ਇਕ ਛੋਟੀ ਜਿਹੀ ਗਲਤੀ ਨਾਲ ਹਮੇਸ਼ਾ ਲਈ ਬੈਨ ਹੋ ਸਕਦੈ ਤੁਹਾਡਾ WhatsApp

09/14/2019 1:37:40 PM

ਗੈਜੇਟ ਡੈਸਕ– ਦੁਨੀਆ ਭਰ ’ਚ ਵਟਸਐਪ ਦੀ ਲੋਕਪ੍ਰਿਅਤਾ ਕਿਸੇ ਕੋਲੋਂ ਲੁਕੀ ਨਹੀਂ ਹੈ। ਲੱਖਾਂ ਲੋਕਾਂ ਦੇ ਬਿਜ਼ਨੈੱਸ ਅਤੇ ਨੌਕਰੀ ਦਾ ਜ਼ਰੂਰੀ ਕੰਮ ਤਕ ਵਟਸਐਪ ਗਰੁੱਪ ਰਾਹੀਂ ਹੀ ਹੁੰਦਾ ਹੈ। ਜੇਕਰ ਕੁਝ ਦੇਰ ਲਈ ਵੀ ਤੁਹਾਨੂੰ ਵਟਸਐਪ ਬੰਦ ਹੋ ਜਾਵੇ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ। ਦੱਸ ਦੇਈਏ ਕਿ ਜਦੋਂ ਤੁਹਾਡੇ ਲਈ ਵਟਸਐਪ ਇੰਨਾ ਜ਼ਰੂਰੀ ਹੀ ਹੈ ਤਾਂ ਤੁਹਾਡੀ ਇਕ ਛੋਟੀ ਜਿਹੀ ਗਲਤੀ ਤੁਹਾਡਾ ਵਟਸਐਪ ਅਕਾਊਂਟ ਹਮੇਸ਼ਾ ਲਈ ਬੈਨ ਵੀ ਕਰਵਾ ਸਕਦੀ ਹੈ। ਜਾਣਦੇ ਹਾਂ ਇਸ ਬਾਰੇ ਵਿਸਤਾਰ ਨਾਲ–

ਇਸ ਮੈਸੇਜ ਤੋਂ ਰਹੋ ਅਲਰਟ
ਜੇਕਰ ਵਟਸਐਪ ਦਾ ਇਸਤੇਮਾਲ ਕਰਦੇ ਸਮੇਂ ਤੁਹਾਡੇ ਕੋਲ Temporarily Ban ਦਾ ਮੈਸੇਜ ਆ ਰਿਹਾ ਹੈ ਤਾਂ ਇਸ ਦਾ ਸਾਫ ਮਤਲਬ ਹੈ ਕਿ ਤੁਸੀਂ ਅਧਿਕਾਰਤ ਵਟਸਐਪ ਦਾ ਇਸਤੇਮਾਲ ਨਹੀਂ ਕਰ ਰਹੇ। ਇਸ ਦਾ ਮਤਲਬ ਇਹ ਹੈ ਕਿ ਅਧਿਕਾਰਤ ਵਟਸਐਪ ਦੀ ਥਾਂ ਤੁਸੀਂ Unsupported ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋ। ਜੇਕਰ ਤੁਸੀਂ ਵਟਸਐਪ ਦੇ ਅਧਿਕਾਰਤ ਅਕਾਊਂਟ ਜਾਂ ਐਪ ’ਤੇ ਸਵਿੱਚ ਨਹੀਂ ਕਰਦੇ ਹੋ ਤਾਂ ਤੁਹਾਡਾ ਅਕਾਊਂਟ ਹਮੇਸ਼ਾ ਲਈ ਬੈਨ ਕੀਤਾ ਜਾ ਸਕਦਾ ਹੈ। 

PunjabKesari

ਵਟਸਐਪ ਨਹੀਂ ਕਰਦਾ ਥਰਡ ਪਾਰਟੀ ਸਪੋਰਟ
ਕਈ ਅਜਿਹੇ ਐਪਸ ਹਨ ਜੋ ਲੋਕਾਂ ’ਚ ਕਾਫੀ ਪਾਪੁਲਰ ਹਨ ਪਰ ਲੋਕ ਨਹੀਂ ਸਮਝਦੇ ਕਿ ਵਟਸਐਪ ਇਨ੍ਹਾਂ ਨੂੰ ਸਪੋਰਟ ਨਹੀਂ ਕਰਦਾ। ਵਟਸਐਪ ਪਲੱਸ ਅਤੇ ਜੀ.ਬੀ. ਵਟਸਐਪ ਇਸ ਤਰ੍ਹਾਂ ਦੇ ਐਪਸ ਦੀ ਉਦਾਹਰਣ ਹੈ। ਇਹ ਅਧਿਕਾਰਤ ਐਪਸ ਨਹੀਂ ਹਨ। ਇਨ੍ਹਾਂ ਨੂੰ ਥਰਡ ਪਾਰਟੀ ਦੁਆਰਾ ਬਣਾਇਾ ਗਿਆ ਹੈ ਅਤੇ ਇਹ ਐਪਸ ਨਿਯਮਾਂ ਦਾ ਪਾਨਲ ਨਹੀਂ ਕਰਦੇ। ਵਟਸਐਪ ਇਸ ਤਰ੍ਹਾਂ ਦੇ ਕਿਸੇ ਐਪ ਨੂੰ ਸਪੋਰਟ ਨਹੀਂ ਕਰਦਾ। ਅਜਿਹਾ ਇਸ ਲਈ ਕਿਉਂਕਿ ਯੂਜ਼ਰ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਐਪਸ ਕੰਮ ਨਹੀਂ ਕਰਦੇ।

PunjabKesari

ਚੈਟ ਹਿਸਟਰੀ ਦਾ ਬੈਕਅਪ
ਅਧਿਕਾਰਤ ਵਟਸਐਪ ’ਤੇ ਸਵਿੱਚ ਕਰਨ ਤੋਂ ਪਹਿਲਾਂ ਆਪਣੀ ਚੈਟ ਹਿਸਟਰੀ ਦਾ ਬੈਕਅਪ ਲੈਣਾ ਨਾ ਭੁੱਲੋ। ਤੁਹਾਡੀ ਚੈਟ ਹਿਸਟਰੀ ਦਾ ਬੈਕਅਪ ਤੁਸੀਂ ਲੈ ਸਕੋਗੇ ਜਾਂ ਨਹੀਂ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਤੁਸੀਂ ਕਿਹੜਾ Unofficial ਐਪ ਡਾਊਨਲੋਡ ਕੀਤਾ ਹੈ। ਆਪਣੇ ਐਪ ਦਾ ਪਤਾ ਕਰਨ ਲਈ More Options > Settings > Help > App info ਦੇਖੋ। 


Related News