ਪੰਜਾਬ 'ਚ ਅੱਜ ਲੱਗ ਜਾਵੇਗਾ ਚੋਣ ਜ਼ਾਬਤਾ! ਨਗਰ ਨਿਗਮ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ
Saturday, Dec 07, 2024 - 11:08 AM (IST)
ਲੁਧਿਆਣਾ (ਹਿਤੇਸ਼)- ਪੰਜਾਬ ’ਚ ਨਗਰ ਨਿਗਮ ਚੋਣਾਂ ਲਈ ਕੋਡ ਅੱਜ ਲਾਗੂ ਹੋ ਸਕਦਾ ਹੈ। ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ ਲੋਕਲ ਬਾਡੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਦਸੰਬਰ ਦੇ ਆਖਰੀ ਹਫਤੇ ਦੌਰਾਨ ਨਗਰ ਨਿਗਮ ਚੋਣਾਂ ਕਰਵਾਉਣ ਲਈ ਨੋਟਿਫਿਕੇਸ਼ਨ ਤਾਂ ਕਾਫੀ ਦਿਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਪਰ ਅਜੇ ਤੱਕ ਵੋਟਿੰਗ ਲਈ ਸ਼ੈਡਿਊਲ ਜਾਰੀ ਨਹੀਂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਇਸ ਸਬੰਧੀ ਕੋਰਟ ’ਚ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਚੋਣ ਆਯੋਜਨ ਵੱਲੋਂ ਨਵੀਂ ਵੋਟਰ ਲਿਸਟ ਫਾਈਨਲ ਕਰਨ ਦੀ ਪ੍ਰਕੀਰਿਆ ਪੈਂਡਿੰਗ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੀ ਡੈੱਡਲਾਈਨ 7 ਦਸੰਬਰ ਨੂੰ ਖਤਮ ਹੋ ਜਾਵੇਗੀ। ਸੂਤਰਾਂ ਅਨੁਸਾਰ ਨਵੀਂ ਵੋਟਰ ਲਿਸਟ ਫਾਈਨਲ ਕਰਨ ਤੋਂ ਬਾਅਦ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਕਰਵਾਉਣ ਲਈ ਸ਼ੈਡਿਊਲ ਜਾਰੀ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਹੀ ਕੋਡ ਲਾਗੂ ਹੋ ਜਾਵੇਗਾ।
ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ 15 ਦਿਨਾਂ ਅੰਦਰ ਵੋਟਿੰਗ ਹੋਣ ਦੇ ਲਗਾਏ ਜਾ ਰਹੇ ਕਿਆਸ
ਨਗਰ ਨਿਗਮ ਚੋਣ ਲਈ ਕੋਡ ਲਾਗੂ ਕਰਨ ਤੋਂ ਬਾਅਦ 15 ਦਿਨ ਦੇ ਅੰਦਰ ਵੋਟਿੰਗ ਕਰਵਾਉਣ ਦੇ ਕਿਆਸ ਲਗਾਏ ਜਾ ਰਹੇ ਹਨ, ਕਿਉਂਕਿ ਭਾਜਪਾ ਤੋਂ ਇਲਾਵਾ ਐੱਸ. ਜੀ. ਪੀ. ਵੱਲੋਂ ਸ਼ਹੀਦੀ ਜੋੜ ਮੇਲੇ ਦੌਰਾਨ ਨਗਰ ਨਿਗਮ ਚੋਣਾਂ ਕਰਵਾਉਣ ’ਤੇ ਇਤਰਾਜ਼ ਜਤਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੋਡ ਲਾਗੂ ਹੋਣ ਤੋਂ ਬਾਅਦ 15 ਦਿਨਾਂ ਅੰਦਰ ਮਤਲਬ 22 ਦਸੰਬਰ ਤੱਕ ਨਗਰ ਨਿਗਮ ਚੋਣਾਂ ਲਈ ਵੋਟਿੰਗ ਕਰਵਾਉਣ ਦੀ ਯੋਜਨਾ ਬਣਾਉਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਹਾਏ ਓ ਰੱਬਾ! ਵਿਆਹ ਵਾਲੇ ਘਰ 'ਚ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ, ਆਪ ਹੀ ਵੇਖ ਲਓ ਵੀਡੀਓ
ਆਖਰੀ ਦਿਨ ਵਿਧਾਇਕਾਂ ਨੇ ਲਾਈ ਉਦਘਾਟਨਾਂ ਦੀ ਝੜੀ, 3 ਮੰਤਰੀ ਵੀ ਰਹੇ ਮੌਜੂਦ
ਨਗਰ ਨਿਗਮ ਚੋਣਾਂ ਲਈ ਸ਼ਨੀਵਾਰ ਨੂੰ ਕੋਡ ਲਾਗੂ ਹੋਣ ਦੇ ਸੰਕੇਤ ਇਸ ਗੱਲ ਤੋਂ ਮਿਲਦੇ ਹਨ ਕਿ ਸ਼ੁੱਕਰਵਾਰ ਨੂੰ ਆਖਰੀ ਦਿਨ ਮੰਨ ਕੇ ਵਿਧਾਇਕਾਂ ਨੇ ਆਪਣੇ ਇਲਾਕੇ ’ਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨਾਂ ਦੀ ਝੜੀ ਲਾ ਦਿੱਤੀ। ਇਸ ਤੋਂ ਇਲਾਵਾ 3 ਮੰਤਰੀ ਵੀ ਸ਼ਹਿਰ ’ਚ ਮੌਜੂਦ ਰਹੇ, ਜਿਨ੍ਹਾਂ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹਲਕਾ ਉੱਤਰੀ ’ਚ ਨਵੇਂ ਹਸਪਤਾਲ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਲਕਾ ਪੱਛਮੀ ਦੇ ਭਾਰਤ ਨਗਰ ਸਥਿਤ ਸਰਕਾਰੀ ਸਕੂਲ ਆਫ ਐਮੀਨੈਂਸ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨਵੇਂ ਪੁਰਾਣੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8