1 ਫਰਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp

Thursday, Jan 09, 2020 - 02:41 PM (IST)

1 ਫਰਵਰੀ ਤੋਂ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp

ਗੈਜੇਟ ਡੈਸਕ– ਜੇਕਰ ਤੁਸੀਂ ਵੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਲੱਖਾਂ ਫੋਨਜ਼ ’ਤੇ 1 ਫਰਵਰੀ 2020 ਤੋਂ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੇ ਆਪਣੇ ਬਲਾਗ ਪੋਸਟ ’ਚ ਉਨ੍ਹਾਂ ਸਮਾਰਟਫੋਨਜ਼ ਬਾਰੇ ਦੱਸਿਆ ਹੈ ਜਿਨ੍ਹਾਂ ’ਤੇ ਆਉਣ ਵਾਲੇ ਸਮੇਂ ’ਚ ਵਟਸਐਪ ਕੰਮ ਨਹੀਂ ਕਰੇਗਾ। 

PunjabKesari

ਇਨ੍ਹਾਂ ਆਈਫੋਨ ਮਾਡਲਸ ’ਤੇ ਬੰਦ ਹੋਵੇਗਾ ਵਟਸਐਪ
ਜੇਕਰ ਤੁਹਾਡਾ ਆਈਫੋਨ iOS 8 ਜਾਂ ਉਸ ਤੋਂ ਪਹਿਲਾਂ ਵਾਲੇ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਤਾਂ ਤੁਸੀਂ 1 ਫਰਵਰੀ 2020 ਤੋਂ ਵਟਸਐਪ ਦਾ ਇਸਤੇਾਲ ਨਹੀਂ ਕਰ ਸਕੋਗੇ। ਆਸਾਨ ਸ਼ਬਦਾਂ ’ਚ ਕਹੀਏ ਤਾਂ ਆਈਫੋਨ 6 ਅਤੇ ਉਸ ਤੋਂ ਬਾਅਦ ਆਏ ਆਈਫੋਨ ਮਾਡਲਾਂ ’ਤੇ ਹੀ ਵਟਸਐਪ ਕੰਮ ਕਰਦਾ ਰਹੇਗਾ। 
- ਵਟਸਐਪ ਨੇ ਆਪਣੇ ਬਲਾਗ ਪੋਸਟ ’ਚ ਕਿਹਾ ਹੈ ਕਿ ਇਸ ਐਪ ਦੇ ਬੈਸਟ ਐਕਸਪੀਰੀਅੰਸ ਲਈ ਅਸੀਂ ਯੂਜ਼ਰਜ਼ ਨੂੰ ਉਨ੍ਹਾਂ ਦੇ ਆਈਫੋਨ ਨੂੰ ਲੇਟੈਸਟ ਆਈ.ਓ.ਐੱਸ. ਵਰਜ਼ਨ ’ਚ ਅਪਡੇਟ ਕਰਨ ਦੀ ਸਲਾਹ ਦਿੰਦੇ ਹਾਂ। 

PunjabKesari

ਪੁਰਾਣੇ ਐਂਡਰਾਇਡ ਫੋਨਜ਼ ’ਤੇ ਵੀ ਬੰਦ ਹੋ ਜਾਵੇਗਾ ਵਟਸਐਪ
ਜੇਕਰ ਤੁਹਾਡਾ ਸਮਾਰਟਫੋਨ ਜਾਂ ਹੋਰ ਡਿਵਾਈਸ ਐਂਡਰਾਇਡ ਦੇ 2.3.3 ਵਰਜ਼ਨ (Gingerbread) ਤੋਂ ਪੁਰਾਣੇ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਕਿ ਇਸ ’ਤੇ ਵੀ ਤੁਸੀਂ ਫਰਵਰੀ 2020 ਤੋਂ ਵਟਸਐਪ ਨਹੀਂ ਚਲਾ ਸਕੋਗੇ। 
- ਦੱਸ ਦੇਈਏ ਕਿ ਐਂਡਰਾਇਡ ਜਿੰਜਰਬ੍ਰੈਡ ਆਪਰੇਟਿੰਗ ਸਿਸਟਮ ਸਾਲ 2010 ’ਚ ਲਾਂਚ ਹੋਇਆ ਸੀ। ਅਜਿਹੇ ’ਚ ਕਰੀਬ 10 ਸਾਲ ਪੁਰਾਣੇ ਇਸ ਆਪਰੇਟਿੰਗ ਸਿਸਟਮ ’ਤੇ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। 

PunjabKesari

ਦੱਸ ਦੇਈਏ ਕਿ 31 ਦਸੰਬਰ ਤੋਂ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ’ਤੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਕੰਮ ਕਰਨਾ ਬੰਦ ਕਰ ਚੁੱਕਾ ਹੈ। 


Related News