WhatsApp Status ’ਚ ਆਇਆ ਨਵਾਂ ਕੈਮਰਾ ਆਈਕਨ, ਠੀਕ ਹੋਇਆ ਵਾਈਸ ਮੈਸੇਜ ਬਗ

11/13/2019 6:19:04 PM

ਗੈਜੇਟ ਡੈਸਕ– ਵਟਸਐਪ ਨੇ ਨਵੀਂ ਐਂਡਰਾਇਡ ਬੀਟਾ ਅਪਡੇਟ ਜਾਰੀ ਕਰ ਦਿੱਤੀ ਹੈ, ਜਿਸ ਵਿਚ ਡਿਜ਼ਾਈਨ ’ਚ ਕੁਝ ਬਦਲਾਅ ਕੀਤਾ ਗਿਆ ਹੈ ਅਤੇ ਇਕ ਬਗ ਨੂੰ ਠੀਕ ਕੀਤਾ ਗਿਆ ਹੈ। ਤਾਜ਼ਾ ਅਪਡੇਟ ਵਟਸਐਬ ਦੇ ਬੀਟਾ ਵਰਜ਼ਨ 2.19.328 ’ਚ ਆਈ ਹੈ। ਇਹ ਜਲਦ ਹੀ ਯੂਜ਼ਰਜ਼ ਕੋਲ ਪਹੁੰਚਣੀ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਹੁਣ ਵਟਸਐਪ ਦੇ ਕੈਮਰਾ ਐਪ ਦਾ ਆਈਕਨ ਬਦਲ ਦਿੱਤਾ ਗਿਆ ਹੈ, ਜੋ ਹੁਣ ਤੱਕ ਇੰਸਟਾਗ੍ਰਾਮ ਲੋਗੋ ਵਰਗਾ ਦਿਸਦਾ ਸੀ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਦਾ ਇਹ ਨਵਾਂ ਕੈਮਰਾ ਆਈਕਨ ਸਟੇਟਸ ਟੈਬ ’ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਚੈਟ ਬਾਰ ਦੇ ਕੈਮਰਾ ਆਈਕਨ ਨੂੰ ਵੀ ਬਦਲਿਆ ਗਿਆ ਹੈ। ਪਹਿਲਾਂ ਇੰਸਟਾਗ੍ਰਾਮ ਲੋਗੋ ਦੀ ਤਰ੍ਹਾਂ ਦਿਸਣ ਵਾਲਾ ਇਹ ਕੈਮਰਾ ਆਈਕਨ ਹੁਣ ਬਦਲ ਕੇ ਟਰਡੀਸ਼ਨਲ ਕੈਮਰਾ ਵਰਗਾ ਦਿਖਾਈ ਦੇਵੇਗਾ। 

PunjabKesari

ਇਸ ਤੋਂ ਇਲਾਵਾ ਬੀਟਾ ਅਪਡੇਟ ’ਚ ਇਕ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ। ਇਹ ਬਗ ਵਾਈਸ ਮੈਸੇਜ ਸੁਣਦੇ ਸਮੇਂ ਅਚਾਨਕ ਐਪ ਨੂੰ ਬੰਦ ਕਰ ਦਿੰਦਾ ਸੀ। ਹਾਲਾਂਕਿ, ਇਹ ਸਮੱਸਿਆ ਚੁਣੇ ਹੋਏ ਯੂਜ਼ਰਜ਼ ਦੇ ਹੀ ਸਾਹਮਣੇ ਆਈ ਸੀ ਪਰ ਅਪਡੇਟ ਦੇ ਨਾਲ ਹੁਣ ਇਸ ਨੂੰ ਠੀਕ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਵਟਸਐਪ ਡਾਰਕ ਮੋਡ ਅਤੇ ਪਹਿਲਾਂ ਨਾਲੋਂ ਬਿਹਤਰ ਗਰੁੱਪ ਇਨਵਾਈਟ ਵਰਗੇ ਫੀਚਰਜ਼ ਜਾਰੀ ਕਰ ਚੁੱਕਾ ਹੈ। ਵਟਸਐਪ ਨੇ ਯੂਜ਼ਰਜ਼ ਨੂੰ ਆਪਸ਼ਨ ਦਿੱਤਾ ਹੈ ਕਿ ਹੁਣ ਉਹ ਚੁਣ ਸਕਦੇ ਹਨ ਕਿ ਉਨ੍ਹਾਂ ਨੂੰ ਗਰੁੱਪ ’ਚ ਕੌਣ ਐਡ ਕਰ ਸਕੇਗਾ। ਇਸ ਤੋਂ ਇਲਾਵਾ ਆਪਣੀ ਲੁੱਕ ’ਚ ਬਦਲਾਅ ਕਰਦੇ ਹੋਏ ਵਟਸਐਪ ਡਾਰਕ ਮੋਡ ਲੈ ਕੇ ਆਇਆ ਸੀ। 


Related News