ਐਪਲ ਆਈਪੈਡ ''ਤੇ ਜਲਦੀ ਆਏਗਾ ਵਟਸਐਪ : ਰਿਪੋਰਟ

11/13/2017 11:28:19 AM

ਜਲੰਧਰ- ਵਟਸਐਪ ਇਕ ਮਸ਼ਹੂਰ ਮੈਸੇਜਿੰਗ ਐਪ ਹੈ ਜੋ ਲਗਭਗ ਸਾਰੀਆਂ ਮੇਜਰ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੀ ਹੈ। ਇਨ੍ਹਾਂ ਆਪਰੇਟਿੰਗ ਸਿਸਟਮ 'ਚ ਐਂਡਰਾਇਡ, ਆਈ.ਓ.ਐੱਸ., 2210 ਅਤੇ ਵਿੰਡੋਜ਼ ਫੋਨ ਸ਼ਾਮਿਲ ਹਨ। ਇਸ ਐਪ ਦਾ ਇਸਤੇਮਾਲ ਐਪਲ ਸਮਾਰਟਫੋਨ 'ਤੇ ਕੀਤਾ ਜਾ ਸਕਦਾ ਹੈ। ਕੰਪਨੀ ਨੇ ਹੁਣ ਤੱਕ ਇਸ ਐਪ ਨੂੰ ਆਪਣੇ ਆਈਪੈਡ ਲਈ ਜਾਰੀ ਨਹੀਂ ਕੀਤਾ ਹੈ। ਉਥੇ ਹੀ ਹੁਣ ਸਾਹਮਣੇ ਆ ਰਹੀਆਂ ਖਬਰਾਂ 'ਤੇ ਵਿਸ਼ਵਾਸ ਕਰੀਏ ਤਾਂ ਐਪਲ ਆਈਪੈਡ ਯੂਜ਼ਰਸ ਜਲਦੀ ਵਟਸਐਪ ਦਾ ਮਜ਼ਾ ਲੈ ਸਕਣਗੇ। 
WABetaInfo ਦੇ ਟਵੀਟ ਮੁਤਾਬਕ ਫੇਸਬੁੱਕ ਦੀ ਮੈਸੇਜਿੰਗ ਸਰਵਿਸ ਜਲਦੀ ਹੀ ਐਪਲ ਆਈਪੈਡ ਯੂਜ਼ਰਸ ਲਈ ਐਪ ਨੂੰ ਪੇਸ਼ ਕਰਨ ਵਾਲੀ ਹੈ। ਇਸ ਤੋਂ ਇਲਾਵਾ ਇਕ ਰਿਪੋਰਟ 'ਚ ਵਟਸਐਪ ਡੈਸਕਟਾਪ 0.2.6968 ਐਪ ਨੂੰ ਆਈਪੈਡ ਐਪਲੀਕੇਸ਼ਨ ਲਈ ਕਨਫਰਮ ਕੀਤਾ ਹੈ। 

 

 

 

ਹਾਲਾਂਕਿ, ਇਸ ਲੀਕ 'ਚ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਮੈਸੇਜਿੰਗ ਸਰਵਿਸ ਕੰਪਨੀ ਇਕ ਸਟੈਂਡਅਲੋਨ ਐਪ ਨੂੰ ਜਾਰੀ ਕਰੇਗੀ ਇਹ ਇਕ ਕਲਾਇੰਟ ਐਪਲੀਕੇਸ਼ਨ ਜਿਵੇਂ ਵਟਸਐਪ ਵੈੱਬ ਵਿੰਡੋਜ਼ ਅਤੇ ਮੈਕਬੁੱਕ ਯੂਜ਼ਰਸ ਦੀ ਤਰ੍ਹਾਂ ਪੇਸ਼ ਕਰੇਗੀ। 
ਵਟਸਐਪ ਆਪਣੇ ਵਿਰੋਧੀ ਐਪਸ ਜਿਵੇਂ ਸਨੈਪਚੈਟ ਨੂੰ ਟੱਕਰ ਦੇਣ ਲਈ ਆਏ ਦਿਨ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕੰਪਨੀ ਨੇ Delete for Everyone ਅਤੇ live location ਵਰਗੇ ਫੀਚਰਸ ਨੂੰ ਪੇਸ਼ ਕੀਤਾ ਹੈ। ਉਥੇ ਹੀ ਖਬਰਾਂ ਆ ਰਹੀਆਂ ਹਨ ਕਿ ਕੰਪਨੀ ਵਟਸਐਪ ਪੇਅ 'ਤੇ ਕੰਮ ਕਰ ਰਹੀ ਹੈ ਅਤੇ ਅਗਲੇ ਮਹੀਨੇ ਭਾਰਤ 'ਚ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਵਟਸਐਪ ਦੀ ਪੇਮੈਂਟ ਸਰਵਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ।


Related News