮਤ 6,999 ਰੁਪਏ ਹੋਵੇਗੀ। ਬਾਕੀ ਦੇ ਦੋ ਵੇਂਰੀਅੰਟ 3GB ਰੈਮ ਅਤੇ 32GB ਸਟੋਰੇਜ਼ ਅਤੇ 4GB ਰੈਮ ਅਤੇ 64GB ਸਟੋਰੇਜ਼ ਵਾਲੇ ਹੈ। ਇਸ ਦੀ ਕੀਮਤ 8,999 ਅਤੇ 10,999 ਰੁਪਏ ਹੈ।

 

ਸ਼ਿਓਮੀ ਰੈੱਡਮੀ 4 ਦੇ ਸਪੈਸੀਫਿਕੇਸ਼ਨ ਅਤੇ ਫੀਚਰ

ਸ਼ਿਓਮੀ ਰੈੱਡਮੀ 4 ''ਚ 5 ਇੰਚ ਦੀ ਐੱਚ.ਡੀ (1280*720 ਪਿਕਸਲ) ਰੈਜ਼ੋਲੂਸ਼ਨ ਆਈ.ਪੀ.ਐੱਸ. ਡਿਸਪਲੇ ਹੈ। ਇਸ ਦੀ ਪਿਕਸਲ ਡੈਨਸਿਟੀ 296 ਪਿਕਸਲ ਪ੍ਰਤੀ ਇੰਚ ਹੈ। ਹੈਂਡਸੈਟ 1.4 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ ''ਤੇ ਚੱਲਦਾ ਹੈ। ਗ੍ਰਾਫਿਕਸ ਦੇ ਲਈ ਐਂਡ੍ਰੀਨੋ 505 ਜੀ.ਪੀ.ਯੂ. ਇੰਟੀਗ੍ਰੇਟੇਡ ਹੈ। ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਰੈਮ ਦੇ ਲਈ ਤਿੰਨ ਵਿਕਲਪ ਹੋਣਗੇ-2,3 ਅਤੇ 4 ਜੀ.ਬੀ। ਸਟੋਰੇਜ਼ ਦੀ ਸ਼ੁਰੂਆਤ 16GB ਹੋਵੇਗੀ ਅਤੇ ਬਾਕੀ ਦੋ ਵੇਂਰੀਅੰਟ 32GBਅਤੇ 64GB ਵਾਲੇ ਹੋਣਗੇ। ਤਿੰਨਾਂ  ਹੀ ਵੇਂਰੀਅੰਟ 128GB ਤੱਕ ਮਾਈਕ੍ਰੋਐੱਸਡੀ ਕਾਰਡ ਨੂੰ ਸਪੋਟ ਕਰਨਗੇ।

ਹੁਣ ਗੱਲ ਸ਼ਿਓਮੀ ਰੈੱਡਮੀ 4 ਦੇ ਕੈਮਰੇ ਸੈਟਅਪ ਦੀ ਕਰੀਏ। ਹੈਂਡਸੈਟ ''ਚ ਐੱਫ/2.0 ਅਪਚਰ ਵਾਲਾ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਹ ਫੇਜ਼ ਡਿਟੇਕਸ਼ਨ ਆਟੋ ਫੋਕਸ ਨਾਲ ਲੈਸ ਹੈ। ਯੂਜ਼ਰ ਇਸ ਕੈਮਰੇ ਨਾਲ 1080 ਪਿਕਸਲ ਰੈਜ਼ੋਲੂਸ਼ਨ ਦੇ ਵੀਡੀਉ ਰਿਕਾਰਡ ਕਰ ਸਕਣਗੇ। ਫ੍ਰੰਟ ਕੈਮਰੇ ਦੈ ਸੈਂਸਰ 5 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਚਰ ਐੱਫ/2.2 ਹੈ। ਸ਼ਿਓਮੀ ਦਾ ਇਹ ਸਮਾਰਟਫੋਨ ਐਂਡਰਾਈਡ 6.0.1 ਮਾਸ਼ਮੈਲੋ ''ਤੇ ਆਧਾਰਿਤ ਮੀ. ਯੂ.ਆਈ. 8 ''ਤੇ ਚੱਲਦਾ ਹੈ। ਸ਼ਿਓਮੀ ਦੇ ਇਸ ਫੋਨ ਦੀ ਇਕ ਖਾਸੀਅਤ 4100 mAh ਦੀ ਬੈਟਰੀ ਹੈ। ਇਸ ਦੇ ਇਲਾਵਾ ਸਕਾਉਰਟੀ ਦੇ ਲਈ ਇਕ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ।

ਸ਼ਿਓਮੀ ਰੈੱਡਮੀ 4 ਦੇ ਕੁਨੈਕਟਵਿਟੀ ਫੀਚਰ ''ਚ GPS,ਬਲੂਟੁਥ ਵੀ. 4.1, ਵਾਈ-ਫਾਈ 802.11 ਬੀ/ਜੀ/ਐੱਨ, ਮਾਈਕ੍ਰੋਯੂਐੱਸਡੀ, ਗਲੋਨਾਸ ਅਤੇ ਯੂ. ਐੱਸ. ਬੀ. 2.0 OTG ਸ਼ਾਮਿਲ ਹੈ। Ambient ਲਾਈਟ ਸੈਂਸਰ, ਪ੍ਰੋਕਿਸੀਮਿਟੀ ਸੈਂਸਰ , ਈ-ਕੰਪਾਸ, ਐਕਸਲਰੋਮੀਟਰ ਅਤੇ ਦਿਸ਼ਾਸੂਚਕ ਇਸ ਹੈਂਡਸੈਟ ਦਾ ਹਿੱਸਾ ਹੈ। ਇਸ ਹੈਂਡਸੈਟ ਦਾ ਡਾਈਮੇਂਸ਼ਨ 139.3*69.9*8.65 ਮਿਲੀਮੀਟਰ ਹੈ ਅਤੇ ਵਜ਼ਨ 150 ਗ੍ਰਾਮ ਹੈ। 


Related News