ਨਵੇਂ IT ਮੰਤਰੀ ਦੇ ਆਉਂਦੇ ਹੀ ਠੰਡੇ ਪਏ ਵਟਸਐਪ ਦੇ ਤੇਵਰ, ਦਿੱਲੀ ਹਾਈ ਕੋਰਟ ’ਚ ਕਹੀ ਇਹ ਵੱਡੀ ਗੱਲ

Saturday, Jul 10, 2021 - 10:23 AM (IST)

ਗੈਜੇਟ ਡੈਸਕ– ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਪਿਛਲੇ ਸਾਲ ਤੋਂ ਹੀ ਬਖੇੜਾ ਚੱਲ ਰਿਹਾ ਹੈ।ਇਸੇ ਸਾਲ ਫਰਵਰੀ ’ਚ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਲਾਗੂ ਹੋਣ ਵਾਲੀ ਸੀ ਪਰ ਵਿਰੋਧ ਤੋਂ ਬਾਅਦ ਕੰਪਨੀ ਨੇ ਇਸ ਨੂੰ ਮਈ ਤਕ ਲਈ ਟਾਲ ਦਿੱਤਾ ਸੀ। ਉਸ ਤੋਂ ਬਾਅਦ ਵਟਸਐਪ ਨੇ ਆਪਣੇ ਪ੍ਰਾਈਵੇਸੀ ਪਾਲਿਸੀ ਲਾਗੂ ਕਰ ਦਿੱਤੀ ਹੈ। 

ਹੁਣ ਨਵੇਂ ਆਈ.ਟੀ. ਮੰਤਰੀ ਦੇ ਅਹੁਦਾ ਸੰਭਾਲਦੇ ਹੀ ਵਟਸਐਪ ਨੇ ਦਿੱਲੀ ਹਾਈ ਕੋਰਟ ’ਚ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਅਪਡਟੇ ਨੂੰ ਉਦੋਂ ਤਕ ਲਈ ਰੋਕ ਲਿਆ ਹੈ ਜਦੋਂ ਤਕ ਇਸ ’ਤੇ ਫੈਸਲਾ ਨਹੀਂ ਆ ਜਾਂਦਾ। ਵਟਸਐਪ ਨੇ ਸ਼ੁੱਕਰਵਾਰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਜਦੋਂ ਤੱਕ ਡਾਟਾ ਸੁਰੱਖਿਆ ਬਿੱਲ ’ਤੇ ਅਮਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਆਪਣੇ ਖਪਤਕਾਰਾਂ ਨੂੰ ਨਵੀਂ ਨਿੱਜਤਾ ਨੀਤੀ ਅਪਣਾਉਣ ਲਈ ਮਜਬੂਰ ਨਹੀਂ ਕਰੇਗੀ। ਇਸ ਨੀਤੀ ’ਤੇ ਅਜੇ ਰੋਕ ਲਾ ਦਿੱਤੀ ਗਈ ਹੈ।

ਵਟਸਐਪ ਨੇ ਮਾਣਯੋਗ ਚੀਫ ਜਸਟਿਸ ਡੀ. ਐੱਨ. ਪਟੇਲ ਅਤੇ ਜਸਟਿਸ ਜੋਤੀ ਸਿੰਘ ’ਤੇ ਆਧਾਰਿਤ ਬੈਂਚ ਦੇ ਸਾਹਮਣੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਦਰਮਿਆਨ ਉਹ ਨਵੀਂ ਨਿੱਜਤਾ ਨੀਤੀ ਨੂੰ ਨਾ ਅਪਣਾਉਣ ਵਾਲੇ ਖਪਤਕਾਰਾਂ ਲਈ ਵਰਤੋਂ ਦੇ ਘੇਰੇ ਨੂੰ ਸੀਮਤ ਨਹੀਂ ਕਰੇਗਾ। ਵਟਸਐਪ ਵੱਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਅਸੀਂ ਖੁਦ ਹੀ ਇਸ ਨੀਤੀ ’ਤੇ ਰੋਕ ਲਾਉਣ ਲਈ ਤਿਆਰ ਹੋ ਗਏ ਹਾਂ। ਅਸੀਂ ਖਪਤਕਾਰਾਂ ਨੂੰ ਇਸ ਨੂੰ ਪ੍ਰਵਾਨ ਕਰਨ ’ਤੇ ਜ਼ੋਰ ਨਹੀਂ ਪਾਵਾਂਗੇ। ਇਸ ਦੇ ਬਾਵਜੂਦ ਵਟਸਐਪ ਆਪਣੇ ਖਪਤਕਾਰਾਂ ਲਈ ਅਪਡੇਟ ਦਾ ਬਦਲ ਦਰਸਾਉਣਾ ਜਾਰੀ ਰੱਖੇਗਾ।


Rakesh

Content Editor

Related News