WhatsApp ਯੂਜ਼ਰਸ ਲਈ ਵੱਡਾ ਖ਼ਤਰਾ, ਜਾਰੀ ਹੋਈ ਚਿਤਾਵਨੀ
Tuesday, Jul 14, 2020 - 11:23 AM (IST)

ਗੈਜੇਟ ਡੈਸਕ– ਵਟਸਐਪ ਯੂਜ਼ਰਸ ’ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਯੂਜ਼ਰਸ ਨੂੰ ਵਟਸਐਪ ਦੇ ਫਰਜ਼ੀ ਵਜ਼ਨ ਬਾਰੇ ਅਲਰਟ ਕੀਤਾ ਜਾ ਰਿਹਾ ਹੈ। ਵਟਸਐਪ ਨਾਲ ਜੁੜੀਆਂ ਖ਼ਬਰਾਂ ਅਤੇ ਅਪਡੇਟ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਵਟਸਐਪ ਦੇ ਮਾਡੀਫਇਡ ਵਰਜ਼ਨ ਬਾਰੇ ਇਕ ਚਿਤਾਵਨੀ ਜਾਰੀ ਕੀਤੀ ਹੈ। WABetaInfo ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਬਿਹਤਰ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਵਟਸਐਪ ਦੇ ਮਾਡੀਫਾਇਡ ਵਰਜ਼ਨ ਨੂੰ ਬਿਹਤਰ ਆਪਸ਼ਨ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਕਿ ਵਟਸਐਪ ਦੇ ਮਾਡੀਫਾਈ ਵਰਜ਼ਨ ਤੁਹਾਨੂੰ ਆਕਸਤ ਲੱਗਣ ਪਰ ਇਹ ਇੰਨੇ ਵੀ ਬਿਹਤਰ ਨਹੀਂ ਕਿ ਇਨ੍ਹਾਂ ਲਈ ਕਿਸੇ ਤਰ੍ਹਾਂ ਦਾ ਜੋਖਮ ਉਠਾਇਆ ਜਾਵੇ।
Good post: using a modded WhatsApp version is never a solution for your privacy and security.
— WABetaInfo (@WABetaInfo) July 12, 2020
Download the latest public release for Android: https://t.co/TzvR1dJz9y pic.twitter.com/rERxMlTQgx
MITM ਅਟੈਕ ਹੋਣ ਦਾ ਖ਼ਤਰਾ
ਵਟਸਐਪ ਦੇ ਮਾਡੀਫਾਈ ਵਰਜ਼ਨ ਨਾਲ ਆਸਾਨੀ ਨਾਲ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਇਹ ਫਰਜ਼ੀ ਵਟਸਐਪ ਡਿਵੈਲਪਰ ਮੈਨ-ਇਨ-ਦਿ-ਮਿਡਲ (MITM) ਅਟੈਕ ਨਾਲ ਡਾਟਾ ਦੀ ਚੋਰੀ ਕਰ ਸਕਦੇ ਹਨ ਅਤੇ ਤੁਹਾਡੀ ਚੈਟਿੰਗ ਨੂੰ ਐਕਸੈਸ ਕਰ ਸਕਦੇ ਹਨ। ਉਹ ਮੈਸੇਜ ਪੜਨ ਦੇ ਨਾਲ ਹੀ ਉਨ੍ਹਾਂ ਨੂੰ ਐਡਿਟ ਵੀ ਕਰ ਸਕਦੇ ਹਨ।
ਅਕਾਊਂਟ ਤਕ ਹੋ ਸਕਦਾ ਹੈ ਬੈਨ
ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵਟਸਐਪ ਦੇ ਮਾਡੀਫਾਈ ਵਰਜ਼ਨ ਨੂੰ ਕੰਪਨੀ ਨੇ ਮਾਡੀਫਾਈ ਨਹੀਂ ਕੀਤਾ। ਜੇਕਰ ਕੋਈ ਯੂਜ਼ਰ ਇਸ ਦੀ ਵਰਤੋਂ ਕਰਦਾ ਹੈ ਤਾਂ ਉਸ ਦਾ ਵਟਸਐਪ ਅਕਾਊਂਟ ਤਕ ਬੈਨ ਹੋ ਸਕਦਾ ਹੈ। ਕਈ ਯੂਜ਼ਰਸ ਕੁਝ ਜ਼ਿਆਦਾ ਮਿਲਣ ਦੇ ਲਾਲਚ ’ਚ ਅਸਲੀ ਦੀ ਬਜਾਏ ਫਰਜ਼ੀ ਵਰਜ਼ਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਇਹ ਤੁਹਾਡੀ ਹੀ ਸੁਰੱਖਿਆ ਅਤੇ ਪ੍ਰਾਈਵੇਸੀ ਲਈ ਬਹੁਤ ਵੱਡਾ ਖ਼ਤਰਾ ਹੈ।