WhatsApp ਦਾ ਨਵਾਂ ਫੀਚਰ, ਮੈਸੇਜ ਕਰਨ ਤੋਂ ਬਾਅਦ ਵੀ ਕਿਸੇ ਨੂੰ ਨਹੀਂ ਦਿਸੇਗਾ ਤੁਹਾਡਾ ਨੰਬਰ

Wednesday, Jan 03, 2024 - 01:15 PM (IST)

ਗੈਜੇਟ ਡੈਸਕ- ਮੈਟਾ ਵਟਸਐਪ ਦੀ ਪ੍ਰਾਈਵੇਸੀ ਲਈ ਇਕ ਵੱਡੇ ਫੀਚਰ 'ਤੇ ਕੰਮ ਕਰ ਰਿਹਾ ਹੈ। ਵਟਸਐਪ ਦੇ ਇਸ ਫੀਚਰ ਦੇ ਆਉਣਤੋਂ ਬਾਅਦ ਤੁਹਾਡੇ ਫੋਨ ਨੰਬਰ ਦੀ ਪ੍ਰਾਈਵੇਸੀ ਵੱਧ ਜਾਵੇਗੀ। ਨਵੇਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਵੈੱਬ ਵਰਜ਼ਨ 'ਤੇ ਚੈਟਿੰਗ ਲਈ ਤੁਹਾਨੂੰ ਆਪਣਾ ਫੋਨ ਨੰਬਰ ਸ਼ੇਅਰ ਨਹੀਂ ਕਰਨਾ ਹੋਵੇਗਾ। ਤੁਸੀਂ ਸਿਰਫ ਆਪਣੀ ਇਕ ਆਈ.ਡੀ. ਸ਼ੇਅਰ ਕਰਕੇ ਚੈਟਿੰਗ ਕਰ ਸਕੋਗੇ। 

ਵਟਸਐਪ ਦੇ ਇਸ ਨਵੇਂ ਫੀਚਰ ਨੂੰ ਯੂਜ਼ਰਨੇਮ ਕਿਹਾ ਜਾ ਰਿਹਾ ਹੈ। ਐਂਡਰਾਇਡ ਯੂਜ਼ਰਜ਼ ਲਈ ਇਸ ਫੀਚਰ ਨੂੰ ਪਹਿਲਾਂ ਰੋਲਆਊਟ ਕੀਤਾ ਗਿਆ ਸੀ ਅਤੇ ਹੁਣ ਇਸਨੂੰ ਵੈੱਬ ਵਰਜ਼ਨ ਲਈ ਰਿਲੀਜ਼ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ

WhatsApp ਨੇ ਆਪਣੀ ਇਕ ਰਿਪੋਰਟ 'ਚ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਫਿਲਹਾਲ ਵਟਸਐਪ ਦੇ ਕਿਸੇ ਵੀ ਵਰਜ਼ਨ 'ਤੇ ਚੈਟਿੰਗ ਲਈ ਫੋਨ ਨੰਬਰ ਸ਼ੇਅਰ ਕਰਨਾ ਜ਼ਰੂਰੀ ਹੁੰਦਾ ਹੈ ਪਰ ਨਵੇਂ ਅਪਡੇਟ ਤੋਂ ਬਾਅਦ ਇਸਦੀ ਕੋਈ ਲੋੜ ਨਹੀਂ ਹੋਵੇਗੀ। ਯੂਜ਼ਰਨੇਮ ਦੀ ਮਦਦ ਨਾਲ ਹੀ ਲੋਕ ਇਕ-ਦੂਜੇ ਨਾਲ ਚੈਟਿੰਗ ਕਰ ਸਕਣਗੇ। 

ਵਟਸਐਪ ਨੇ ਕਿਹਾ ਹੈ ਕਿ ਇਸ ਨਾਲ ਐਪ ਯੂਜ਼ਰਜ਼ ਦੇ ਫੋਨ ਨੰਬਰ ਦੀ ਪ੍ਰਾਈਵੇਸੀ ਬਣੀ ਰਹੇਗੀ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਜਿਸ ਵਿਚ ਯੂਜ਼ਰਨੇਮ ਦਿਸ ਰਿਹਾ ਹੈ। ਯੂਜ਼ਰਨੇਮ ਸਰਚ ਦਾ ਫੀਚਰ ਟੈਲੀਗ੍ਰਾਮ ਮੈਸੇਜਿੰਗ ਐਪ 'ਚ ਪਹਿਲਾਂ ਤੋਂ ਹੀ ਹੈ।

 ਇਹ ਵੀ ਪੜ੍ਹੋ- ਰੇਲਵੇ ਲਾਂਚ ਕਰੇਗਾ 'ਸੁਪਰ ਐਪ', ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਟ੍ਰੈਕਿੰਗ ਤਕ ਇਕ ਕਲਿੱਕ 'ਚ ਹੋਣਗੇ ਸਾਰੇ ਕੰਮ


Rakesh

Content Editor

Related News