Whatsapp 'ਚ ਆਇਆ ਨਵਾਂ ਫੀਚਰ, Paytm ਤੇ G-Pay ਦੀ ਤਰ੍ਹਾਂ ਕਰ ਸਕੋਗੇ ਪੇਮੈਂਟ
Wednesday, Sep 20, 2023 - 05:52 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਪੇਮੈਂਟ ਸਰਵਿਸ ਨੂੰ ਲੈ ਕੇ ਭਾਰਤ 'ਚ ਵੱਡਾ ਐਲਾਨ ਕੀਤਾ ਹੈ। ਵਟਸਐਪ ਪੇਅ 'ਚ ਹੁਣ ਕ੍ਰੈਡਿਟ ਕਾਰਡ ਪੇਮੈਂਟ ਦਾ ਵੀ ਸਪੋਰਟ ਮਿਲੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਪੇਅ ਦਾ ਮੁਕਾਬਲਾ ਫੋਨ ਪੇਅ, ਗੂਗਲ ਪੇਅ ਅਤੇ ਪੇਟੀਐੱਮ ਨਾਲ ਹੋਵੇਗਾ। ਵਟਸਐਪ ਦੇ ਇਸ ਨਵੇਂ ਫੀਚਰ ਦਾ ਫਾਇਦਾ ਭਾਰਤ 'ਚ ਕਰੀਬ ਵਟਸਐਪ ਦੇ 50 ਕਰੋੜ ਯੂਜ਼ਰਜ਼ ਨੂੰ ਮਿਲੇਗਾ।
ਵਟਸਐਪ ਪੇਮੈਂਟ 'ਚ ਯੂ.ਪੀ.ਆਈ. ਦਾ ਸਪੋਰਟ ਪਹਿਲਾਂ ਤੋਂ ਹੀ ਹੈ ਅਤੇ ਨਵੀਂ ਅਪਡੇਟ ਵੀ ਯੂ.ਪੀ.ਆਈ. ਦੇ ਨਾਲ ਹੀ ਮਿਲੇਗੀ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਵਟਸਐਪ ਯੂ.ਪੀ.ਆਈ. ਪੇਮੈਂਟ ਲਈ ਸਿੱਧਾ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦਾ ਇਸਤੇਮਾਲ ਕਰ ਸਕੋਗੇ। ਗੂਗਲ ਪੇਅ, ਫੋਨ ਪੇਅ ਅਤੇ ਪੇਟੀਐੱਮ 'ਚ ਪਹਿਲਾਂ ਤੋਂ ਹੀ ਕ੍ਰੈਡਿਟ ਅਤੇ ਡੈਬਿਟ ਕਾਰਡ ਪੇਮੈਂਟ ਦਾ ਸਪੋਰਟ ਹੈ।
ਇਹ ਵੀ ਪੜ੍ਹੋ- ਮੁਫ਼ਤ 'ਚ ਨਹੀਂ ਕਰ ਸਕੋਗੇ 'X' ਦੀ ਵਰਤੋਂ, ਐਲੋਨ ਮਸਕ ਸਾਰੇ ਯੂਜ਼ਰਜ਼ ਕੋਲੋਂ ਹਰ ਮਹੀਨੇ ਲੈਣਗੇ ਪੈਸੇ
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫੈਸਲਾ, ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'
ਇਕ ਰਿਪੋਰਟ ਮੁਤਾਬਕ, ਭਾਰਤ 'ਚ ਕਰੀਬ 30 ਕਰੋੜ ਲੋਕ ਯੂ.ਪੀ.ਆਈ. ਦਾ ਇਸਤੇਮਾਲ ਕਰ ਰਹੇ ਹਨ ਅਤੇ ਹਰ ਮਹੀਨੇ ਕਰੀਬ 180 ਬਿਲੀਅਨ ਡਾਲਰ ਦੀ ਪੇਮੈਂਟ ਕਰ ਰਹੇ ਹਨ। ਵਟਸਐਪ ਨੇ ਭਾਰਤ 'ਚ ਜੀਓ ਮਾਰਟ ਦੇ ਨਾਲ ਸ਼ਾਪਿੰਗ ਦੀ ਵੀ ਸ਼ੁਰੂਆਤ ਕੀਤੀ ਹੈ, ਹਾਲਾਂਕਿ, ਇਹ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਜੀਓ ਮਾਰਟ ਦੀਆਂ ਸੇਵਾਵਾਂ ਫਿਲਹਾਲ, ਦਿੱਲੀ, ਚੇਨਈ ਵਰਗੇ ਮੈਟ੍ਰੋ ਸ਼ਹਿਰਾਂ ਤਕ ਹੀ ਸੀਮਿਤ ਹਨ।
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8