ਇਹ ਅਮਰੀਕੀ ਕੰਪਨੀ ਭਾਰਤ ’ਚ ਲਿਆਈ ਸਸਤੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ

09/18/2021 4:38:39 PM

ਗੈਜੇਟ ਡੈਸਕ– ਅਮਰੀਕੀ ਕੰਪਨੀ ਵਾਈਟ ਵੇਸਟਿੰਗਹਾਊਸ ਨੇ ਆਪਣੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਚਾਰ ਮਾਡਲਾਂ ’ਚ ਲਿਆਇਆ ਗਿਆ ਹੈ। ਭਾਰਤ ’ਚ ਲਿਆਈ ਗਈ ਵਾਸ਼ਿੰਗ ਮਸ਼ੀਨ ਦੀ ਇਸ ਨਵੀਂ ਰੇਂਜ ’ਚ 6.5 ਕਿਲੋਗ੍ਰਾਮ, 7.5 ਕਿਲੋਗ੍ਰਾਮ, 8.5 ਕਿਲੋਗ੍ਰਾਮ ਅਤੇ 10.5 ਕਿਲੋਗ੍ਰਾਮ ਵਾਲੇ ਮਾਡਲ ਨੂੰ ਸ਼ਾਮਲ ਕੀਤਾ ਗਿਆ ਹੈ। ਸਾਰੀਆਂ ਮਸ਼ੀਨਾਂ ਦੀ ਵਿਕਰੀ ਐਮਾਜ਼ਾਨ ਅਤੇ ਫਲਿਪਕਾਰਟ ਰਾਹੀਂ ਹੋ ਰਹੀ ਹੈ। ਇਸ ਤਿਉਹਾਰੀ ਸੀਜ਼ਨ ਨੂੰ ਲੈ ਕੇ ਕੰਪਨੀ ਨੇ 30,000 ਯੂਨਿਟ ਵਾਸ਼ੰਗ ਮਸ਼ੀਨਾਂ ਨੂੰ ਵੇਚਣ ਦਾ ਟੀਚਾ ਰੱਖਿਆ ਹੈ। 

ਕੀਮਤ
- 6.5 ਕਿਲੋਗ੍ਰਾਮ ਮਾਡਲ ਦੀ ਕੀਮਤ 12,499 ਰੁਪਏ
- 7.5 ਕਿਲੋਗ੍ਰਾਮ ਮਾਡਲ ਦੀ ਕੀਮਤ 14,499 ਰੁਪਏ
- 8.5 ਕਿਲੋਗ੍ਰਾਮ ਮਾਡਲ ਦੀ ਕੀਮਤ 23,499 ਰੁਪਏ
- 10.5 ਕਿਲੋਗ੍ਰਾਮ ਮਾਡਲ ਦੀ ਕੀਮਤ 28,499 ਰੁਪਏ

ਵਾਸ਼ਿੰਗ ਮਸ਼ੀਨ ਦੇ ਫੀਚਰਜ਼
- ਇਹ ਵਾਸ਼ਿੰਗ ਮਸ਼ੀਨਾਂ ਲੋਡ ਦੇ ਨਾਲ ਆਉਂਦੀਆਂ ਹਨ ਅਤੇ ਇਨ੍ਹਾਂ ’ਚ 40 ਲੀਟਰ ਦਾ ਡਰੱਮ ਦਿੱਤਾ ਗਿਆ ਹੈ। 
- ਇਨ੍ਹਾਂ ’ਚ ਇੰਟੈਲੀਜੈਂਟ ਵਾਸ਼ਿੰਗ ਸਿਸਟਮ, ਆਟੋ ਬੈਲੇਂਸ, ਫੋਮ ਸੈਂਸਿੰਗ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। 
- ਪ੍ਰਤੀ ਸਾਈਕਲ ਇਹ ਮਸ਼ੀਨ 48 ਲੀਟਰ ਪਾਣੀ ਦੀ ਖਪਤ ਕਰਦੀ ਹੈ।
- ਇਨ੍ਹਾਂ ’ਚ ਇਕ ਡਿਸਪਲੇਅ ਪੈਨਲ ਦਿੱਤਾ ਗਿਆ ਹੈ ਜੋ ਟਾਈਮ ਇੰਡੀਕੇਟਰ, ਸਟਾਰਟ/ਪੌਜ਼, ਡੋਰ ਲਾਕ ਇੰਡੀਕੇਸ਼ਨ ਅਤੇ ਏਰਰ ਮੈਸੇਜ ਆਦਿ ਸ਼ੋਅ ਕਰਦਾ ਹੈ।


Rakesh

Content Editor

Related News